ਨਵੀਂ ਦਿੱਲੀ— ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੱਡਾ ਹਾਦਸਾ ਹੋਣੋ ਟਲ ਗਿਆ। ਇਥੋਪੀਆਈ ਏਅਰਲਾਈਨਜ਼ ਅਤੇ ਏਅਰ ਇੰਡੀਆ ਦੇ ਜਹਾਜ਼ ਆਪਸ 'ਚ ਟਕਰਾਉਣ ਤੋਂ ਬਚ ਗਏ। ਨਿਊਜ਼ ਏਜੰਸੀ ਦੇ ਮੁਤਾਬਕ, ਦੋਵੇਂ ਏਅਰਕ੍ਰਾਫਟ ਦੇ ਪੰਖ ਟਕਰਾਏ ਹਨ। ਵਿਦੇਸ਼ੀ ਏਅਰਲਾਈਨਜ਼ 'ਚ ਕਰੂ ਸਮੇਤ 190 ਲੋਕ ਮੌਜੂਦ ਸਨ। ਘਟਨਾ ਮੰਗਲਵਾਰ ਰਾਤ ਢਾਈ ਵਜੇ ਦੀ ਦੱਸੀ ਜਾ ਰਹੀ ਹੈ। ਡੀ. ਜੀ. ਸੀ. ਏ. ਨੇ ਜਾਂਚ ਦੇ ਆਰਡਰ ਦਿੱਤੇ ਹਨ। ਦੂਜੇ ਪਾਸੇ ਦਿੱਲੀ ਆ ਰਹੇ ਏਅਰ ਇੰਡੀਆ ਦੇ ਪਲੇਨ ਦੀ ਤੇਹਰਾਨ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਹਰਜਾਨੇ ਲਈ ਕਲੇਮ ਕਰੇਗੀ ਏਅਰ ਇੰਡੀਆ
ਇਥੋਪੀਅਨ ਏਅਰਲਾਈਨਜ਼ ਦੇ ਪਲੇਨ ਨੂੰ ਟੇਕਆਫ ਲਈ ਬੈਕ ਕੀਤਾ ਜਾ ਰਿਹਾ ਸੀ। ਇਸ ਦੌਰਾਨ ਏਅਰ ਇੰਡੀਆ ਦਾ ਏਅਰਬਸ a320 ਏਅਰਪੋਰਟ 'ਤੇ ਸੀ ਤਦ ਦੋਵੇਂ ਜਹਾਜ਼ਾਂ ਦੇ ਪੰਖ ਟਕਰਾਏ। ਵਿਦੇਸ਼ੀ ਜਹਾਜ਼ 'ਚ 190 ਲੋਕ ਸਵਾਰ ਸਨ, ਜੋ ਹਾਦਸੇ ਦੌਰਾਨ ਬਾਲ-ਬਾਲ ਬਚ ਗਏ। ਏਅਰ ਇੰਡੀਆ ਵਲੋਂ ਕਿਹਾ ਗਿਆ ਹੈ ਕਿ ਉਹ ਨੁਕਸਾਨ ਲਈ ਇਥੋਪੀਅਨ 'ਤੇ ਕਲੇਮ ਕਰੇਗੀ। ਹਾਲਾਂਕਿ ਘਟਨਾ ਨੂੰ ਲੈ ਕੇ ਵਿਦੇਸ਼ੀ ਏਅਰਲਾਈਨਜ਼ ਦਾ ਕੋਈ ਬਿਆਨ ਨਹੀਂ ਆਇਆ ਹੈ।
ਜਹਾਜ਼ ਦੀ ਤੇਹਰਾਨ 'ਚ ਐਮਰਜੈਂਸੀ ਲੈਡਿੰਗ
ਜਰਮਨੀ ਦੇ ਫ੍ਰੈਂਕਫਰਟ ਤੋਂ 249 ਪੈਸੇਂਜਰਜ਼ ਨੂੰ ਲੈ ਕੇ ਦਿੱਲੀ ਆ ਰਹੇ ਏਅਰ ਇੰਡੀਆ ਦੇ ਇਕ ਜਹਾਜ਼ 'ਚ ਖਰਾਬੀ ਆਉਣ ਤੋਂ ਬਾਅਦ ਤੇਹਰਾਨ 'ਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਬੁੱਧਵਾਰ ਨੂੰ ਏਅਰ ਇੰਡੀਆ ਦੇ ਸਪੋਕਸਪਰਸਨ ਧਨੰਜਯ ਕੁਮਾਰ ਨੇ ਦੱਸਿਆ ਕਿ ਬੋਇੰਗ 787 ਡ੍ਰੀਲਾਈਨਰ ਦੇ ਸਾਰੇ ਪੈਸੇਂਜਰਸ ਨੂੰ ਇਕ ਹੋਟਲ 'ਚ ਠਹਿਰਾਇਆ ਹੈ। ਜਲਦ ਹੀ ਉਨ੍ਹਾਂ ਨੂੰ ਸਪੈਸ਼ਲ ਫਲਾਈਟ ਤੋਂ ਮੁੰਬਈ ਲਿਆਇਆ ਜਾਵੇਗਾ।
ਡੋਕਲਾਮ 'ਤੇ 'ਨੋ ਵਾਰ, ਨੋ ਪੀਸ' ਦੀ ਸਥਿਤੀ 'ਚ ਭਾਰਤੀ ਫੌਜ
NEXT STORY