ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸ਼ੁੱਕਰਵਾਰ ਨੂੰ ਸੁਆਗਤ ਕੀਤਾ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ,‘‘ਤਿੰਨ ਖੇਤੀ ਕਾਨੂੰਨਾਂ ਨੂੰ ਪ੍ਰਧਾਨ ਮੰਤਰੀ ਵਲੋਂ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਮੈਂ ਉੱਤਰ ਪ੍ਰਦੇਸ਼ ਸ਼ਾਸਨ ਵਲੋਂ ਦਿਲੋਂ ਸੁਆਗਤ ਕਰਦਾ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੁਝ ਕਿਸਾਨ ਸੰਗਠਨ ਅੰਦੋਲਨ ਕਰ ਰਹੇ ਸਨ। ਅੱਜ ਗੁਰਪੁਰਬ ’ਤੇ ਪ੍ਰਧਾਨ ਮੰਤਰੀ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਕੇ ਜੋ ਇਤਿਹਾਸਕ ਕੰਮ ਕੀਤਾ ਹੈ, ਉਸ ਦਾ ਮੈਂ ਦਿਲੋਂ ਸੁਆਗਤ ਕਰਦਾ ਹਾਂ।’’
ਉਨ੍ਹਾਂ ਕਿਹਾ,‘‘ਸ਼ੁਰੂ ਤੋਂ ਹੀ ਇਕ ਵੱਡਾ ਭਾਈਚਾਰ ਅਜਿਹਾ ਸੀ, ਜੋ ਇਸ ਗੱਲ ਨੂੰ ਮੰਨਦਾ ਸੀ ਕਿ ਕਿਸਾਨਾਂ ਦੀ ਆਮਦਨੀ ਵਧਾਉਣ ’ਚ ਇਸ ਤਰ੍ਹਾਂ ਦੇ ਕਾਨੂੰਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ, ਇਸ ਦੇ ਬਾਵਜੂਦ ਕੁਝ ਕਿਸਾਨ ਸੰਗਠਨ ਇਨ੍ਹਾਂ ਦੇ ਵਿਰੋਧ ’ਚ ਉਤਰ ਆਏ। ਸਰਕਾਰ ਨੇ ਹਰ ਪੱਧਰ ’ਤੇ ਗੱਲਬਾਤ ਦੀ ਕੋਸ਼ਿਸ਼ ਕੀਤੀ, ਹੋ ਸਕਦਾ ਹੈ ਕਿ ਸਾਡੇ ਪੱਧਰ ’ਤੇ ਕੋਈ ਕਮੀ ਰਹਿ ਗਈ ਹੈ। ਆਪਣੀ ਗੱਲ ਨੂੰ ਉਨ੍ਹਾਂ ਲੋਕਾਂ ਨੂੰ ਸਮਝਾਉਣ ’ਚ ਅਸੀਂ ਲੋਕ ਕਿਤੇ ਨਾ ਕਿਤੇ ਅਸਫ਼ਲ ਰਹੇ, ਜਿਸ ਕਾਰਨ ਉਨ੍ਹਾਂ ਨੂੰ ਅੰਦੋਲਨ ਦੇ ਰਸਤੇ ਅੱਗੇ ਵਧਣਾ ਪਿਆ ਪਰ ਲੋਕਤੰਤਰ ਦੇ ਇਸ ਭਾਵ ਦਾ ਸਨਮਾਨ ਕਰਦੇ ਹੋਏ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਅਤੇ ਐੱਮ.ਐੱਸ.ਪੀ. ਨੂੰ ਲੈ ਕੇ ਇਕ ਕਮੇਟੀ ਦੇ ਗਠਨ ਦੇ ਫ਼ੈਸਲੇ ਦਾ ਅਸੀਂ ਪ੍ਰਦੇਸ਼ ਸਰਕਾਰ ਵਲੋਂ ਦਿਲੋਂ ਸੁਆਗਤ ਕਰਦੇ ਹਾਂ।’’
ਇਹ ਵੀ ਪੜ੍ਹੋ : ਖੇਤੀ ਕਾਨੂੰਨ ਵਾਪਸੀ : ਝੁਕਦੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ, ਸੋਸ਼ਲ ਮੀਡੀਆ ’ਤੇ ਆਏ ਮਜ਼ੇਦਾਰ ਰਿਐਕਸ਼ਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਚਢੂਨੀ ਦਾ PM ਮੋਦੀ ’ਤੇ ਤੰਜ, ਕਿਹਾ- ਦੁਨੀਆ ਦਾ ਸਭ ਤੋਂ ਜ਼ਿੱਦੀ ਆਦਮੀ ਅੱਜ ਕਿਸਾਨਾਂ ਅੱਗੇ ਝੁੱਕ ਗਿਆ (ਵੀਡੀਓ)
NEXT STORY