ਨੈਸ਼ਨਲ ਡੈਸਕ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕਰਦਿਆਂ ਭਾਰਤ ਦੀ ਆਰਥਿਕ ਸਫਲਤਾ ਅਤੇ ਭਵਿੱਖ ਦੇ ਰੋਡਮੈਪ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਭਾਰਤ ਦੀ ਆਰਥਿਕ ਯਾਤਰਾ ਸਥਿਰਤਾ, ਵਿੱਤੀ ਅਨੁਸ਼ਾਸਨ, ਨਿਰੰਤਰ ਵਿਕਾਸ ਅਤੇ ਕੰਟਰੋਲਡ ਮਹਿੰਗਾਈ ਦੀ ਪਛਾਣ ਬਣੀ ਹੈ।
ਇਸ ਦੌਰਾਨ ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਗਏ ਢਾਂਚਾਗਤ ਸੁਧਾਰਾਂ ਅਤੇ ਜਨਤਕ ਨਿਵੇਸ਼ 'ਤੇ ਦਿੱਤੇ ਜ਼ੋਰ ਸਦਕਾ ਦੇਸ਼ ਨੇ 7 ਫੀਸਦੀ ਦੀ ਉੱਚ ਵਿਕਾਸ ਦਰ ਹਾਸਲ ਕੀਤੀ ਹੈ। ਇਨ੍ਹਾਂ ਕਦਮਾਂ ਨਾਲ ਨਾ ਸਿਰਫ਼ ਗਰੀਬੀ ਘਟਾਉਣ ਵਿੱਚ ਮਦਦ ਮਿਲੀ ਹੈ, ਸਗੋਂ ਆਮ ਲੋਕਾਂ ਦੇ ਜੀਵਨ ਪੱਧਰ ਵਿੱਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ। ਸੀਤਾਰਮਨ ਨੇ ਕਿਹਾ ਕਿ 'ਆਤਮ-ਨਿਰਭਰਤਾ' ਨੂੰ ਮੁੱਖ ਮੰਨਦੇ ਹੋਏ ਘਰੇਲੂ ਨਿਰਮਾਣ (Manufacturing) ਸਮਰੱਥਾ ਨੂੰ ਮਜ਼ਬੂਤ ਕੀਤਾ ਗਿਆ ਹੈ। ਊਰਜਾ ਸੁਰੱਖਿਆ ਨੂੰ ਹੋਰ ਸਸ਼ਕਤ ਕਰਨ ਦੇ ਨਾਲ-ਨਾਲ ਅਹਿਮ ਵਸਤੂਆਂ ਦੇ ਆਯਾਤ 'ਤੇ ਨਿਰਭਰਤਾ ਨੂੰ ਘਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਭ ਵਿਸ਼ਵਵਿਆਪੀ ਰੁਕਾਵਟਾਂ ਦੇ ਦੌਰ ਵਿੱਚ ਲਏ ਗਏ ਸੋਚੇ-ਸਮਝੇ ਫੈਸਲਿਆਂ ਦਾ ਨਤੀਜਾ ਹੈ।
ਆਮ ਨਾਗਰਿਕਾਂ ਲਈ ਰੁਜ਼ਗਾਰ ਅਤੇ ਖੇਤੀਬਾੜੀ 'ਤੇ ਫੋਕਸ ਬਜਟ ਪੇਸ਼ ਕਰਦਿਆਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਸਰਕਾਰ ਦੇ ਹਰ ਕਦਮ ਦਾ ਲਾਭ ਸਿੱਧਾ ਆਮ ਨਾਗਰਿਕ ਤੱਕ ਪਹੁੰਚੇ। ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਖੇਤੀਬਾੜੀ ਉਤਪਾਦਕਤਾ ਵਧਾਉਣ ਅਤੇ ਘਰੇਲੂ ਖਰੀਦ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਸੁਧਾਰ ਕੀਤੇ ਗਏ ਹਨ। ਵਿੱਤ ਮੰਤਰੀ ਅਨੁਸਾਰ, ਸਰਕਾਰ ਦਾ ਉਦੇਸ਼ ਸਾਰੀਆਂ ਸੇਵਾਵਾਂ ਤੱਕ ਸਰਵਵਿਆਪੀ ਪਹੁੰਚ ਯਕੀਨੀ ਬਣਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਂਦਰੀ ਕੈਬਨਿਟ ਨੇ 2026-27 ਦੇ ਬਜਟ ਨੂੰ ਦਿੱਤੀ ਮਨਜ਼ੂਰੀ
NEXT STORY