ਪੈਰਿਸ/ਅਹਿਮਦਾਬਾਦ(ਬਿਊਰੋ)— ਅਸੀਂ ਤੁਹਾਨੂੰ ਦੱਸ ਰਹੇ ਹਾਂ ਪੈਰਿਸ ਦੀ ਕੁੜੀ ਅਤੇ ਅਹਿਮਦਾਬਾਦ ਦੇ ਮੁੰਡੇ ਦੇ ਬਾਰੇ ਵਿਚ। ਜਿਨ੍ਹਾਂ ਦੀ ਦੋਸਤੀ ਫੇਸਬੁੱਕ 'ਤੇ ਹੋਈ ਸੀ। ਕੁੜੀ ਦਾ ਨਾਂ ਸੇਫਾਨੀਆ ਹੈ ਅਤੇ ਮੁੰਡੇ ਦਾ ਨਾਂ ਨੀਰਜ ਸ਼ਾਹ ਹੈ। ਕਰੀਬ 4 ਸਾਲ ਤੱਕ ਚੱਲੀ ਇਹ ਦੋਸਤੀ ਹੁਣ ਪਿਆਰ ਵਿਚ ਬਦਲ ਗਈ ਹੈ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਅਗਲੀ 10 ਦਸੰਬਰ ਨੂੰ ਦੋਵੇਂ ਵਿਆਹ ਬੰਧਨ ਵਿਚ ਬੱਝੇ ਜਾਣਗੇ।
ਸੇਫਾਨੀਆ ਨੇ ਸਿੱਖੇ ਗੁਜਰਾਤੀ ਰੀਤੀ-ਰਿਵਾਜ
ਦੱਸਿਆ ਜਾ ਰਿਹਾ ਹੈ ਕਿ ਸੇਫਾਨੀਆ ਤੇ ਨੀਰਜ ਨੇ ਅਹਿਮਦਾਬਾਦ ਦੇ ਕਈ ਫੇਮਸ ਸਥਾਨਾਂ ਉੱਤੇ ਪ੍ਰੀ-ਵੈਡਿੰਗ ਫੋਟੋਸ਼ੂਟ ਕਰ ਕੇ ਆਪਣੀ ਲਵਸਟੋਰੀ ਸ਼ੇਅਰ ਕੀਤੀ ਹੈ ਅਤੇ ਇਸ ਬਾਰੇ ਵਿਚ ਨੀਰਜ ਨੇ ਦੱਸਿਆ ਕਿ ਸੇਫਾਨੀਆ ਨਾਲ ਮੇਰੀ ਮੁਲਾਕਾਤ ਫੇਸਬੁੱਕ ਜ਼ਰੀਏ ਹੋਈ। ਸਾਡੇ ਵਿਚ 4 ਸਾਲ ਤੱਕ ਫਰੈਂਡਸ਼ਿਪ ਰਹੀ ਅਤੇ ਇਸ ਦੌਰਾਨ ਮੈਂ ਉਸ ਨੂੰ ਪ੍ਰਪੋਜ ਕੀਤਾ ਅਤੇ ਉਸ ਨਾਲ ਡੇਟਿੰਗ ਕਰਦਾ ਰਿਹਾ ਅਤੇ ਵਿਆਹ ਦੀ ਗੱਲ ਕਹੀ। ਉਥੇ ਹੀ ਸੇਫਾਨੀਆ ਵੀ ਨੀਰਜ ਨਾਲ ਵਿਆਹ ਕਰਨਾ ਚਾਹੁੰਦੀ ਸੀ। ਇਸ ਦੇ ਚਲਦੇ ਸੇਫਾਨੀਆ ਨੇ ਗੁਜਰਾਤੀ ਭਾਸ਼ਾ ਅਤੇ ਭਾਰਤੀ ਰੀਤੀ-ਰਿਵਾਜ ਸਿੱਖਣੇ ਸ਼ੁਰੂ ਕੀਤੇ। ਸੇਫਾਨੀਆ ਮੂਲ ਰੂਪ ਤੋਂ ਇਟਲੀ ਦੀ ਰਹਿਣ ਵਾਲੀ ਹੈ ਪਰ ਫਿਲਹਾਲ ਉਹ ਪੈਰਿਸ ਵਿਚ ਹੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਸੇਫਾਨੀਆ ਅਹਿਮਦਾਬਾਦ ਵਿਚ ਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਵਿਆਹ ਲਈ ਛੇਤੀ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕੁੱਝ ਦੋਸਤ ਗੁਜਰਾਤ ਆਉਣ ਵਾਲੇ ਹਨ। ਦੋਵਾਂ ਦਾ ਵਿਆਹ ਅਹਿਮਦਾਬਾਦ ਵਿਚ 10 ਦਸੰਬਰ ਨੂੰ ਗੁਜਰਾਤੀ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ।
ਸ਼ਰਮ ਕਰੋ-ਇੰਨੀ ਬੁਰੀ ਤਰ੍ਹਾਂ ਤਾਂ ਅਸੀਂ ਬਾਬਰੀ ਕਾਂਡ ਵੇਲੇ ਵੀ ਨਹੀਂ ਸੀ ਹਾਰੇ : ਮੁਲਾਇਮ
NEXT STORY