ਨਵੀਂ ਦਿੱਲੀ (ਬਿਊਰੋ) - ਅਮਰੀਕੀ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਮਰੀਕਾ ਦੀਆਂ 5 ਦਿੱਗਜ ਕੰਪਨੀਆਂ ਦੇ ਸੀ. ਈ. ਓ. ਨਾਲ ਵਨ-ਟੂ-ਵਨ ਮੀਟਿੰਗ ਕੀਤੀ। ਇਸ 'ਚ ਨਿਊਕਲਿਅਰ ਅਤੇ ਡਿਫੈਂਸ ਸੈਕਟਰ ਦੀ ਦਿੱਗਜ ਪ੍ਰਾਈਵੇਟ ਕੰਪਨੀ ਜਨਰਲ ਐਟੋਮਿਕਸ ਦੇ ਸੀ. ਈ. ਓ. ਵਿਵੇਕ ਲਾਲ ਵੀ ਸ਼ਾਮਲ ਸਨ। ਪੀ. ਐੱਮ. ਮੋਦੀ ਅਤੇ ਵਿਵੇਕ ਲਾਲ ਦੀ 20 ਮਿੰਟ ਤਕ ਚਲੀ ਇਸ ਮੀਟਿੰਗ ਰੱਖਿਆ ਸੌਦੇ ਅਤੇ ਡਿਫੈਂਸ ਟੈਕਨਾਲਜੀ ਕੇ ਲਿਹਾਜ ਤੋਂ ਅਹਿਮ ਹੈ। ਜਨਰਲ ਐਟੋਮਿਕਸ ਵੀ ਖਤਰਨਾਕ ਪ੍ਰੀਡੇਟਰ ਡਰੋਨ ਦੀ ਨਿਰਮਾਤਾ ਹੈ ਅਤੇ ਭਾਰਤ ਅਜਿਹੇ 30 ਡਰੋਨ ਖਰੀਦਣ ਦਾ ਮਨ ਬਣਾਇਆ ਹੈ। ਕੰਪਨੀ ਪਹਿਲਾਂ ਤੋਂ ਹੀ ਭਾਰਤ ਨੂੰ ਲੇਟੈਸਟ ਡਿਫੈਂਸ ਟੈਕਨਾਲਜੀ ਸਪੋਰਟ ਮੁਹੱਈਆ ਕਰਾਉਣ ਲਈ ਕੰਮ ਕਰ ਰਹੀ ਹੈ।
30 ਪ੍ਰੀਡੇਟਰ ਡਰੋਨ ਖਰੀਦੇਗਾ ਭਾਰਤ
ਅਮਰੀਕਾ ਦੀ ਨਿਊਕਲਿਅਰ-ਪਾਵਰਡ ਸਬਮਰੀਨ ਟੈਕਨਾਲਜੀ ਭਲੇ ਹੀ ਫਿਹਹਾਲ ਭਾਰਤ ਦੀ ਪਹੁੰਚ ਤੋਂ ਕੁਝ ਦੂਰ ਹੈ, ਕਿਉਂਕਿ ਇਸ ਸੈਕਟਰ 'ਚ ਰੂਸ ਉਸ ਦਾ ਪੁਰਾਣਾ ਸਾਥੀ ਹੈ ਪਰ ਅਮਰੀਕਾ ਦਾ ਪ੍ਰੀਡੇਟਰ ਡਰੋਨ ਖਰੀਦਣ ਦੀ ਭਾਰਤ ਦੀ ਚਾਹਤ ਹੁਣ ਜਲਦ ਹਕੀਕਤ ਬਣ ਸਕਦੀ ਹੈ। ਦਰਅਸਲ, ਭਾਰਤ 3 ਅਰਬ ਡਾਲਰ ਯਾਨੀ 22 ਹਜ਼ਾਰ ਕਰੋੜ ਰੁਪਏ ਦੀ ਰਕਮ ਦੁਨੀਆਂ ਦੇ ਸਭ ਤੋਂ ਖਤਰਨਾਕ ਅਤੇ ਆਧੁਨਿਕ ਟੈਕਨਾਲਜੀ ਤੋਂ ਲੈਸ ਪ੍ਰੀਏਡਰ ਡਰੋਨ ਦੀ 30 ਯੂਨਿਟ ਨੂੰ ਖਰੀਦਣ ਦਾ ਮਨ ਬਣਾ ਚੁੱਕਾ ਹੈ। ਯੋਜਨਾ ਦੀ ਮੁਤਾਬਿਕ, ਤਿੰਨ ਸੈਨਾਵਾਂ ਲਈ 10-10 ਪ੍ਰੀਡੇਟਰ ਡਰੋਨ ਖਰੀਦੇ ਜਾਣੇ ਹਨ।
