ਵੈਨਕੂਵਰ - ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੀ ਜਬਰਨ ਵਸੂਲੀ (extortion) ਦੀ ਜਾਂਚ ਦੇ ਹਿੱਸੇ ਵਜੋਂ 3 ਵਿਅਕਤੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਹੈ। ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਇਸ ਸੂਬੇ ਵਿੱਚ ਹੋ ਰਹੀਆਂ ਗੋਲੀਬਾਰੀ ਅਤੇ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਨਾਲ ਜੁੜੇ 78 ਹੋਰ ਵਿਦੇਸ਼ੀ ਨਾਗਰਿਕਾਂ ਦੀ ਵੀ ਜਾਂਚ ਕਰ ਰਹੀ ਹੈ, ਜੋ ਦੇਸ਼ ਵਿੱਚ ਰਹਿਣ ਲਈ ਅਯੋਗ ਹੋ ਸਕਦੇ ਹਨ।
ਇਹ ਵੀ ਪੜ੍ਹੋ: 70 ਸਾਲ ਦੀ ਉਮਰ 'ਚ 8ਵੀਂ ਵਾਰ ਪਿਤਾ ਬਣਿਆ ਮਸ਼ਹੂਰ ਫਿਲਮ Actor, ਪਤਨੀ ਨਾਲ ਹੈ ਉਮਰ 'ਚ 25 ਸਾਲ ਦਾ ਫਾਸਲਾ
ਟਾਸਕ ਫੋਰਸ ਦੀ ਭੂਮਿਕਾ
ਇਹ ਕਾਰਵਾਈ ਬੀ.ਸੀ. ਜਬਰਨ ਵਸੂਲੀ ਟਾਸਕ ਫੋਰਸ ਦੇ ਕੰਮ ਦਾ ਹਿੱਸਾ ਹੈ, ਜਿਸਦਾ ਗਠਨ ਇਸ ਸਾਲ ਦੇ ਸ਼ੁਰੂ ਵਿੱਚ ਕੀਤਾ ਗਿਆ ਸੀ। ਇਸ ਟਾਸਕ ਫੋਰਸ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, RCMP, ਗੈਂਗ ਸਕੁਐਡ ਅਤੇ ਕਈ ਹੋਰ ਪੁਲਸ ਵਿਭਾਗਾਂ ਦੇ ਜਾਂਚਕਰਤਾ ਸ਼ਾਮਲ ਹਨ। ਇਹ ਯੂਨਿਟ ਦਰਜਨਾਂ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਅਤੇ ਇਸ ਦੇ ਬਾਅਦ ਹੋਈਆਂ ਗੋਲੀਬਾਰੀਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਘਟਨਾਵਾਂ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹਨ, ਜਿਸ ਕਾਰਨ ਸੂਬੇ ਦੇ ਕਈ ਭਾਈਚਾਰਿਆਂ ਵਿੱਚ ਦਹਿਸ਼ਤ ਫੈਲ ਗਈ ਹੈ। ਦੱਸ ਦੇਈਏ ਕਿ ਸਰੀ, ਬੀ.ਸੀ. ਵਿੱਚ ਸਥਿਤ ਕੈਪਸ ਕੈਫੇ (Kap's Cafe), ਜੋ ਕਾਮੇਡੀਅਨ ਅਤੇ ਟੈਲੀਵਿਜ਼ਨ ਹੋਸਟ ਕਪਿਲ ਸ਼ਰਮਾ ਨਾਲ ਜੁੜਿਆ ਹੋਇਆ ਹੈ, 'ਤੇ ਹੁਣ ਤੱਕ 3 ਵਾਰ ਗੋਲੀਆਂ ਚਲਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਦੀਪਿਕਾ ਕੱਕੜ ਨੇ ਸਿਹਤ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ; ਡਾਕਟਰਾਂ ਨੇ ਹਟਾਇਆ ਲਿਵਰ ਦਾ 22% ਹਿੱਸਾ
ਅੰਤਰਰਾਸ਼ਟਰੀ ਗੈਂਗ ਨਾਲ ਸਬੰਧ
ਇਨ੍ਹਾਂ ਅਪਰਾਧਾਂ ਦੇ ਸਬੰਧ ਵਿੱਚ ਕੁਝ ਗ੍ਰਿਫਤਾਰੀਆਂ ਅਤੇ ਕੁਝ ਦੋਸ਼ੀਆਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ। ਕੁਝ ਮਾਮਲੇ ਭਾਰਤ-ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਵੀ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸੰਘੀ ਸਰਕਾਰ ਨੇ ਹਾਲ ਹੀ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਸਥਾ ਘੋਸ਼ਿਤ ਕੀਤਾ ਹੈ। ਸੀ.ਬੀ.ਐੱਸ.ਏ. ਦੀ ਪੈਸੀਫਿਕ ਖੇਤਰ ਦੀ ਖੇਤਰੀ ਡਾਇਰੈਕਟਰ ਜਨਰਲ ਨੀਨਾ ਪਟੇਲ ਨੇ ਕਿਹਾ ਕਿ ਉਨ੍ਹਾਂ ਦੀਆਂ ਜਾਂਚਾਂ ਸੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਸਮੂਹਾਂ ਨੂੰ ਖਤਮ ਕਰਨ ਵਿੱਚ ਉਨ੍ਹਾਂ ਦੀਆਂ ਟੀਮਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦੀਆਂ ਹਨ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮਿਲੀ ਲਾਸ਼, ਬਾਰਬੀ ਡੌਲ ਵਾਂਗ ਦਿਖਣ ਲਈ ਕਰਵਾ ਚੁੱਕੀ ਸੀ 27 ਸਰਜਰੀਆਂ
ਅਮਰੀਕਾ ਦੇ ਵਣਜ ਮੰਤਰੀ ਦਾ ਦਾਅਵਾ; ਟਰੰਪ ਨੇ ‘ਗੱਲ ਮਨਵਾਉਣ’ ਲਈ ਟੈਰਿਫ ਨੂੰ ਹਥਿਆਰ ਵਜੋਂ ਵਰਤਿਆ
NEXT STORY