ਨਵੀਂ ਦਿੱਲੀ - ਦੇਸ਼ਭਰ ਵਿੱਚ ਅੱਜ ਲੋਕਾਂ ਨੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਲੋਕਾਂ ਨੇ ਜਿੱਥੇ ਇੱਕ ਦੂਜੇ ਨੂੰ ਰੰਗ-ਗੁਲਾਲ ਲਗਾਇਆ, ਉਥੇ ਹੀ ਡਾਂਸ ਕਰਕੇ ਕਾਫੀ ਮਸਤੀ ਕੀਤੀ। ਕੋਰੋਨਾ ਦੀ ਵਜ੍ਹਾ ਨਾਲ ਰੰਗ ਵਿੱਚ ਭੰਗ ਜ਼ਰੂਰ ਪਿਆ ਹੈ ਪਰ ਫਿਰ ਵੀ ਲੋਕਾਂ ਨੇ ਘੱਟ ਹੀ ਸਹੀ ਪਰ ਹੋਲੀ ਦਾ ਆਨੰਦ ਜ਼ਰੂਰ ਲਿਆ। ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਵੀ ਲੱਦਾਖ ਦੇ ਗਲਵਾਨ ਦੇ ਕੋਲ 17,000 ਫੁੱਟ ਦੀ ਉੱਚਾਈ 'ਤੇ ਹੋਲੀ ਦਾ ਤਿਉਹਾਰ ਕਾਫੀ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਹਰਿਆਣਵੀ ਗਾਣਿਆਂ 'ਤੇ ਜੰਮ ਕੇ ਡਾਂਸ ਵੀ ਕੀਤਾ।
ਇਹ ਵੀ ਪੜ੍ਹੋ- ਇਸ ਸੂਬੇ 'ਚ ਨਹੀਂ ਲੱਗੇਗਾ ਲਾਕਡਾਊਨ, 15 ਦਿਨਾਂ ਤੱਕ ਵਿਰੋਧ-ਪ੍ਰਦਰਸ਼ਨ ਅਤੇ ਰੈਲੀ 'ਤੇ ਪਾਬੰਦੀ
ਉਥੇ ਹੀ ਹੋਲੀ 'ਤੇ ਮਥੁਰਾ-ਵ੍ਰਿੰਦਾਵਨ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਜਬ ਮਾਹੌਲ ਦਿੱਸਿਆ। ਰੰਗ, ਗੁਲਾਲ ਅਤੇ ਹਾਸੇ ਵਿੱਚ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ। ਕੀ ਬੱਚੇ, ਕੀ ਬੱਢੇ, ਕੀ ਜਵਾਨ ਹਰ ਜ਼ੁਬਾਨ 'ਤੇ ਸਿਰਫ ਅਤੇ ਸਿਰਫ ਖੁਸੀ ਛਾਈ ਸੀ। ਹੋਲੀ ਇੱਕ ਅਜਿਹਾ ਤਿਉਹਾਰ ਹੈ ਜੋ ਹਿੰਦੁਸਤਾਨ ਦੇ ਨਾਲ-ਨਾਲ, ਦੁਨੀਆਭਰ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ ਪਰ ਦੇਸ਼ ਵਿੱਚ ਮਥੁਰਾ, ਵ੍ਰਿੰਦਾਵਨ ਅਤੇ ਬਰਸਾਨਾ ਦੀ ਹੋਲੀ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਇਸ ਸੂਬੇ 'ਚ ਨਹੀਂ ਲੱਗੇਗਾ ਲਾਕਡਾਊਨ, 15 ਦਿਨਾਂ ਤੱਕ ਵਿਰੋਧ-ਪ੍ਰਦਰਸ਼ਨ ਅਤੇ ਰੈਲੀ 'ਤੇ ਪਾਬੰਦੀ
NEXT STORY