ਬੇਂਗਲੁਰੂ (ਭਾਸ਼ਾ)— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਤਿੰਨ ਤਰ੍ਹਾਂ ਦੇ ਵੈਂਟੀਲੇਟਰ ਵਿਕਸਿਤ ਕੀਤੇ ਹਨ। ਇਸਰੋ ਨੇ ਇਸ ਦੀ ਕਲੀਨਿਕਲ ਵਰਤੋਂ ਲਈ ਉਦਯੋਗ ਨੂੰ ਇਸ ਦੀ ਤਕਨਾਲੋਜੀ ਟਰਾਂਸਫਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸਰੋ ਦੀ ਇਹ ਪੇਸ਼ਕਸ਼ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਘੱਟ ਲਾਗਤ ਵਿਚ ਬਣੇ ਪੋਰਟੇਬਲ (ਜਿਨ੍ਹਾਂ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ) ਵੈਂਟੀਲੇਟਰ ‘ਪ੍ਰਾਣ’ (ਪੋ੍ਰਗਰਾਮੇਬਲ ਰੈਸੀਪਰੇਟਰੀ ਐਸਿਸਟੈਂਸ ਫਾਰ ਦੀ ਨੀਡੀ ਏਡ) ਦਾ ਆਧਾਰ ਏ. ਐੱਮ. ਬੀ. ਯੂ. ਬੈਗ (ਨਕਲੀ ਸਾਹ ਯੂਨਿਟ) ਨੂੰ ਸਵੈਚਲਿਤ ਦਾਬ ਵਿਚ ਰੱਖਣਾ ਹੈ।
ਏਜੰਸੀ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਪ੍ਰਣਾਲੀ ਵਿਚ ਅਤਿਆਧੁਨਿਕ ਕੰਟਰੋਲ ਪ੍ਰਣਾਲੀ ਹੈ, ਜਿਸ ’ਚ ਹਵਾ ਦਬਾਅ ਸੈਂਸਰ, ਫਲੋ ਸੈਂਸਰ, ਆਕਸੀਜਨ ਸੈਂਸਰ ਆਦਿ ਦੀ ਵਿਵਸਥਾ ਵੀ ਹੈ। ਇਸ ਵਿਚ ਮਾਹਰ ਵੈਂਟੀਲੇਸ਼ਨ ਦੇ ਪ੍ਰਕਾਰ ਨੂੰ ਚੁਣ ਸਕਦੇ ਹਨ ਅਤੇ ਟਚ ਸਕ੍ਰੀਨ ਪੈਨਲ ਦੀ ਮਦਦ ਨਾਲ ਮਾਪਦੰਡ ਤੈਅ ਕਰ ਸਕਦੇ ਹਨ। ਇਨ੍ਹਾਂ ਵੈਂਟੀਲੇਟਰ ਦੀ ਮਦਦ ਨਾਲ ਆਕਸੀਜਨ ਹਵਾ ਦੀ ਜ਼ਰੂਰਤ ਦੇ ਹਿਸਾਬ ਨਾਲ ਵਹਾਅ ਨਾਲ ਮਨਚਾਹੀ ਰਫ਼ਤਾਰ ਨਾਲ ਰੋਗੀ ਤੱਕ ਪਹੁੰਚਾਈ ਜਾ ਸਕਦੀ ਹੈ।
ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਬਿਜਲੀ ਚੱਲੇ ਜਾਣ ਦੀ ਸਥਿਤੀ ਵਿਚ ਵੀ ਇਸ ’ਚ ਵਾਧੂ ਬੈਟਰੀ ਦੀ ਵੀ ਵਿਵਸਥਾ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸਰੋ ਨੇ ਆਈ. ਸੀ. ਯੂ. ਦਰਜੇ ਦਾ ਵੈਂਟੀਲੇਟਰ ‘ਵਾਯੂ’ (ਵੈਂਟੀਲੇਸ਼ਨ ਅਸਿਸਟ ਯੂਨਿਟ) ਬਣਾਇਆ ਹੈ, ਜੋ ਸਾਹ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਸਹਾਇਕ ਸਾਬਤ ਹੋਵੇਗਾ। ਇਨ੍ਹਾਂ ਤਿੰਨ ਤਰ੍ਹਾਂ ਦੇ ਵੈਂਟੀਲੇਟਰ ਦੇ ਨਮੂਨੇ ਵਿਕ੍ਰਮ ਸਾਰਾਭਾਈ ਪੁਲਾੜ ਕੇਂਦਰ ਵਿਚ ਵਿਕਸਿਤ ਕੀਤੇ ਗਏ ਹਨ। ਇਸਰੋ ਨੇ ਕਿਹਾ ਕਿ ਉਸ ਦਾ ਇਰਾਦਾ ਹੈ ਕਿ ਤਿੰਨੋਂ ਵੈਂਟੀਲੇਟਰ ਦੀ ਤਕਨਾਲੋਜੀ ਨੂੰ ਪੀ. ਐੱਸ. ਯੂ./ਉਦਯੋਗ/ਸਟਾਰਟ ਅੱਪ ਆਦਿ ਨੂੰ ਟਰਾਂਸਫਰ ਕੀਤਾ ਜਾਵੇ।
ਹਿਮਾਚਲ ਪ੍ਰਦੇਸ਼ : ਸਤਲੁਜ ਨਦੀ 'ਚ ਤੈਰਦੀ ਮਿਲੀ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਲਾਸ਼
NEXT STORY