ਇਹ ਡਰੋਨ ਲਗਾਤਾਰ 35 ਘੰਟੇ ਹਵਾ 'ਚ ਉੱਡ ਸਕਦਾ ਹੈ। ਇਹ 50 ਹਜ਼ਾਰ ਫੁੱਟ ਦੀ ਉਚਾਈ 'ਤੇ 3000 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਹੈ। ਕਹਿਣ ਲਈ ਇਹ ਇੱਕ ਡਰੋਨ ਹੈ ਪਰ ਕਿਸੇ ਵੀ ਅਡਵਾਂਸ ਫਾਈਟਰ (ਉੱਨਤ ਲੜਾਕੂ) ਜੈੱਟ ਤੋਂ ਘੱਟ ਨਹੀਂ ਹੈ। ਇਸ 'ਤੇ ਖਤਰਨਾਕ ਮਿਜ਼ਾਈਲਾਂ ਫਿੱਟ ਹੋ ਸਕਦੀਆਂ ਹਨ। ਅਮਰੀਕਾ ਨੇ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਨੂੰ ਪ੍ਰੀਡੇਟਰ ਡਰੋਨ ਨਾਲ ਮਾਰਿਆ ਸੀ।
ਵਿਵੇਕ ਲਾਲ ਦਾ ਇੰਡੀਆ ਕਨੈਕਸ਼ਨ
ਜਨਰਲ ਐਟੋਮਿਕਸ ਦੇ ਸੀ. ਈ. ਓ. ਵਿਵੇਕ ਲਾਲ ਦਾ ਭਾਰਤ ਨਾਲ ਡੂੰਘੀ ਸਾਂਝ ਹੈ। ਉਹ ਭਾਰਤੀ ਮੂਲ ਦਾ ਹੈ, ਜਿਸਦਾ ਜਨਮ ਇੰਡੋਨੇਸ਼ੀਆ ਦੇ ਜਕਾਰਤਾ 'ਚ ਹੋਇਆ ਸੀ। ਉਸ ਦਾ ਇਹ ਮਜ਼ਬੂਤ ਸੰਬੰਧ ਭਾਰਤ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਵਿਵੇਕ ਲਾਲ ਨੇ ਪ੍ਰਮੁੱਖ ਰੱਖਿਆ ਕੰਪਨੀਆਂ ਜਿਵੇਂ ਬੋਇੰਗ, ਰੇਥੀਓਨ ਅਤੇ ਲਾਕਹੀਡ ਮਾਰਟਿਨ ਨਾਲ ਮਹੱਤਵਪੂਰਨ ਅਹੁਦਿਆਂ 'ਤੇ ਵੀ ਕੰਮ ਕੀਤਾ ਹੈ। ਉਹ ਬੋਇੰਗ ਦੀ ਇੰਡੀਆ ਇਕਾਈ ਦੇ ਮੁਖੀ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਸ ਨੇ ਭਾਰਤੀ ਕੰਪਨੀ ਰਿਲਾਇੰਸ ਨਾਲ ਵੀ ਕੰਮ ਕੀਤਾ ਹੈ ਪਰ ਉਨ੍ਹਾਂ ਦਾ ਜੂਨ 2020 'ਚ ਜਨਰਲ ਐਟੋਮਿਕਸ ਦਾ ਸੀ. ਈ. ਓ. ਬਣਨਾ ਭਾਰਤ ਲਈ ਨਾਜ਼ੁਕ ਤਕਨਾਲੋਜੀ ਹਾਸਲ ਕਰਨ ਦਾ ਇੱਕ ਵੱਡਾ ਮੌਕਾ ਹੈ।
ਦੇਸ਼ ਜਾਣਨਾ ਚਾਹੁੰਦੈ PM ਮੋਦੀ ਨੂੰ ਅਮਰੀਕਾ ਜਾਣ ਦੀ ਮਨਜ਼ੂਰੀ ਕਿਵੇਂ ਮਿਲੀ : ਦਿਗਵਿਜੇ ਸਿੰਘ
NEXT STORY