ਨਵੀਂ ਦਿੱਲੀ— ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਇਕ ਕਰੋੜ ਤੋਂ ਵੱਧ ਕੋਵਿਡ ਟੀਕੇ ਲਾਏ ਗਏ ਹਨ। ਇਹ 5ਵੀਂ ਵਾਰ ਹੈ, ਜਦੋਂ ਇਕ ਦਿਨ ਵਿਚ 1 ਕਰੋੜ ਤੋਂ ਵੱਧ ਟੀਕੇ ਲਾਏ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿਚ ਹੁਣ ਤੱਕ 87.07 ਕਰੋੜ ਕੋਵਿਡ ਟੀਕੇ ਲਾਏ ਗਏ ਹਨ। ਅੰਕੜਿਆਂ ਮੁਤਾਬਕ ਪਿਛਲੇ 25 ਘੰਟਿਆਂ ਦੌਰਾਨ 1,02,22,525 ਟੀਕੇ ਲੋਕਾਂ ਨੂੰ ਲਾਏ ਗਏ ਹਨ। ਇਸ ਦੇ ਨਾਲ ਹੀ ਅੰਤਿਮ ਰਿਪੋਰਟ ਮੁਤਾਬਕ 87,07,08,636 ਟੀਕੇ ਲਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਦੇਸ਼ ’ਚ 201 ਦਿਨਾਂ ਬਾਅਦ ਕੋਰੋਨਾ ਦੇ 20 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ
ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ’ਚ ਲਗਾਤਾਰ ਕਮੀ ਆ ਰਹੀ ਹੈ। ਪਿਛਲੇ 24 ਘੰਟਿਆਂ ਵਿਚ 18,795 ਨਵੇਂ ਮਾਮਲੇ ਸਾਹਮਣੇ ਆਏ ਹਨ। ਮਾਰਚ 2020 ਤੋਂ ਬਾਅਦ ਇਹ ਸਭ ਤੋਂ ਘੱਟ ਵਾਇਰਸ ਦਰ ਹੈ। ਦੇਸ਼ ਵਿਚ 2,92,206 ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤਮੰਦ ਹੋਣ ਦੀ ਦਰ 97.81 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ 26,030 ਮਰੀਜ਼ ਸਿਹਤਯਾਬ ਹੋਏ ਹਨ। ਹੁਣ ਤਕ ਦੇਸ਼ ਵਿਚ 3,29,58,002 ਕੋਵਿਡ ਮਰੀਜ਼ ਸਿਹਤਯਾਬ ਹੋ ਗਏ ਹਨ ਅਤੇ 56.57 ਕਰੋੜ ਹੁਣ ਤੱਕ ਕੁੱਲ ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਰਾਕੇਸ਼ ਟਿਕੈਤ ਨੇ ਮੁੱਖ ਮੰਤਰੀ ਚੰਨੀ ਨੂੰ ਟਵੀਟ ਕਰ ਯਾਦ ਕਰਾਏ 'ਕੈਪਟਨ' ਵੱਲੋਂ ਕੀਤੇ ਵਾਅਦੇ
NEXT STORY