ਨਵੀਂ ਦਿੱਲੀ- ਇੰਡੋ-ਤਿੱਬਤਨ ਬਾਰਡਰ ਸਕਿਓਰਿਟੀ ਫੋਰਸ (ਆਈਟੀਬੀਪੀ) 'ਚ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਲਈ ਭਰਤੀ ਨਿਕਲੀ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 22 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਹੈੱਡ ਕਾਂਸਟੇਬਲ (ਮੋਟਰ ਮੈਕੇਨਿਕ)- 7 ਅਹੁਦੇ
ਕਾਂਸਟੇਬਲ (ਮੋਟਰ ਮੈਕੇਨਿਕ)- 44 ਅਹੁਦੇ
ਕੁੱਲ 51 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਆਈਟੀਬੀਪੀ ਹੈੱਡ ਕਾਂਸਟੇਬਲ ਮੈਕੇਨਿਕ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ। ਨਾਲ ਹੀ ਮੋਟਰ ਮੈਕੇਨਿਕ ਸਰਟੀਫਿਕੇਟ ਜਾਂ ਇੰਡਸਟ੍ਰੀਅਲ ਟਰੇਨਿੰਗ ਇੰਸਟੀਚਿਊਟ ਤੋਂ ਤਿੰਨ ਸਾਲ ਪ੍ਰੈਕਟਿਕਲ ਕੰਮ ਦਾ ਅਨੁਭਵ ਹੋਣਾ ਚਾਹੀਦਾ। ਉੱਥੇ ਹੀ ਕਾਂਸਟੇਬਲ ਮੋਟਰ ਮੈਕੇਨਿਕ ਲਈ 10ਵੀਂ ਪਾਸ, ਆਈਟੀਆਈ ਸਰਟੀਫਿਕੇਟ ਅਤੇ ਤਿੰਨ ਸਾਲ ਦਾ ਸੰਬੰਧਤ ਟਰੇਡ 'ਚ ਅਨੁਭਵ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 18 ਤੋਂ 25 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਇਸ ਭਰਤੀ 'ਚ ਚੁਣੇ ਗਏ ਉਮੀਦਵਾਰਾਂ ਨੂੰ 25,500 ਤੋਂ 81,100 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
HSGMC ਦੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਜਾਰੀ: ਵੋਟ ਪਾਉਣ ਲਈ ਲਾਈਨਾਂ 'ਚ ਲੱਗੇ ਵੋਟਰ
NEXT STORY