ਸੀਕਰ — ਸਾਊਦੀ 'ਚ ਪਿਛਲੇ 5 ਸਾਲ ਤੋਂ ਜੇਲ 'ਚ ਬੰਦ ਭਾਰਤੀ ਦੀ ਵਤਨ ਵਾਪਸੀ ਲਈ ਉਸ ਦੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਨੇ 80 ਲੱਖ ਰੁਪਏ ਇਕੱਠੇ ਕਰ ਸਾਊਦੀ ਕੋਰਟ 'ਚ ਜਮਾਂ ਕਰਵਾਏ ਹਨ। ਮਾਮਲਾ ਸੀਕਰ ਜ਼ਿਲੇ ਦੇ ਲੋਸਲ ਕਸਬੇ ਕੋਲ ਲਾਡਨੂ ਤਹਿਸੀਲ ਦੇ ਪਿੰਡ ਰਤਾਊ ਦਾ ਹੈ। ਇਥੋਂ ਦੇ ਗੋਵਿੰਦ ਭਾਕਰ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਸਾਊਦੀ ਗਿਆ ਸੀ। ਉਥੇ ਕੁਝ ਸਮਾਂ ਗੱਡੀ ਚਲਾਉਣ ਦਾ ਕੰਮ ਕੀਤਾ। ਇਸੇ ਦੌਰਾਨ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਸਾਊਦੀ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਉਥੇ ਦੇ ਕਾਨੂੰਨ ਮੁਤਾਬਕ ਕੋਰਟ ਨੇ ਉਸ 'ਤੇ 76 ਲੱਖ ਰੁਪਏ ਦੀ ਰਾਸ਼ੀ ਕਲੇਮ ਦੇ ਰੂਪ 'ਚ ਜ਼ਮਾਂ ਕਰਵਾਉਣ ਦਾ ਆਦੇਸ਼ ਦਿੱਤਾ। ਗਰੀਬ ਪਰਿਵਾਰ ਦੇ ਗੋਵਿੰਦ ਕੋਲ ਇੰਨੇ ਰੁਪਏ ਨਹੀਂ ਸਨ। ਲਿਹਾਜ਼ਾ ਉਸ ਨੂੰ ਜੇਲ 'ਚ ਪਾ ਦਿੱਤਾ ਗਿਆ।
ਬਾਅਦ 'ਚ ਉਸ ਦੇ ਪਰਿਵਾਰ ਅਤੇ ਲੋਸਲ, ਲਾਡਨੂੰ ਦੇ ਆਮ ਲੋਕਾਂ ਨੇ ਇਕ ਸਾਲ ਤਕ ਮੁਹਿੰਮ ਚਲਾ ਕੇ 80 ਲੱਖ ਰੁਪਏ ਇਕੱਠੇ ਕੀਤੇ। ਰਾਜੇਸ਼ ਹਰੀਪੁਰ ਨੇ ਦੱਸਿਆ ਕਿ ਇਸ ਦੌਰਾਨ ਖੇਤਰ ਦੇ ਇਕ ਇਕ ਘਰ ਜਾ ਕੇ ਰੁਪਏ ਇਕੱਠੇ ਕੀਤੇ ਗਏ। ਖੇਤਰ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਦਾਨ ਕੀਤਾ। ਇਕ ਸਾਲ ਬਾਅਦ ਜਦੋਂ 80 ਲੱਖ ਰੁਪਏ ਜਮਾਂ ਹੋ ਗਏ ਤਾਂ ਸਾਊਦੀ ਦੀ ਕੋਰਟ 'ਚ ਪ੍ਰਤਾਪ ਬੁਰਡਕ ਤੇ ਹੇਮਾਰਾਮ ਬੇਨੀਵਾਲ ਨੇ ਸਥਾਨਕ ਵਕੀਲਾਂ ਦੇ ਸਹਿਯੋਗ ਨਾਲ ਗੋਵਿੰਦ ਦਾ ਕੇਸ ਲੜਿਆ ਅਤੇ 76 ਲੱਖ ਦੀ ਰਾਸ਼ੀ ਕੋਰਟ 'ਚ ਕਲੇਮ ਦੇ ਰੂਪ 'ਚ ਜਮਾਂ ਕਰਵਾਈ। ਇਸ ਤੋਂ ਬਾਅਦ ਸਾਊਦੀ ਕੋਰਟ ਨੇ ਗੋਵਿੰਦ ਨੂੰ ਰਿਹਾਅ ਕਰ ਦਿੱਤਾ। ਉਹ ਜਲਦ ਹੀ ਸਵਦੇਸ਼ ਪਰਤੇਗਾ।
1984 ਦੇ ਸ਼ਹੀਦਾਂ ਦੀ ਯਾਦ 'ਚ ਦਿੱਲੀ 'ਚ 'ਚਿੱਤਰ ਪ੍ਰਦਰਸ਼ਨੀ' ਦਾ ਆਯੋਜਨ
NEXT STORY