ਨਵੀਂ ਦਿੱਲੀ — ਭਾਰਤੀ ਰੇਲਵੇ ਨੇ ਕੋਰੋਨਾ ਸੰਕਟ ਦਰਮਿਆਨ ਟਿਕਟ ਦੀ ਚੈਕਿੰਗ ਲਈ ਆਟੋਮੈਟਿਕ ਟਿਕਟ ਚੈਕਿੰਗ ਅਤੇ ਪ੍ਰਬੰਧਨ ਐਸੈਸ(Automated Ticket checking & Managing Access) ਪ੍ਰਣਾਲੀ ਪੇਸ਼ ਕੀਤੀ ਹੈ। ਕੇਂਦਰੀ ਰੇਲਵੇ ਦੇ ਨਾਗਪੁਰ ਡਵੀਜ਼ਨ ਨੇ ਕੋਵਿਡ-19 ਲਾਗ ਦੀ ਰੋਕਥਾਮ ਲਈ ਰੇਲਵੇ ਯਾਤਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਏਟੀਐਮਏ ਸਿਸਟਮ ਪੇਸ਼ ਕੀਤਾ ਹੈ। ਹੁਣ ਇਸ ਸਿਸਟਮ ਦੇ ਜ਼ਰੀਏ ਯਾਤਰੀਆਂ ਦੀ ਟਿਕਟ ਚੈੱਕ ਕੀਤੀ ਜਾ ਰਹੀ ਹੈ। ਰੇਲਵੇ ਸਰੀਰ ਦਾ ਤਾਪਮਾਨ, ਮਾਸਕ, ਟਿਕਟ ਅਤੇ ਯਾਤਰੀ ਦੇ ਪਛਾਣ ਪੱਤਰ ਦੀ ਚੈਕ ਕਰ ਰਿਹਾ ਹੈ।
ਇਹ ਵੀ ਪੜ੍ਹੋ: - ਭਾਰਤੀ ਰੇਲਵੇ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ 166 ਸਾਲਾਂ ਦੇ ਇਤਿਹਾਸ 'ਚ ਕੀਤਾ ਵੱਡਾ ਕਾਰਨਾਮਾ
ਏਟੀਐਮਏ ਸਿਸਟਮ ਕਿਵੇਂ ਕਰਦਾ ਹੈ ਕੰਮ?
ਰੇਲ ਯਾਤਰੀਆਂ ਨੂੰ ਸਟੇਸ਼ਨ ਦੇ ਅੰਦਰ ਦਾਖਲ ਹੁੰਦੇ ਹੀ ਏਟੀਐਮਏ ਸਿਸਟਮ 'ਤੇ ਜਾਣਾ ਹੋਵੇਗਾ। ਜਿਵੇਂ ਹੀ ਤੁਸੀਂ ਏਟੀਐਮਏ ਸਿਸਟਮ ਦੇ ਸਾਮ੍ਹਣੇ ਜਾਓਗੇ, ਤੁਸੀਂ ਆਪਣੇ ਆਪ ਨੂੰ ਡਿਜੀਟਲ ਸਕ੍ਰੀਨ 'ਤੇ ਵੇਖ ਸਕੋਗੇ ਅਤੇ ਦੂਜੇ ਪਾਸੇ ਟਿਕਟ ਚੈਕਰ ਨੂੰ ਵੀ ਬੈਠਾ ਹੋਇਆ ਦੇਖ ਸਕੋਗੇ। ਸਭ ਤੋਂ ਪਹਿਲਾਂ ਤੁਸੀਂ ਮਾਸਕ ਪਾਇਆ ਹੋਇਆ ਹੈ ਜਾਂ ਨਹੀਂ ਇਸਦੀ ਜਾਂਚ ਕੀਤੀ ਜਾਏਗੀ। ਇਹ ਪੁਸ਼ਟੀ ਕਰਨ ਲਈ ਕਿ ਤੁਸੀਂ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਂ ਨਹੀਂ, ਤੁਹਾਡਾ ਤਾਪਮਾਨ ਯਾਨੀ ਥਰਮਲ ਸਕ੍ਰੀਨਿੰਗ ਕੀਤੀ ਜਾਏਗੀ। ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਹੀ ਤੁਸੀਂ ਉਪਰੋਕਤ ਕੈਮਰੇ 'ਤੇ ਆਪਣੀ ਟਿਕਟ ਦਾ ਪੀਐਨਆਰ ਨੰਬਰ ਚੈੱਕ ਕਰਵਾ ਕੇ ਅਤੇ ਆਈ ਡੀ ਪਰੂਫ ਦਿਖਾ ਕੇ ਸਮਾਨ ਦੀ ਜਾਂਚ ਕਰਨ ਵਾਲੇ ਕਾਊਂਟਰ ਵੱਲ ਜਾ ਸਕੋਗੇ।
