ਨਵੀਂ ਦਿੱਲੀ - ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ 22ਵੇਂ ਭਾਰਤ-ਰੂਸ ਸਲਾਨਾ ਸੰਮੇਲਨ ਲਈ 6 ਦਸੰਬਰ ਨੂੰ ਭਾਰਤ ਆ ਰਹੇ ਹਨ। ਭਾਰਤ-ਰੂਸ ਦੇ ਵਿੱਚ ਐੱਸ-400 ਮਿਜ਼ਾਈਲ ਸਿਸਟਮ ਖ਼ਰੀਦ ਨੂੰ ਲੈ ਕੇ ਹੋਏ ਇੱਕ ਕਰਾਰ ਦੇ ਮੱਦੇਨਜ਼ਰ ਪੁਤਿਨ ਦੇ ਇਸ ਦੌਰ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਦੋਨਾਂ ਦੇਸ਼ਾਂ ਵਿੱਚ ਹੋਏ ਰੱਖਿਆ ਸੌਦੇ ਨੂੰ ਲੈ ਕੇ ਅਮਰੀਕੀ ਪਾਬੰਦੀਆਂ ਦੇ ਖਤਰੇ ਵਿੱਚ ਭਾਰਤ ਨੇ ਅਮਰੀਕਾ ਨੂੰ ਕਰਾਰਾ ਜਵਾਬ ਦਿੱਤਾ ਹੈ ਕਿ ਉਹ ‘ਕਿਸੇ ਦੇ ਦਬਾਅ’ ਵਿੱਚ ਨਹੀਂ ਆਉਣ ਵਾਲਾ।
ਇਹ ਵੀ ਪੜ੍ਹੋ - ਕਰਨਾਟਕ-ਗੁਜਰਾਤ ਤੋਂ ਬਾਅਦ ਮਹਾਰਾਸ਼ਟਰ 'ਚ ਓਮੀਕਰੋਨ ਦੀ ਦਸਤਕ, ਭਾਰਤ 'ਚ ਹੁਣ ਤੱਕ ਚਾਰ ਪਾਜ਼ੇਟਿਵ
ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਲੋਕਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਬਿਆਨ ਦਿੱਤਾ ਜਿਸ ਨੂੰ ਪੀ.ਆਈ.ਬੀ. ਨੇ ਪ੍ਰਕਾਸ਼ਿਤ ਕੀਤਾ ਹੈ। ਬਿਆਨ ਵਿੱਚ ਰੱਖਿਆ ਮੰਤਰਾਲਾ ਵੱਲੋਂ ਕਿਹਾ ਗਿਆ ਹੈ, ‘ਰੂਸ ਤੋਂ ਐੱਸ-400 ਸਿਸਟਮ ਦੀ ਡਿਲੀਵਰੀ ਲਈ 5 ਅਕਤੂਬਰ 2018 ਨੂੰ ਇੱਕ ਕਰਾਰ ਕੀਤਾ ਗਿਆ। ਸਰਕਾਰ ਰੱਖਿਆ ਉਪਕਰਣਾਂ ਦੀ ਖਰੀਦ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਘਟਨਾਕ੍ਰਮਾਂ ਤੋਂ ਜਾਣੂ ਹੈ।’
ਬਿਆਨ ਵਿੱਚ ਅੱਗੇ ਕਿਹਾ ਗਿਆ, ‘ਸਰਕਾਰ, ਹਥਿਆਰਬੰਦ ਬਲਾਂ ਦੀਆਂ ਸਾਰੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਿਆਰੀ ਲਈ ਸੰਭਾਵਿਕ ਖਤਰਿਆਂ, ਸੰਚਾਲਨ ਅਤੇ ਤਕਨੀਕੀ ਪਹਿਲੂਆਂ ਦੇ ਆਧਾਰ 'ਤੇ ਸੰਪ੍ਰਭੂ ਫੈਸਲੇ ਲੈਂਦੀ ਹੈ।" ਡਿਲੀਵਰੀ ਸਮਝੌਤੇ ਦੀ ਸਮਾਂ ਸੀਮਾ ਅਨੁਸਾਰ ਕੀਤੀ ਜਾ ਰਹੀ ਹੈ।’ ਨਾਲ ਹੀ ਬਿਆਨ ਵਿੱਚ ਰੱਖਿਆ ਰਾਜ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਐੱਸ-400 ਮਿਜ਼ਾਈਲ ਦੇ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਹੋਣ ਨਾਲ ਹਵਾਈ ਰੱਖਿਆ ਪ੍ਰਣਾਲੀ ਵਿੱਚ ਮਹੱਤਵਪੂਰਨ ਵਾਧਾ ਹੋਵੇਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਰਨਾਟਕ-ਗੁਜਰਾਤ ਤੋਂ ਬਾਅਦ ਮਹਾਰਾਸ਼ਟਰ 'ਚ ਓਮੀਕਰੋਨ ਦੀ ਦਸਤਕ, ਭਾਰਤ 'ਚ ਹੁਣ ਤੱਕ ਚਾਰ ਪਾਜ਼ੇਟਿਵ
NEXT STORY