ਨੈਸ਼ਨਲ ਡੈਸਕ- ਭਾਰਤ 'ਚ ਇਕ ਅਜਿਹੀ ਟਰੇਨ ਵੀ ਹੈ, ਜਿਸ 'ਚ ਸਫ਼ਰ ਦੌਰਾਨ ਯਾਤਰੀਆਂ ਨੂੰ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਬਿਲਕੁੱਲ ਮੁਫ਼ਤ ਦਿੱਤਾ ਜਾਂਦਾ ਹੈ। ਇਸ ਖ਼ਾਸ ਟਰੇਨ ਦਾ ਨਾਂ ਸੱਚਖੰਡ ਐਕਸਪ੍ਰੈੱਸ ਹੈ। ਇਹ ਟਰੇਨ ਮਹਾਰਾਸ਼ਟਰ ਦੇ ਨਾਂਦੇੜ ਤੋਂ ਚੱਲ ਕੇ ਪੰਜਾਬ ਦੇ ਅੰਮ੍ਰਿਤਸਰ ਤੱਕ ਜਾਂਦੀ ਹੈ। ਸੱਚਖੰਡ ਐਕਸਪ੍ਰੈੱਸ ਸਿੱਖ ਧਰਮ ਦੇ 2 ਮੁੱਖ ਤੀਰਥ ਸਥਾਨਾਂ- ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਲਈ ਪ੍ਰਸਿੱਧ ਹੈ। ਸੱਚਖੰਡ ਐਕਸਪ੍ਰੈੱਸ ਇਨ੍ਹਾਂ ਦੋਵਾਂ ਧਾਰਮਿਕ ਸਥਾਨਾਂ ਨੂੰ ਜੋੜਣ ਦਾ ਕੰਮ ਕਰਦੀ ਹੈ ਅਤੇ ਇਹੀ ਇਸ ਟਰੇਨ ਨੂੰ ਵਿਸ਼ੇਸ਼ ਬਣਾਉਂਦਾ ਹੈ।
ਇਹ ਵੀ ਪੜ੍ਹੋ : ਨੌਜਵਾਨ ਨੂੰ 10 ਵਾਰ ਡੰਗਿਆ, ਮੌਤ ਤੋਂ ਬਾਅਦ ਰਾਤ ਭਰ ਲਾਸ਼ ਨੇੜੇ ਬੈਠਾ ਰਿਹਾ ਸੱਪ
2 ਹਜ਼ਾਰ ਕਿਲੋਮੀਟਰ ਦਾ ਸਫ਼ਰ, 33 ਘੰਟੇ ਦੀ ਯਾਤਰਾ
ਸੱਚਖੰਡ ਐਕਸਪ੍ਰੈੱਸ ਲਗਭਗ 2 ਹਜ਼ਾਰ ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰਦੀ ਹੈ ਅਤੇ ਇਸ ਯਾਤਰਾ ਨੂੰ ਪੂਰਾ ਕਰਨ 'ਚ ਇਸ ਨੂੰ ਕਰੀਬ 33 ਘੰਟੇ ਲੱਗਦੇ ਹਨ। ਇਸ ਦੌਰਾਨ ਇਹ ਟਰੇਨ ਦਿੱਲੀ, ਭੋਪਾਲ, ਪਰਭਨੀ, ਜਲਾਨਾ, ਔਰੰਗਾਬਾਦ ਅਤੇ ਮਰਾਠਵਾੜਾ ਵਰਗੇ ਵੱਡੇ ਸਟੇਸ਼ਨਾਂ ਤੋਂ ਹੋ ਕੇ ਲੰਘਦੀ ਹੈ। ਇਸ ਟਰੇਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪੂਰੇ ਸਫ਼ਰ ਦੌਰਾਨ ਭੋਜਨ ਲਈ ਕੋਈ ਪੈਸਾ ਨਹੀਂ ਦੇਣਾ ਪੈਂਦਾ। ਨਾਸ਼ਤਾ, ਦੁਪਹਿਰ ਦਾ ਖਾਣੇ ਅਤੇ ਰਾਤ ਦਾ ਖਾਣਾ ਪੂਰੀ ਤਰ੍ਹਾਂ ਮੁਫ਼ਤ ਹੁੰਦਾ ਹੈ। ਖਾਣੇ 'ਚ ਸਮੇਂ-ਸਮੇਂ 'ਤੇ ਤਬਦੀਲੀ ਵੀ ਕੀਤੀ ਜਾਂਦੀ ਹੈ। ਯਾਤਰੀਆਂ ਨੂੰ ਖਿੱਚੜੀ, ਕੜ੍ਹੀ-ਚੌਲ, ਦਾਲ, ਛੋਲੇ, ਆਲੂ-ਗੋਭੀ ਵਰਗੇ ਸਾਧਾਰਣ ਪਰ ਸੁਆਦ ਭਾਰਤੀ ਥਾਲੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ
ਦਾਨ ਨਾਲ ਚੱਲਦਾ ਹੈ ਭੋਜਨ ਸੇਵਾ ਦਾ ਖਰਚ
ਖਾਣ-ਪੀਣ ਦੀ ਇਸ ਸੇਵਾ ਦਾ ਖਰਚਾ ਯਾਤਰੀਆਂ ਤੋਂ ਨਹੀਂ ਲਿਆ ਜਾਂਦਾ ਸਗੋਂ ਇਹ ਗੁਰਦੁਆਰਿਆਂ 'ਚ ਆਉਣ ਵਾਲੇ ਦਾਨ ਤੋਂ ਵਹਿਨ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਰਦਨਾਕ! ਪਾਣੀ ਦੇ ਟੋਬੇ 'ਚ ਡੁੱਬਣ ਕਾਰਨ ਚਾਰ ਮਾਸੂਮਾਂ ਦੀ ਮੌਤ, ਸਦਮੇ 'ਚ ਪਿੰਡ
NEXT STORY