ਬੈਂਗਲੁਰੂ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ. ਸੀਵਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਦੇ ਦੂਜੇ ਚੰਦਰ ਮੁਹਿੰਮ ਚੰਦਰਯਾਨ-2 ਦੇ ਇਸ ਸਾਲ ਮੱਧ ਅਪ੍ਰੈਲ 'ਚ ਪ੍ਰੀਖਣ ਕੀਤੇ ਜਾਣ ਦੀ ਯੋਜਨਾ ਹੈ। ਇਸਰੋ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਚੰਦਰਯਾਨ-2 ਦਾ ਪ੍ਰੀਖਣ ਇਸ ਸਾਲ ਜਨਵਰੀ ਤੋਂ 16 ਫਰਵਰੀ ਦਰਮਿਆਨ ਕੀਤਾ ਜਾਵੇਗਾ। 800 ਕਰੋੜ ਰੁਪਏ ਦੀ ਲਾਗਤ ਵਾਲੀ ਇਹ ਮੁਹਿੰਮ ਕਰੀਬ 10 ਸਾਲ ਪਹਿਲਾਂ ਪ੍ਰਖੇਪਿਤ ਕੀਤੇ ਗਏ ਚੰਦਯਾਨ-1 ਦਾ ਉੱਨਤ ਅਡੀਸ਼ਨ ਹੈ। ਸੀਵਨ ਨੇ ਪੱਤਰਕਾਰਾਂ ਨੂੰ ਕਿਹਾ,''ਜਿੱਥੇ ਤੱਕ ਚੰਦਰਯਾਨ-2 ਦੇ ਪ੍ਰੀਖਣ ਦੀ ਗੱਲ ਹੈ ਤਾਂ ਇਸ ਲਈ 25 ਮਾਰਚ ਤੋਂ ਮੱਧ ਅਪ੍ਰੈਲ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਨੂੰ ਮੱਧ ਅਪ੍ਰੈਲ 'ਚ ਪ੍ਰਖੇਪਿਤ ਕੀਤੇ ਜਾਣ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਾੜ ਏਜੰਸੀ ਨੇ ਇਸ ਨੂੰ ਪਹਿਲਾਂ ਜਨਵਰੀ ਅਤੇ ਫਰਵਰੀ ਵਿਚਾਲੇ ਪ੍ਰਖੇਪਿਤ ਕਰਨ ਦੀ ਯੋਜਨਾ ਬਣਾਈ ਸੀ ਪਰ ਕੁਝ ਪ੍ਰੀਖਣਾਂ ਦੇ ਨਾ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸਰੋ ਮੁਖੀ ਨੇ ਕਿਹਾ,''ਫਰਵਰੀ ਦੇ ਟੀਚਾ ਛੁੱਟਣ ਤੋਂ ਬਾਅਦ ਅਗਲਾ ਉਪਲੱਬਧ ਟੀਚਾ ਅਪ੍ਰੈਲ ਹੈ। ਹੁਣ ਇਸ ਨੂੰ ਅਪ੍ਰੈਲ 'ਚ ਪ੍ਰਖੇਪਿਤ ਕਰਨ ਦੀ ਯੋਜਨਾ ਹੈ।
ਲੋਕਸਭਾ ਚੋਣਾਂ ਦੀਆਂ ਤਿਆਰੀਆਂ ਲਈ ਚੋਣ ਕਮਿਸ਼ਨ ਨੇ ਕੀਤੀ ਦੋ ਦਿਨਾ ਬੈਠਕ
NEXT STORY