ਮਲਾਬੂ/ਨਵੀਂ ਦਿੱਲੀ (ਬਿਊਰੋ)— ਰਾਸ਼ਟਰਪਤੀ ਕੋਵਿੰਦ 7 ਤੋਂ 12 ਅਪ੍ਰੈਲ ਤੱਕ ਅਫਰੀਕਨ ਦੇਸ਼ ਇਕਵਾਟੋਰੀਅਲ ਗਿਨੀ, ਸਵਾਜ਼ੀਲੈਂਡ ਅਤੇ ਜਾਂਬੀਆ ਦੇ ਦੌਰੇ 'ਤੇ ਹਨ। ਇਸ ਸਮੇਂ ਰਾਸ਼ਟਰਪਤੀ ਇਕਵਾਟੋਰੀਅਲ ਗਿਨੀ ਵਿਚ ਹਨ। ਇੱਥੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਲਾਨ ਕੀਤਾ ਹੈ ਕਿ ਜਲਦੀ ਹੀ ਭਾਰਤ ਇਕਵਾਟੋਰੀਅਲ ਗਿਨੀ ਵਿਚ ਆਪਣਾ ਦੂਤਘਰ ਸਥਾਪਿਤ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਕੂਟਨੀਤਕ ਸੰਬੰਧਾਂ ਨੂੰ ਮਜ਼ਬੂਤ ਬਨਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਕਵਾਟੋਰੀਅਲ ਗਿਨੀ ਦੇ ਦੌਰੇ 'ਤੇ ਆਏ ਰਾਸ਼ਟਰਪਤੀ ਕੋਵਿੰਦ ਨੇ ਇੱਥੋਂ ਦੀ ਸੰਸਦੀ ਸਭਾ ਨੂੰ ਸੰਬੋਧਿਤ ਕਰਦਿਆਂ ਆਪਣੇ ਨਿੱਘੇ ਸਵਾਗਤ ਲਈ ਲੋਕਾਂ ਦਾ ਧੰਨਵਾਦ ਕੀਤਾ।
ਰਾਸ਼ਟਰਪਤੀ ਕੋਵਿੰਦ ਨੇ ਕਿਹਾ,''ਮੈਂ ਇੱਥੇ ਦੋਹਾਂ ਦੇਸ਼ਾਂ ਦੀ ਦੋਸਤੀ ਅਤੇ ਕਰੋੜਾਂ ਭਾਰਤੀਆਂ ਦੇ ਵਾਅਦੇ ਨਾਲ ਆਇਆ ਹਾਂ। ਸਮੁੰਦਰ ਦਾ ਪਾਣੀ ਹੀ ਹੈ, ਜੋ ਸਾਡੀਆਂ ਸੱਭਿਆਤਾਵਾਂ ਨੂੰ ਜੋੜੇ ਹੋਏ ਹੈ। ਦੋਹਾਂ ਦੇਸ਼ਾਂ ਵਿਚਕਾਰ ਕੂਟਨੀਤਕ ਸੰਬੰਧ ਵੱਧ ਰਹੇ ਹਨ ਅਤੇ ਮੈਂ ਇਹ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਭਾਰਤ ਜਲਦੀ ਹੀ ਇਕਵਾਟੋਰੀਅਲ ਗਿਨੀ ਵਿਚ ਆਪਣਾ ਦੂਤਘਰ ਸਥਾਪਿਤ ਕਰਨ ਜਾ ਰਿਹਾ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਗਿਨੀ ਇਕ ਅਜਿਹਾ ਸਥਾਨ ਹੈ, ਜਿੱਥੇ ਜ਼ੀਰੋ ਡਿਗਰੀ ਵਿਥਕਾਰ ਜ਼ੀਰੋ ਡਿਗਰੀ ਲੰਬਕਾਰ 'ਤੇ ਮਿਲਦਾ ਹੈ। ਨਾਲ ਹੀ ਭੂਮੱਧ ਰੇਖਾ ਅਤੇ ਪ੍ਰਧਾਨ ਮੇਰੀਡਿਆਨ ਇਕ-ਦੂਜੇ ਨੂੰ ਕੱਟਦੀਆਂ ਹਨ। ਇਸ ਦਾ ਮਤਲਬ ਹੈ ਕਿ ਇਹ ਦੁਨੀਆ ਦਾ ਕੇਂਦਰ ਹੈ। ਇੱਥੋਂ ਦੇ ਲੋਕਾਂ ਦੁਆਰਾ ਮੇਰਾ ਗਰਮਜੋਸ਼ੀ ਨਾਲ ਸਵਾਗਤ ਕਰਨਾ ਮੇਰੇ ਇਸ ਦੌਰੇ ਨੂੰ ਖਾਸ ਬਨਾਉਂਦਾ ਹੈ।
ਇਸ ਮਗਰੋਂ ਮਲਾਬੂ ਵਿਚ ਭਾਰਤੀ ਨਾਗਰਿਕਾਂ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਗਿਨੀ ਦੇ ਰਾਸ਼ਟਰਪਤੀ ਵੱਲੋਂ ਉੱਚ ਨਾਗਰਿਕਤਾ ਦਾ ਸਨਮਾਨ ਪਾਉਣਾ ਅਸਲ ਵਿਚ ਭਾਰਤੀਆਂ ਲਈ ਸਨਮਾਨ ਹੈ। ਉਨ੍ਹਾਂ ਨੇ ਦੱਸਿਆ ਕਿ ਗਿਨੀ ਦੇ ਰਾਸ਼ਟਰਪਤੀ ਨੇ ਮੈਨੂੰ ਕਿਹਾ ਕਿ ਮੈਨੂੰ ਉੱਚ ਨਾਗਰਿਕਤਾ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹ ਸਨਮਾਨ ਮੈਨੂੰ ਨਹੀਂ ਬਲਕਿ ਭਾਰਤੀ ਰਾਸ਼ਟਰਪਤੀ ਨੂੰ ਦਿੱਤਾ ਗਿਆ ਹੈ।''
ਪ੍ਰਧਾਨ ਮੰਤਰੀ ਮੋਦੀ ਦਾ ਬਿਹਾਰ ਦੌਰਾ ਕੱਲ੍ਹ, ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ
NEXT STORY