ਨਵੀਂ ਦਿੱਲੀ (ਭਾਸ਼ਾ) : ਜਹਾਜ਼ ਰਾਹੀਂ ਯਾਤਰਾ ਕਰਣ ਵਾਲੇ ਲੋਕਾਂ ਲਈ ਅਜੇ ਹੋਰ ਯਾਤਰੀਆਂ ਦਾ ਸੁਰੱਖਿਅਤ ਦੂਰੀ ਜਾਂ ਸਾਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਨਾ ਕਰਣਾ ਮੁੱਖ ਚਿੰਤਾਵਾਂ ਵਿਚੋਂ ਇਕ ਹੈ। ਹਵਾਬਾਜ਼ੀ ਕੰਪਨੀ ਇੰਡੀਗੋ ਦੇ ਇਕ ਸਰਵੇਖਣ ਵਿਚ ਇਸ ਦੀ ਜਾਣਕਾਰੀ ਮਿਲੀ।
ਇੰਡੀਗੋ ਨੇ ਇਹ ਸਰਵੇਖਣ 20 ਜੂਨ ਤੋਂ 28 ਜੂਨ ਦੌਰਾਨ ਕੀਤਾ ਅਤੇ ਇਸ ਵਿਚ 25 ਹਜ਼ਾਰ ਜਹਾਜ਼ ਯਾਤਰੀਆਂ ਦੀ ਭਾਗੀਦਾਰੀ ਰਹੀ। ਸਰਵੇਖਣ ਵਿਚ ਇਹ ਵੀ ਗੱਲ ਸਾਹਮਣੇ ਆਈ ਕਿ ਅਜੇ ਲੋਕ ਇਕ ਸ਼ਹਿਰ ਤੋਂ ਦੂੱਜੇ ਸ਼ਹਿਰ ਜਾਣ ਲਈ ਹਵਾਈ ਸੇਵਾ ਨੂੰ ਸਭ ਤੋਂ ਸੁਰੱਖਿਅਤ ਜ਼ਰੀਆ ਮੰਨ ਰਹੇ ਹਨ। ਸਰਵੇਖਣ ਵਿਚ ਸ਼ਾਮਲ 68 ਫ਼ੀਸਦੀ ਲੋਕਾਂ ਨੇ ਉਡਾਣਾਂ ਨੂੰ ਯਾਤਰਾ ਦਾ ਸਭ ਤੋਂ ਸੁਰੱਖਿਅਤ ਜ਼ਰੀਆ ਮੰਨਿਆ। ਇਸ ਦੇ ਇਲਾਵਾ 24 ਫ਼ੀਸਦੀ ਲੋਕਾਂ ਨੇ ਸੜਕ 'ਤੇ ਵਾਹਨ ਦੇ ਜ਼ਰੀਏ ਨੂੰ ਅਤੇ ਸਿਰਫ਼ 8 ਫ਼ੀਸਦੀ ਨੇ ਰੇਲ ਯਾਤਰਾ ਨੂੰ ਸੁਰੱਖਿਅਤ ਮੰਨਿਆ।
ਸਰਵੇਖਣ ਵਿਚ ਕਿਹਾ ਗਿਆ, 'ਹੋਰ ਯਾਤਰੀਆਂ ਵੱਲੋਂ ਸੁਰੱਖਿਅਤ ਆਪਸੀ ਦੂਰੀ ਦਾ ਪਾਲਣ ਨਾ ਕਰਣਾ, ਸੂਬਿਆਂ ਵੱਲੋਂ ਇਕਾਂਤਵਾਸ ਵਿਚ ਰਹਿਣ ਦੀ ਵਿਵਸਥਾ ਅਤੇ ਕਈ ਲੋਕਾਂ ਨਾਲ ਇਕ ਜਹਾਜ਼ ਵਿਚ ਸਵਾਰ ਹੋ ਕੇ ਯਾਤਰਾ ਕਰਣਾ ਲੋਕਾਂ ਦੀਆਂ ਮੁੱਖ ਚਿੰਤਾਵਾਂ ਹਨ। 62 ਫ਼ੀਸਦੀ ਲੋਕਾਂ ਨੇ ਹੋਰ ਯਾਤਰੀਆਂ ਵੱਲੋਂ ਸੁਰੱਖਿਅਤ ਆਪਸੀ ਦੂਰੀ ਦਾ ਪਾਲਣ ਨਾ ਕਰਣ 'ਤੇ ਚਿੰਤਾ ਪ੍ਰਗਟ ਕੀਤੀ। ਇਸ ਦੇ ਇਲਾਵਾ 55 ਫ਼ੀਸਦੀ ਲੋਕਾਂ ਨੇ ਸੂਬਿਆਂ ਦੇ ਇਕਾਂਤਵਾਸ ਦੀ ਵਿਵਸਥਾ ਨੂੰ ਅਤੇ 55 ਫ਼ੀਸਦੀ ਨੇ ਕਈ ਲੋਕਾਂ ਨਾਲ ਇਕ ਜਹਾਜ਼ ਵਿਚ ਸਵਾਰ ਹੋਣ ਨੂੰ ਪ੍ਰਮੁੱਖ ਚਿੰਤਾ ਮੰਨਿਆ। ਸਰਵੇਖਣ ਵਿਚ ਸ਼ਾਮਲ ਲਗਭਗ 54 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਅਗਲੇ 3 ਮਹੀਨਿਆਂ ਵਿਚ ਯਾਤਰਾ ਕਰਣਾ ਚਾਹੁੰਦੇ ਹਨ।
ਭਾਰਤ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ 2 ਮਹੀਨੇ ਦੇ ਅੰਤਰਾਲ ਬਾਅਦ 25 ਮਈ ਤੋਂ ਘਰੇਲੂ ਯਾਤਰੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ। ਹਾਲਾਂਕਿ ਹਵਾਬਾਜ਼ੀ ਕੰਪਨੀਆਂ ਨੂੰ ਮਹਾਮਾਰੀ ਤੋਂ ਪਹਿਲਾਂ ਦੀ ਘਰੇਲੂ ਉਡਾਣਾਂ ਦੇ ਵੱਧ ਤੋਂ ਵੱਧ 45 ਫ਼ੀਸਦੀ ਦਾ ਸੰਚਾਲਨ ਕਰਣ ਦੀ ਆਗਿਆ ਦਿੱਤੀ ਗਈ ਹੈ। ਇੰਡੀਗੋ ਦੇ ਸਰਵੇਖਣ ਵਿਚ ਕਿਹਾ ਗਿਆ, 'ਲਗਭਗ 38 ਫ਼ੀਸਦੀ ਯਾਤਰੀ ਅੰਤਰਰਾਸ਼ਟਰੀ ਯਾਤਰਾ 'ਤੇ ਵਿਚਾਰ ਕਰ ਰਹੇ ਹਨ, ਜਦੋਂਕਿ 62 ਫ਼ੀਸਦੀ ਨਜ਼ਦੀਕ ਭਵਿੱਖ ਵਿਚ ਸਿਰਫ ਘਰੇਲੂ ਯਾਤਰਾ 'ਤੇ ਧਿਆਨ ਕੇਂਦਰਿਤ ਕਰਣਗੇ। 27 ਫ਼ੀਸਦੀ ਲੋਕ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਦੇ ਮਿਸ਼ਰਣ 'ਤੇ ਵਿਚਾਰ ਕਰ ਰਹੇ ਹਨ ਅਤੇ 11 ਫ਼ੀਸਦੀ ਸਿਰਫ ਅੰਤਰਰਾਸ਼ਟਰੀ ਯਾਤਰਾ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ।' ਇੰਡੀਗੋ ਦੇ ਮੁੱਖ ਵਪਾਰਕ ਅਧਿਕਾਰੀ ਵਿਲੀਅਮ ਬਾਲਟਰ ਨੇ ਕਿਹਾ, 'ਇਹ ਖੁਸ਼ੀ ਦੀ ਗੱਲ ਹੈ ਕਿ ਲਗਭਗ 65 ਫ਼ੀਸਦੀ ਯਾਤਰੀਆਂ ਨੇ ਸਾਫ਼ ਅਤੇ ਸੁਰੱਖਿਅਤ ਯਾਤਰਾ ਅਨੁਭਵ ਦੇਣ ਲਈ ਇੰਡੀਗੋ 'ਤੇ ਭਰੋਸਾ ਕੀਤਾ ਹੈ।
ਹੁਣ ਪਹਿਲੀ ਜਮਾਤ ਦੀ ਕਿਤਾਬ 'ਚ ਛਪੀ ਵਿਵਾਦਤ ਤਸਵੀਰ, ਸਿਰਸਾ ਨੇ ਚੁੱਕਿਆ ਮੁੱਦਾ
NEXT STORY