ਪਟਨਾ — ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਮਾਇਕ੍ਰੋਸਾਫਟ ਦੇ ਫਾਊਂਡਰ ਬਿਲ ਗੇਟਸ ਦੀ ਸੰਸਥਾ ਬਿਲ ਐਂਡ ਮਿਲਿੰੰਡਾ ਗੇਟਸ ਫਾਉਂਡੇਸ਼ਨ ਨੇ ਬਿਹਾਰ ਨੂੰ ਵੱਡੀ ਮਦਦ ਦਿੱਤੀ ਹੈ। ਇਸ ਫਾਉਂਡੇਸ਼ਨ ਵੱਲੋਂ ਬਿਹਾਰ ਨੂੰ 15000 ਕੋਰੋਨਾ ਟੈਸਟ ਕਿੱਟ ਉਪਲਬੱਧ ਕਰਵਾਏ ਗਏ ਹਨ। ਸਿਹਤ ਮੰਤਰਾਲਾ ਦੇ ਇਕ ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬਿਲ ਐਂਡ ਮਿਲਿੰਡਾ ਗੇਟਸ ਫਾਉਂਡੇਸ਼ਨ ਵੱਲੋਂ ਭੇਜੇ ਗਏ ਕਿੱਟ ਮਿਲ ਚੁੱਕੇ ਹਨ।
ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬਿਲ ਗੇਟਸ ਨੇ ਬਿਹਾਰ ਲਈ ਕੋਈ ਮਦਦ ਕੀਤੀ ਹੋਵੇ। ਫਾਉਂਡੇਸ਼ਨ ਵੱਲੋਂ ਪਹਿਲਾਂ ਵੀ ਬਿਹਾਰ ਸਰਕਾਰ ਨੂੰ ਕਈ ਤਰ੍ਹਾਂ ਦੀ ਮਦਦ ਮਿਲਦੀ ਰਹੀ ਹੈ। ਬਿਲ ਗੇਟਸ ਖੁਦ ਬਿਹਾਰ ਦਾ ਦੌਰਾ ਕਰ ਚੁੱਕੇ ਹਨ ਅਤੇ ਮੁੱਖ ਮੰਤਰੀ ਨੀਤੀਸ਼ ਕੁਮਾਰ ਤੋਂ ਉਨ੍ਹਾਂ ਦੀ ਕਈ ਵਾਰ ਮੁਲਾਕਾਤ ਵੀ ਹੋ ਚੁੱਕੀ ਹੈ। ਹੁਣ ਕੋਰੋਨਾ ਵਰਗੀ ਮਹਾਮਾਰੀ ਵਿਚਾਲੇ ਬਿਲ ਗੇਟਸ ਦੀ ਸੰਸਥਾ ਨੇ ਬਿਹਾਰ ਨੂੰ ਇਹ ਵੱਡੀ ਮਦਦ ਦੇ ਕੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਹੈ।
ਮਿਲਿੰਡਾ ਗੇਟਸ ਫਾਉਂਡੇਸ਼ਨ
ਤੁਹਾਨੂੰ ਦੱਸ ਦਈਏ ਕਿ ਮਿਲਿੰਡਾ ਗੇਟਸ ਫਾਉਂਡੇਸ਼ਨ ਇਕ ਅਜਿਹੀ ਸੰਸਥਾ ਹੈ ਜੋ ਕਿ ਪਿਛਲੇ 20 ਸਾਲ ਤੋਂ ਬੱਚਿਆਂ ਦੀ ਸਿਹਤ ਨੂੰ ਲੈ ਕੇ ਦੁਨੀਆ ਭਰ 'ਚ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਸੰਸਥਾ ਬੱਚਿਆਂ ਦੇ ਟੀਕਾਕਰਣ 'ਚ ਵੀ ਮਦਦ ਕਰਦੀ ਹੈ। ਮਿਲਿੰਡਾ ਗੇਟਸ ਫਾਉਂਡੇਸ਼ਨ ਬਿਹਾਰ ਸਰਕਾਰ ਦੇ ਨਾਲ 'ਅਨਿੰਆ' ਨਾਮ ਦੀ ਸਾਂਝੇਦਾਰੀ ਸ਼ੁਰੂ ਕੀਤੀ ਹੈ, ਜਿਸ 'ਚ ਵੱਖ-ਵੱਖ ਸਿਹਤ ਸਬੰਧੀ ਵਿਸ਼ਿਆਂ 'ਤੇ ਨਿਜੀ ਖੇਤਰ ਅਤੇ ਭਾਈਚਾਰਕ ਸੰਗਠਨਾਂ ਦੇ ਨਾਲ ਵੀ ਕੰਮ ਕੀਤਾ ਜਾਂਦਾ ਹੈ। ਇਸ ਦੇ ਤਹਿਤ ਪਰਿਵਾਰ ਯੋਜਨਾਬੰਦੀ, ਪੋਸ਼ਣ, ਬਾਲ ਟੀਕਾਕਰਣ, ਸਵੱਛਤਾ ਤੇ ਵਾਇਰਸ ਕੰਟਰੋਲ ਆਦਿ ਸ਼ਾਮਲ ਹੈ।
ਨੋਇਡਾ ਸਮੇਤ ਯੂ ਪੀ ਦੇ 15 ਜ਼ਿਲ੍ਹੇ ਅੱਜ ਰਾਤ ਹੋਣਗੇ ਪੂਰੀ ਤਰ੍ਹਾਂ ਸੀਲ
NEXT STORY