ਨਵੀਂ ਦਿੱਲੀ- ਭਾਰਤ ਹੁਣ ਕਮਜ਼ੋਰ ਰਾਸ਼ਟਰ ਨਹੀਂ ਹੈ ’ਤੇ ਜ਼ੋਰ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਉਸ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਖ਼ਤਰਾ ਬਣਨ ਵਾਲੇ ਕਿਸੇ ਨੂੰ ਵੀ ਮੂੰਹ ਤੋੜ ਜਵਾਬ ਦੇਵੇਗਾ। ਰਾਜਨਾਥ ਨੇ 1962 ’ਚ ਪੂਰਬੀ ਲੱਦਾਖ ਦੇ ਰੇਜਾਂਗ ਲਾ ’ਚ ਭਾਰਤ ਚੀਨ ਵਿਚਾਲੇ ਹੋਏ ਇਤਿਹਾਸਕ ਯੁੱਧ ਦੇ 59 ਸਾਲ ਪੂਰੇ ਹੋਣ ’ਤੇ ਅਸਿੱਧੇ ਰੂਪ ਨਾਲ ਚੀਨ ਨੂੰ ਚਿਤਾਵਨੀ ਦਿੰਦੇ ਹੋਏ ਉਕਤ ਗੱਲ ਕਹੀ। ਰੱਖਿਆ ਮੰਤਰੀ ਨੇ ਕਹਿਾ ਕਿ ਕੋਈ ਵੀ ਭਾਰਤ ਨੂੰ ਅੱਖ ਦਿਖਾ ਕੇ ਬਚ ਕੇ ਨਹੀਂ ਨਿਕਲ ਸਕਦਾ ਹੈ, ਕਿਉਂਕਿ ਦੇਸ਼ ਆਪਣੀ ਧਰਤੀ ਦੇ ਹਰ ਇੰਚ ਦੀ ਸੁਰੱਖਿਆ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ 18 ਨਵੰਬਰ 1962 ਨੂੰ ਹੋਈ ਰੇਜਾਂਗ ਲਾ ਦੀ ਲੜਾਈ ’ਚ ਚੀਨੀ ਫ਼ੌਜ ਦੇ ਦੰਗ ਖੱਟੇ ਕਰਨ ਵਾਲੇ ਅਤੇ ਦੇਸ਼ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ
ਰਾਜਨਾਥ ਨੇ ਸੁੰਦਰੀਕਰਨ ਤੋਂ ਬਾਅਦ ਰੇਜਾਂਗ ਲਾ ਯੁੱਧ ਸਮਾਰਕ ਨੂੰ ਜਨਤਾ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਇਹ ਬਹਾਦਰਾਂ ਲਈ ਸ਼ਰਧਾਂਜਲੀ ਹੈ ਅਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨ ਦੀਆਂ ਭਾਰਤ ਦੀਆਂ ਤਿਆਰੀਆਂ ਦਾ ਪ੍ਰਤੀਕ ਹੈ। ਸਿੰਘ ਨੇ ਕਿਹਾ,‘‘ਸਮਾਰਕ ਦਾ ਸੁੰਦਰੀਕਰਨ ਨਾ ਸਿਰਫ਼ ਸਾਡੀ ਬਹਾਦਰ ਫ਼ੌਜ ਲਈ ਸ਼ਰਧਾਂਜਲੀ ਹੈ, ਸਗੋਂ ਇਸ ਤੱਥ ਦਾ ਪ੍ਰਤੀਕ ਵੀ ਹੈ ਕਿ ਅਸੀਂ ਦੇਸ਼ ਦੀ ਅਖੰਡਤਾ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।’’ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ ਅਤੇ ਫ਼ੌਜ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਸੰਬੋਧਨ ’ਚ ਰੱਖਿਆ ਮੰਤਰੀ ਨੇ ਕਿਹਾ,‘‘ਇਹ ਸਮਾਰਕ ਸਾਡੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖ਼ਤਰਾ ਬਣਨ ਵਾਲੇ ਕਿਸੇ ਨੂੰ ਵੀ ਉੱਚਿਤ ਜਵਾਬ ਦੇਣ ਦੇ ਸਰਕਾਰ ਦੇ ਰੁਖ ਨੂੰ ਦਰਸਾਉਂਦਾ ਹੈ। ਭਾਰਤ ਹੁਣ ਕੋਈ ਕਮਜ਼ੋਰ ਦੇਸ਼ ਨਹੀਂ ਹੈ। ਉਹ ਤਾਕਤਵਰ ਦੇਸ਼ ਬਣ ਚੁਕਿਆ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਦਿਨ ਆਇਆ ਹੈ, ਜਦੋਂ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਮੁੱਦਿਆਂ ਨੂੰ ਲੈ ਕੇ, ਅਸਲ ਕੰਟਰੋਲ ਰੇਖਾ ’ਤੇ ਕਰੀਬ 18 ਮਹੀਨਿਆਂ ਤੋਂ ਜਾਰੀ ਗਤੀਰੋਧ ਖ਼ਤਮ ਕਰਨ ਦੇ ਮੱਦੇਨਜ਼ਰ ਇਕ ਦੌਰ ਦੀ ਕੂਟਨੀਤਕ ਗੱਲਬਾਤ ਹੋਈ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਕੇਜਰੀਵਾਲ- ਕਿਸਾਨਾਂ ਦੀ ਸ਼ਹਾਦਤ ਅਮਰ ਰਹੇਗੀ
ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਉਹ ਰੱਖਿਆ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਹਮੇਸ਼ਾ ਰੇਜਾਂਗ ਲਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਰੇਜਾਂਗ ਲਾ ਦੀ ਲੜਾਈ ਨੂੰ 59 ਸਾਲ ਪਹਿਲਾਂ ਲੱਦਾਖ ’ਚ ਭਾਰਤ-ਚੀਨ ਵਿਚਾਲੇ ਹੋਏ ਯੁੱਧ ਦੇ ਸਭ ਤੋਂ ਮਹੱਤਵਪੂਰਨ ਪਲਾਂ ’ਚੋਂ ਮੰਨਿਆ ਜਾਂਦਾ ਹੈ। ਰੱਖਿਆ ਮੰਤਰੀ ਨੇ ਕਿਹਾ,‘‘ਰੇਜਾਂਗ ਲਾ ਦੇ ਯੁੱਧ ਨੂੰ ਦੁਨੀਆ ਦੇ 10 ਮਹਾਨ ਅਤੇ ਸਭ ਤੋਂ ਚੁਣੌਤੀਪੂਰਨ ਫ਼ੌਜ ਸੰਘਰਸ਼ਾਂ ’ਚੋਂ ਇਕ ਮੰਨਿਆ ਜਾਂਦਾ ਹੈ।’’ ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਇਤਿਹਾਸ ਦੇ ਪੰਨਿਆਂ ’ਚ ਅਮਰ ਹੈ ਸਗੋਂ ਸਾਡੇ ਦਿਲਾਂ ’ਚ ਵੀ ਜਿਉਂਦਾ ਹੈ। ਉਨ੍ਹਾਂ ਕਿਹਾ,‘‘18 ਹਜ਼ਾਰ ਫੁੱਟ ਦੀ ਉੱਚਾਈ ’ਤੇ ਲੜੀ ਗਈ ਰੇਜਾਂਗ ਲਾ ਦੀ ਇਤਿਹਾਸਕ ਲੜਾਈ ਦੀ ਕਲਪਣਾ ਅੱਜ ਵੀ ਕਰਨਾ ਮਸ਼ੁਕਲ ਹੈ। ਮੇਜਰ ਸ਼ੈਤਾਨ ਸਿੰਘ ਅਤੇ ਉਨ੍ਹਾਂ ਦੇ ਫ਼ੌਜੀਆਂ ਨੇ ‘ਅੰਤਿਮ ਗੋਲੀ, ਅੰਤਿਮ ਸਾਹ’ ਤੱਕ ਲੜਾਈ ਲੜੀ ਅਤੇ ਸਾਹਸ ਅਤੇ ਬਹਾਦਰੀ ਦਾ ਨਵਾਂ ਅਧਿਆਏ ਲਿਖਿਆ।’’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਖੇਤੀ ਕਾਨੂੰਨ ਵਾਪਸ ਲੈ ਕੇ PM ਮੋਦੀ ਨੇ ਕੀਤਾ ਇਤਿਹਾਸਕ ਕੰਮ : ਯੋਗੀ
NEXT STORY