ਨਵੀਂ ਦਿੱਲੀ— ਡੋਕਲਾਮ ਵਿਵਾਦ ਉੱਤੇ ਜਿੱਥੇ ਇੱਕ ਪਾਸੇ ਚੀਨ ਵੱਲੋਂ ਲੜਾਈ ਦੀ ਧਮਕੀ ਦਿੱਤੀ ਜਾ ਰਹੀ ਹੈ, ਉਥੇ ਹੀ ਭਾਰਤ ਵਿੱਚ ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਚੀਨੀ ਫੌਜ ਦੇ ਖਿਲਾਫ 'ਨੋ ਵਾਰ, ਨੋ ਪੀਸ' ਦੀ ਹਾਲਤ ਵਿੱਚ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਫੌਜੀਆਂ ਜਾਂ ਹਥਿਆਰਾਂ ਦੀ ਕੋਈ ਖਾਸ ਆਵਾਜਾਹੀ ਨਹੀਂ ਹੋ ਰਹੀ ਹੈ, ਜੋ ਵੀ ਆਵਾਜਾਹੀ ਹੋ ਰਹੀ ਹੈ ਉਹ ਨਿਗਰਾਨੀ ਲਈ ਹੈ। ਡੋਕਲਾਮ ਲਈ ਹੋਰ ਜਿਆਦਾ ਫੌਜੀ ਭੇਜਣ ਦੀ ਰਿਪੋਰਟ ਉੱਤੇ ਸੂਤਰ ਨੇ ਦੱਸਿਆ ਕਿ ਭਾਰਤ-ਭੂਟਾਨ-ਚੀਨ ਟਰਾਈ-ਜੰਕਸ਼ਨ ਵਿੱਚ ਜਵਾਨਾਂ ਦੀ ਗਿਣਤੀ ਨਹੀਂ ਵਧਾਈ ਗਈ ਹੈ।
ਦੱਸ ਦਈਏ ਕਿ ਭਾਰਤ-ਚੀਨ ਵਿੱਚ ਇਹ ਗਤੀਰੋਧ ਕਰੀਬ 50 ਦਿਨ ਪਹਿਲਾਂ ਉਦੋਂ ਸ਼ੁਰੂ ਹੋਇਆ ਸੀ ਜਦੋਂ ਸਿੱਕਿਮ ਸੈਕਟਰ ਵਿੱਚ ਭਾਰਤੀ ਜਵਾਨਾਂ ਨੇ ਚੀਨੀ ਫੌਜ ਨੂੰ ਸੜਕ ਉਸਾਰੀ ਉੱਤੇ ਰੋਕ ਲਗਾ ਦਿੱਤੀ ਸੀ। ਇਸ ਦੇ ਬਾਅਦ ਚੀਨ ਲਗਾਤਾਰ ਦਾਅਵੇ ਕਰ ਰਿਹਾ ਹੈ ਕਿ ਉਹ ਆਪਣੇ ਸਰਹੱਦ ਖੇਤਰ ਵਿੱਚ ਸੜਕ ਬਣਾ ਰਿਹਾ ਹੈ। ਚੀਨ ਵੱਲੋਂ ਲਗਾਤਾਰ ਇਹ ਧਮਕੀਆਂ ਦਿੱਤੀਆਂ ਜਾ ਰਹੀ ਹਨ ਕਿ ਭਾਰਤ ਉੱਥੋਂ ਆਪਣੇ ਜਵਾਨਾਂ ਨੂੰ ਹਟਾਏ।
ਚੀਨੀ ਵਿਦੇਸ਼ ਮੰਤਰਾਲੇ ਦੇ ਹਵਾਲੇ ਤੋਂ ਇੱਕ ਸਰਕਾਰੀ ਅਖਬਾਰ ਵਿੱਚ ਕਿਹਾ ਗਿਆ ਹੈ ਕਿ ਡੋਕਲਾਮ ਇਲਾਕੇ ਵਿੱਚ ਭਾਰਤ ਦੇ 53 ਫੌਜੀ ਅਤੇ ਇੱਕ ਬੁਲਡੋਜਰ ਮੌਜੂਦ ਹੈ। ਗਲੋਬਲ ਟਾਈਮਸ ਦੀ ਇੱਕ ਰਿਪੋਰਟ ਮੁਤਾਬਕ ਮੰਤਰਾਲੇ ਨੇ ਭਾਰਤ ਨੂੰ ਚੀਨੀ ਖੇਤਰ ਤੋਂ ਆਪਣੇ ਫੌਜੀ ਅਤੇ ਸਮੱਗਰੀ ਹਟਾਉਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਚੀਨੀ ਵਿਦੇਸ਼ ਮੰਤਰਾਲਏ ਦੇ ਬੁਲਾਰੇ ਚੇਂਗ ਸ਼ੁਆਂਗ ਨੇ ਪਿਛਲੇ ਹਫਤੇ ਕਿਹਾ ਸੀ ਕਿ ਡੋਕਲਾਮ ਇਲਾਕੇ ਵਿੱਚ 2 ਅਗਸਤ ਤੱਕ ਭਾਰਤ ਦੇ 48 ਫੌਜੀ ਅਤੇ ਇੱਕ ਬੁਲਡੋਜਰ ਸੀ। ਚੇਂਗ ਨੇ ਕਿਹਾ ਸੀ ਕਿ ਸਰਹੱਦ ਉੱਤੇ ਭਾਰਤੀ ਖੇਤਰ ਵਿੱਚ ਹੁਣ ਵੀ ਵੱਡੀ ਗਿਣਤੀ ਵਿੱਚ ਭਾਰਤੀ ਫੌਜੀ ਤਾਇਨਾਤ ਹਨ। ਉਥੇ ਹੀ ਸੂਤਰਾਂ ਨੇ ਚੀਨੀ ਦਾਅਵਿਆਂ ਨੂੰ ਖਾਰਿਜ ਕਰਦੇ ਹੋਏ ਪਿਛਲੇ ਹਫਤੇ ਕਿਹਾ ਸੀ ਕਿ ਪਿਛਲੇ 6 ਹਫਤਿਆਂ ਤੋਂ ਡੋਕਲਾਮ ਵਿੱਚ ਭਾਰਤੀ ਫੌਜ ਦੇ 350 ਜਵਾਨ ਤਾਇਨਾਤ ਹਨ।
ਜੇਲ੍ਹ 'ਚ 2 ਬੱਚਿਆਂ ਦੇ ਚੇਹਰੇ 'ਤੇ ਮੋਹਰ ਲਾਉਣ ਵਾਲੀ ਮਹਿਲਾ ਗਾਰਡ ਮੁਅੱਤਲ
NEXT STORY