ਨਵੀਂ ਦਿੱਲੀ— ਇੰਡੀਗੋ ਏਅਰਲਾਈਨ ਖਿਲਾਫ ਇਕ ਯਾਤਰੀ ਨੇ ਰਾਸ਼ਟਰ ਧ੍ਰੋਹ ਦਾ ਕੇਸ ਦਰਜ ਕਰਾਇਆ ਹੈ। ਯਾਤਰੀ ਪ੍ਰਮੋਦ ਕੁਮਾਰ ਨੇ ਦੋਸ਼ ਲਾਇਆ ਹੈ ਕਿ ਫਲਾਈਟ 'ਚ ਉਸ ਵਲੋਂ ਭਾਰਤੀ ਕਰੰਸੀ ਦੇਣ 'ਤੇ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਯਾਤਰੀ ਦੀ ਇਸ ਸ਼ਿਕਾਇਤ ਤੋਂ ਬਾਅਦ ਇੰਡੀਗੋ ਏਅਰਲਾਈਨ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਸਫਾਈ ਦਿੱਤੀ ਹੈ। ਇੰਡੀਗੋ ਨੇ ਅਜਿਹਾ ਕਰਨ ਦੇ ਪਿੱਛੇ ਸਰਕਾਰ ਦੇ ਨਿਯਮਾਂ ਦਾ ਹਵਾਲਾ ਦਿੱਤਾ ਹੈ। ਏਅਰਲਾਈਨ ਵਲੋਂ ਸਫਾਈ 'ਚ ਕਿਹਾ ਗਿਆ ਹੈ ਕਿ ਇੰਟਰਨੈਸ਼ਨਲ ਫਲਾਈਟ 'ਚ ਆਨ ਬੋਰਡ ਭਾਰਤੀ ਕਰੰਸੀ ਸਵੀਕਾਰ ਨਹੀਂ ਕੀਤੀ ਜਾਂਦੀ ਹੈ। ਇਸ ਦੇ ਪਿੱਛੇ ਕੰਪਨੀ ਨੇ ਫੇਮਾ ਨਿਯਮਾਂ ਦਾ ਹਵਾਲਾ ਦਿੱਤਾ। ਕੰਪਨੀ ਮੁਤਾਬਕ ਇਹ ਗੱਲ ਫਲਾਈਟ ਦੇ ਆਨ ਬੋਰਡ ਸੇਲਸ ਮੈਨਿਊ 'ਚ ਵੀ ਲਿਖੀ ਹੋਈ ਹੈ।
ਕੀ ਹੈ ਮਾਮਲਾ
ਪ੍ਰਮੋਦ ਕੁਮਾਰ ਨੇ 10 ਨਵੰਬਰ 2017 ਨੂੰ ਬੰਗਲੁਰੂ ਤੋਂ ਦੁਬਈ ਦੇ ਲਈ ਇੰਡੀਗੋ ਫਲਾਈਟ ਨੰਬਰ 6ਈ95 ਤੋਂ ਟਿਕਟ ਕਰਾਈ ਸੀ ਅਤੇ ਸਵੇਰੇ 7.20 ਵਜੇ ਉਸ ਨੇ ਫਲਾਈਟ ਲਈ। ਫਲਾਈਟ ਦੌਰਾਨ ਉਸ ਨੇ ਖਾਣਾ ਆਰਡਰ ਕੀਤਾ ਪਰ ਕਰੂ ਮੈਂਬਰ ਨੇ ਉਸ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਪ੍ਰਮੋਦ ਭਾਰਤੀ ਕਰੰਸੀ 'ਚ ਭੁਗਤਾਨ ਕਰ ਰਿਹਾ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਕਰੂ ਮੈਂਬਰ ਨੇ ਉਸ ਨੂੰ ਵਿਦੇਸ਼ੀ ਕਰੰਸੀ 'ਚ ਭੁਗਤਾਨ ਕਰਨ ਨੂੰ ਕਿਹਾ ਸੀ। ਜਿਸ ਤੋਂ ਬਾਅਦ ਪ੍ਰਮੋਦ ਨੇ ਨਵੀਂ ਦਿੱਲੀ ਦੇ ਸਰੋਜਨੀ ਨਗਰ ਪੁਲਸ ਸਟੇਸ਼ਨ 'ਚ ਇੰਡੀਗੋ ਖਿਲਾਫ ਰਾਸ਼ਟਰ ਦ੍ਰੋਹ ਦਾ ਮਾਮਲਾ ਦਰਜ ਕਰਾ ਦਿੱਤਾ।
ਦਿੱਲੀ : ਮੈਟਰੋ ਸਾਹਮਣੇ 25 ਸਾਲਾ ਔਰਤ ਨੇ ਛਾਲ ਮਾਰ ਕੀਤੀ ਖੁਦਕੁਸ਼ੀ
NEXT STORY