ਨਵੀਂ ਦਿੱਲੀ (ਅਨਸ)- ਪ੍ਰਾਜੈਕਟ-75 ਦੀ ਪੰਜਵੀਂ ਕਲਵਰੀ ਕਲਾਸ ਪਣਡੁੱਬੀ ਯਾਰਡ 11879 ‘ਵਾਗੀਰ’ ਮੰਗਲਵਾਰ ਨੂੰ ਭਾਰਤੀ ਸਮੁੰਦਰੀ ਫੌਜ ਨੂੰ ਸੌਂਪ ਦਿੱਤੀ ਗਈ। ਪ੍ਰਾਜੈਕਟ-75 ਦੇ ਤਹਿਤ ਸਕਾਰਪੀਅਨ ਡਿਜ਼ਾਈਨ ਦੀਆਂ ਕੁੱਲ 6 ਸਵਦੇਸ਼ੀ ਪਣਡੁੱਬੀਆਂ ਬਣਾਈਆਂ ਜਾਣੀਆਂ ਹਨ।
ਇਨ੍ਹਾਂ ਪਣਡੁੱਬੀਆਂ ਦਾ ਨਿਰਮਾਣ ਮਝਗਾਉਂ ਡਾਕ ਸ਼ਿਪਬਿਲਡਰਜ਼ ਲਿਮਟਿਡ ਮੁੰਬਈ ’ਚ ਕੀਤਾ ਜਾ ਰਿਹਾ ਹੈ। ਮੈਸਰਜ਼ ਨੇਵਲ ਗਰੁੱਪ, ਫਰਾਂਸ ਇਸ ’ਚ ਸਹਿਯੋਗ ਕਰ ਰਿਹਾ ਹੈ। ਦੋਵਾਂ ਕੰਪਨੀਆਂ ਵਿਚਾਲੇ 6 ਪਣਡੁੱਬੀਆਂ ਤਿਆਰ ਕਰਨ ਲਈ ਸਾਲ 2005 ’ਚ ਕਰਾਰ ਹੋਇਆ ਸੀ। ਸਮੁੰਦਰੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਣਡੁੱਬੀ ਨਾਲ ਭਾਰਤੀ ਸਮੁੰਦਰੀ ਫੌਜ ਦੀ ਤਾਕਤ ’ਚ ਵਾਧਾ ਹੋਵੇਗਾ।
ਵਾਗੀਰ ਨੂੰ 12 ਨਵੰਬਰ, 2020 ਨੂੰ ਲਾਂਚ ਕੀਤਾ ਗਿਆ ਸੀ। 1 ਫਰਵਰੀ 2022 ਤੋਂ ਵਾਗੀਰ ਨੇ ਸਮੁੰਦਰੀ ਟ੍ਰਾਇਲ ਸ਼ੁਰੂ ਕੀਤੇ। ਇਸ ਨੇ ਹੋਰ ਪਣਡੁੱਬੀਆਂ ਦੇ ਮੁਕਾਬਲੇ ਸਭ ਤੋਂ ਘੱਟ ਸਮੇਂ ’ਚ ਹਥਿਆਰ ਅਤੇ ਸੈਂਸਰ ਦੇ ਪ੍ਰਮੁੱਖ ਟ੍ਰਾਇਲ ਪੂਰੇ ਕਰ ਲਏ।
ਚੱਕਾਂ ਦਾ ਬਾਗ ਪੁਆਇੰਟ ਤੋਂ ਪਾਕਿ ਜਾ ਰਹੇ ਪਰਿਵਾਰ ਦੇ 6 ਮੈਂਬਰ ਗ੍ਰਿਫਤਾਰ
NEXT STORY