ਨਵੀਂ ਦਿੱਲੀ- ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ ਦੇਸ਼ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ 'ਚ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਦੇਣ ਲਈ ਚੱਲ ਰਹੀ ਮਿਡ-ਡੇ-ਮੀਲ ਯੋਜਨਾ ਦੇ ਤਹਿਤ ਡੱਬਾ-ਬੰਦ ਖਾਣਾ ਦੇਣਾ ਸੰਭਵ ਨਹੀਂ ਹੈ। ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਦੀ ਭਲਾਈ ਨਾਲ ਸੰਬੰਧਤ ਸੰਸਦੀ ਕਮੇਟੀ ਨੇ ਇਹ ਜਾਣਕਾਰੀ ਦਿੱਤੀ।
ਕਮੇਟੀ ਨੇ ਸਰਕਾਰ ਨੂੰ ਸਕੂਲਾਂ 'ਚ ਭੋਜਨ ਪਕਾਉਣ ਦਾ ਪੂਰਾ ਪ੍ਰਬੰਧ ਨਾ ਹੋਣ ਅਤੇ ਬੱਚਿਆਂ ਨੂੰ ਸਾਫ ਅਤੇ ਪੌਸ਼ਟਿਕ ਭੋਜਨ ਦੇਣ ਦੇ ਲਈ ਮਿਡ-ਡੇ-ਮੀਲ ਯੋਜਨਾ ਦੇ ਤਹਿਤ ਡੱਬਾ-ਬੰਦ ਖਾਣਾ ਦੇਣ ਦੀ ਸੰਭਾਵਨਾ ਲੱਭਣ ਲਈ ਕਿਹਾ ਸੀ। ਕਮੇਟੀ ਦੀ ਰਿਪੋਰਟ ਸੰਸਦ ਵਿਚ ਪਿਛਲੇ ਹਫਤੇ ਪੇਸ਼ ਕੀਤੀ ਗਈ ਸੀ।
72 ਦੇਸ਼ਾਂ 'ਚ ਸਮਲਿੰਗੀ ਵਿਆਹ ਹੈ ਗੁਨਾਹ, 8 ਦੇਸ਼ਾਂ 'ਚ ਹੈ ਮੌਤ ਦੀ ਸਜ਼ਾ
NEXT STORY