ਨੈਸ਼ਨਲ ਡੈਸਕ- ਸਰਕਾਰੀ ਅਧਿਕਾਰੀਆਂ ਅਨੁਸਾਰ ਪਿਛਲੇ 10 ਸਾਲਾਂ 'ਚ ਭਾਰਤੀ ਰੇਲਵੇ 'ਚ ਰੇਲ ਗੱਡੀਆਂ ਚਲਾਉਣ ਵਾਲੀਆਂ ਮਹਿਲਾ ਲੋਕੋ ਪਾਇਲਟਾਂ ਦੀ ਗਿਣਤੀ 'ਚ 5 ਗੁਣਾ ਵਾਧਾ ਹੋਇਆ ਹੈ। 2024 ਤੱਕ ਰਾਸ਼ਟਰੀ ਟਰਾਂਸਪੋਰਟਰ ਨਾਲ 1,828 ਮਹਿਲਾ ਲੋਕੋ ਪਾਇਲਟ ਕੰਮ ਕਰ ਰਹੀਆਂ ਹਨ, ਜਦੋਂ ਕਿ ਇਕ ਦਹਾਕੇ ਪਹਿਲੇ ਇਹ ਗਿਣਤੀ 371 ਸੀ। ਸਭ ਤੋਂ ਜ਼ਿਆਦਾ ਮਹਿਲਾ ਲੋਕੋ ਪਾਇਲਟ ਉੱਤਰ ਪ੍ਰਦੇਸ਼ (36 ਤੋਂ 222) ਤੋਂ ਹਨ। ਉਸ ਤੋਂ ਬਾਅਦ ਤੇਲੰਗਾਨਾ (13 ਤੋਂ ਵੱਧ ਕੇ 196) ਅਤੇ ਤਾਮਿਲਨਾਡੂ (39 ਤੋਂ ਵੱਧ ਕੇ 180) ਤੋਂ ਹਨ।
ਇਕ ਅਧਿਕਾਰੀ ਨੇ ਦੱਸਿਆ,''ਔਰਤਾਂ ਲੋਕੋ ਪਾਇਲਟ, ਸਟੇਸ਼ਨ ਮਾਸਟਰ, ਟਰੈਕਮੈਨ, ਸਿਗਨਲ ਮੇਂਟੇਨੇਂਸ, ਗਾਰਡ, ਗੈਂਗਮੈਨ ਆਦਿ ਵਰਗੇ ਖੇਤਰਾਂ 'ਚ ਪ੍ਰਵੇਸ਼ ਕਰ ਚੁੱਕੀਆਂ ਹਨ। ਇਹ ਇਸ ਤੱਥ ਤੋਂ ਸਪੱਸ਼ਟ ਹੈ ਕਿ ਰੇਲਵੇ 'ਚ ਮਹਿਲਾ ਕਰਮਚਾਰੀਆਂ ਦੀ ਮੌਜੂਦਾ ਗਿਣਤੀ 'ਚੋਂ ਔਰਤ ਇਕ ਲੱਖ ਤੋਂ ਵੱਧ ਹਨ, ਜੋ ਰੇਲਵੇ ਦੀ ਕੁੱਲ ਗਿਣਤੀ ਦਾ ਲਗਭਗ 8.2 ਫੀਸਦੀ ਹੈ।'' ਭਾਰਤੀ ਰੇਲਵੇ ਰਵਾਇਤੀ ਰੂਪ ਨਾਲ ਪੁਰਸ਼ ਪ੍ਰਧਾਨ ਖੇਤਰ ਰਿਹਾ ਹੈ, ਜਿਸ 'ਚ ਲੰਬੇ ਸਮੇਂ ਤੱਕ ਕੰਮ ਕਰਨਾ, ਚੁਣੌਤੀਪੂਰਨ ਖੇਤਰ, ਇਕੱਲੇ ਕੰਮ ਕਰਨਾ ਅਤੇ ਲੰਬੀ ਡਿਊਟੀ ਮਿਆਦ- ਕਦੇ-ਕਦੇ 40 ਤੋਂ 60 ਘੰਟੇ ਤੱਕ ਹੁੰਦੀ ਹੈ। ਇਸੇ ਤਰ੍ਹਾਂ ਪਿਛਲੇ 10 ਸਾਲਾਂ 'ਚ ਮਹਿਲਾ ਸਟੇਸ਼ਨ ਮਾਸਟਰਾਂ ਦੀ ਗਿਣਤੀ ਵੀ 5 ਗੁਣਾ ਵੱਧ ਕੇ 1,828 ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਸਪਤਾਲ 'ਚ ਮਰੀਜ਼ ਕੋਲ ਖੁੱਲ੍ਹੇਆਮ ਘੁੰਮ ਰਹੇ ਚੂਹੇ, ਵਾਇਰਲ ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼
NEXT STORY