ਇਸ ਸਾਰੀ ਪ੍ਰਕਿਰਿਆ ਤੋਂ ਬਾਅਦ 'ਚ ਤੁਸੀਂ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਕੇ ਹੀ ਪਲੇਟਫਾਰਮ 'ਤੇ ਬੋਰਡਿੰਗ ਲਈ ਜਾ ਸਕੋਗੇ। ਇਸ ਤਰੀਕੇ ਨਾਲ ਸੁਰੱਖਿਅਤ ਕੋਰੋਨਾ ਮੁਕਤ ਰੇਲ ਯਾਤਰਾ ਦਾ ਅਨੰਦ ਲੈ ਸਕੋਗੇ।
ਇਹ ਵੀ ਪੜ੍ਹੋ: - ਬੈਂਕ ਆਫ ਬੜੌਦਾ ਦੇ ਖਾਤਾਧਾਰਕ 20 ਦਿਨਾਂ 'ਚ ਕਰਾਉਣ ਇਹ ਕੰਮ, ਨਹੀਂ ਤਾਂ ਫਰੀਜ਼ ਹੋ ਜਾਵੇਗਾ ਖਾਤਾ
ਟ੍ਰੇਨ 'ਚ ਬੈਠਣ ਤੋਂ ਪਹਿਲਾਂ ਯਾਤਰੀਆਂ ਲਈ ਜ਼ਰੂਰੀ ਹੋਣਗੇ ਇਹ ਕੰਮ
ਦੱਖਣੀ ਕੇਂਦਰੀ ਰੇਲਵੇ ਦੇ ਵਿਜੇਵਾੜਾ ਡਿਵੀਜ਼ਨ (ਐਸਸੀਆਰ) ਨੇ ਰੇਲਵੇ ਸਟੇਸ਼ਨ ਵਿਚ ਦਾਖਲ ਹੋਣ ਤੋਂ ਪਹਿਲਾਂ ਸਮਾਜਕ ਦੂਰੀ ਬਣਾਈ ਰੱਖਣ ਲਈ ਇਕ ਵਿਸ਼ੇਸ਼ ਪਹਿਲ ਕੀਤੀ ਹੈ। ਇਸ ਦੇ ਤਹਿਤ ਯਾਤਰੀਆਂ ਦੀ ਸਕ੍ਰੀਨਿੰਗ ਅਤੇ ਟਿਕਟਾਂ ਦੀ ਜਾਂਚ ਕਰਨ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਹੁਣ ਸੰਪਰਕ ਰਹਿਤ ਰੇਲ ਟਿਕਟ ਦੇ ਢੰਗ ਨਾਲ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਲਈ ਹੁਣ ਕੰਪਿਊਟਰ ਸਹਾਇਤਾ ਪ੍ਰਾਪਤ ਕੈਮਰਿਆਂ ਅਤੇ ਮਾਨੀਟਰਸ ਦੀ ਸਹਾਇਤਾ ਲਈ ਜਾ ਰਹੀ ਹੈ। ਯਾਤਰੀਆਂ ਦੀ ਸਕ੍ਰੀਨਿੰਗ ਲਈ ਪ੍ਰਵੇਸ਼ ਦਰਵਾਜ਼ੇ 'ਤੇ ਕੈਮਰਿਆਂ ਦੀ ਸਹਾਇਤਾ ਨਾਲ ਉਨ੍ਹਾਂ ਜੇ ਸਰੀਰ ਦਾ ਤਾਪਮਾਨ ਮਾਪਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਬੈਂਕ ਕਿਉਂ ਕਰ ਰਹੇ ਹਨ ਹੋਮ ਲੋਨ ਦੇਣ ਤੋਂ ਇਨਕਾਰ, ਜਾਣੋ ਵਜ੍ਹਾ
'ਕੋਰੋਨਾ ਆਫ਼ਤ ’ਚ ਗੰਨਾ ਕਿਸਾਨਾਂ ਦਾ 22000 ਕਰੋੜ ਬਕਾਇਆ ਜਲਦ ਚੁਕਾਉਣ ਖੰਡ ਮਿੱਲਾਂ'
NEXT STORY