ਇੰਦੌਰ– ਇੰਦੌਰ ਵਿਚ ਸਿਹਤ ਕਰਮਚਾਰੀਆਂ ਦੇ ਦਲ ’ਤੇ ਪਥਰਾਅ ਦਾ ਹਫਤੇ ਭਰ ਪੁਰਾਣਾ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਕਿ ਇਕ ਪੁਲਸ ਕਰਮਚਾਰੀ ’ਤੇ ਪਥਰਾਅ ਕਰਨ ਦੀ ਘਟਨਾ ਸਾਹਮਣੇ ਆਈ ਹੈ। ਚੰਦਨ ਨਗਰ ਇਲਾਕੇ ਵਿਚ ਮੰਗਲਵਾਰ ਸ਼ਾਮ ਕਰਫਿਊ ਦੀ ਉਲੰਘਣਾ ਕਰ ਕੇ ਬਾਹਰ ਘੁੰਮ ਰਹੇ ਲੋਕਾਂ ਨੂੰ ਇਕ ਪੁਲਸ ਕਰਮਚਾਰੀ ਨੇ ਆਪਣੇ ਘਰ ਜਾਣ ਨੂੰ ਕਿਹਾ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਲੋਕਾਂ ਨੇ ਪੁਲਸ ਕਰਮਚਾਰੀ ਨਾਲ ਬਹਿਸ ਕੀਤੀ ਅਤੇ ਅਚਾਨਕ ਉਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲਸ ਕਰਮਚਾਰੀ ਨੇ ਜਿਵੇਂ-ਕਿਵੇਂ ਮੌਕੇ ਤੋਂ ਨਿਕਲ ਕੇ ਖੁਦ ਨੂੰ ਬਚਾਇਆ। ਪੁਲਸ ਅਧਿਕਾਰੀ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਚੰਦਨ ਨਗਰ ਖੇਤਰ ਵਿਚ ਵੱਡੀ ਗਿਣਤੀ ਵਿਚ ਪੁਲਸ ਬਲ ਭੇਜ ਕੇ ਦੋਸ਼ੀਆਂ ਜਾਵੇਦ (25), ਇਮਰਾਨ ਖਾਨ (24), ਨਾਸਿਰ ਖਾਨ (58), ਸਲੀਮ ਖਾਨ (50) ਅਤੇ ਸਮੀਰ ਅਨਵਰ (22) ਨੂੰ ਗ੍ਰਿਫਤਾਰ ਕਰਵਾਇਆ। ਇਕ ਫਰਾਰ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ 2 ਮੁੱਖ ਲੋਕਾਂ ’ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਇਕ ਗਲੀ ਵਿਚ 7-8 ਲੋਕਾਂ ਨਾਲ ਘਿਰਿਆ ਪੁਲਸ ਕਰਮਚਾਰੀ ਉਨ੍ਹਾਂ ਤੋਂ ਬਚਣ ਲਈ ਦੌੜਦਾ ਨਜ਼ਰ ਆ ਰਿਹਾ ਹੈ। ਇਹ ਲੋਕ ਪੁਲਸ ਕਰਮਚਾਰੀ ਪਿੱਛੇ ਦੌੜਦੇ ਹੋਏ ਉਸ ’ਤੇ ਪੱਥਰ ਮਾਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਲੋਕਾਂ ਵਿਚ ਸ਼ਾਮਲ ਇਕ ਵਿਅਕਤੀ ਨੂੰ ਸੜਕ ’ਤੇ ਪਿਆ ਡੰਡਾ ਉਠਾ ਕੇ ਪੁਲਸ ਕਰਮਚਾਰੀ ਪਿੱਛੇ ਭੱਜਦੇ ਦੇਖਿਆ ਜਾ ਸਕਦਾ ਹੈ।
ਕਰਫਿਊ ਤੋੜ ਕੇ ਘੁੰਮ ਰਹੇ 2 ਲੋਕਾਂ ਨੇ ਪੁਲਸ ਕਰਮਚਾਰੀਆਂ ’ਤੇ ਥੁੱਕਿਆ, ਗ੍ਰਿਫਤਾਰੀ ਤੋਂ ਬਾਅਦ ਜੇਲ ਭੇਜੇ
ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਨਾਲ ਬਦਸਲੂਕੀ ਦੀ ਨਵੀਂ ਘਟਨਾ ਸਾਹਮਣੇ ਆਈ ਹੈ। ਕਰਫਿਊ ਤੋੜ ਕੇ ਸ਼ਹਿਰ ਵਿਚ ਘੁੰਮਣ ਦਾ ਕਾਰਣ ਪੁੱਛੇ ਜਾਣ ’ਤੇ 2 ਲੋਕਾਂ ਨੇ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀਆਂ ’ਤੇ ਕਥਿਤ ਤੌਰ ’ਤੇ ਥੁੱਕ ਦਿੱਤਾ। ਪੁਲਸ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਦੋਵੇਂ ਦੋਸ਼ੀਆਂ ਨੂੰ ਇਕ ਸਥਾਨਕ ਅਦਾਲਤ ਦੇ ਹੁਕਮ ’ਤੇ ਜੇਲ ਭੇਜ ਦਿੱਤਾ ਹੈ। ਸੋਮਵਾਰ ਨੂੰ 2 ਲੋਕ ਬਿਨਾਂ ਮਾਸਕ ਲਗਾਏ ਸ਼ਹਿਰ ਵਿਚ ਮੋਟਰਸਾਈਕਲ ’ਤੇ ਘੁੰਮ ਰਹੇ ਸਨ। ਛਾਉਣੀ ਚੁਰਾਹੇ ’ਤੇ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਿਆ ਕਿ ਕਰਫਿਊ ਲੱਗਾ ਹੋਣ ਦੇ ਬਾਵਜੂਦ ਉਹ ਘਰ ਤੋਂ ਬਾਹਰ ਕਿਉਂ ਹਨ? ਤ੍ਰਿਪਾਠੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਦੋਵੇਂ ਨੌਜਵਾਨਾਂ ਨੇ ਮੌਕੇ ’ਤੇ ਤਾਇਨਾਤ ਪੁਲਸ ਕਰਮਚਾਰੀਆਂ ’ਤੇ ਥੁੱਕ ਿਦੱਤਾ। ਇਸ ਘਟਨਾ ਤੋਂ ਬਾਅਦ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਜੁਜੇਰ ਹੁਸੈਨ ਜਾਵਦਵਾਲਾ (35) ਅਤੇ ਮੋਇਜ ਅਲੀ ਜਾਵਦਵਾਲਾ (30) ਦੇ ਰੂਪ ਵਿਚ ਹੋਈ।
ਬਿਲ ਗੇਟਸ ਨੇ ਬਿਹਾਰ ਲਈ ਭੇਜੇ 15 ਹਜ਼ਾਰ ਕੋਰੋਨਾ ਟੈਸਟ ਕਿੱਟ
NEXT STORY