ਬਾਰਾਮੂਲਾ— ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਪ੍ਰਾਇਮਰੀ ਸਿਹਤ ਕੇਂਦਰ (ਪੀ. ਐੱਚ. ਸੀ.) ਬੋਨੀਆਰ ਉੜੀ ਨੂੰ ਨਵੇਂ ਹਾਈ-ਟੈਕ ਮੈਡੀਕਲ ਯੰਤਰਾਂ ਨਾਲ ਅਪਗ੍ਰੇਡ ਕੀਤਾ ਗਿਆ ਹੈ, ਜੋ ਕਿ ਸਥਾਨਕ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ। ਇਸ ਪਬਲਿਕ ਸਿਹਤ ਕੇਂਦਰ ’ਚ ਜੋ ਨਵੀਆਂ ਹਾਈ-ਟੈਕ ਮਸ਼ੀਨਾਂ ਲਾਈਆਂ ਗਈਆਂ ਹਨ, ਉਸ ’ਚ ਇਕ ਈ. ਆਰ. ਰੂਮ, ਨਵੀਨਤਮ ਐਕਸ-ਰੇਅ ਮਸ਼ੀਨ ਅਤੇ ਹੋਰ ਮਹੱਤਵਪੂਰਨ ਗੈਜੇਟ ਸ਼ਾਮਲ ਹਨ।
ਏ. ਐੱਨ. ਆਈ. ਨਾਲ ਗੱਲਬਾਤ ਕਰਦਿਆਂ ਡਾ. ਪਰਵੇਜ਼ ਮਸੂਦੀ, ਬਲਾਕ ਮੈਡੀਕਲ ਅਫ਼ਸਰ ਬੋਨੀਆਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਡੇ ਕੋਲ ਇਕ ਪੂਰਨ ਈ. ਆਰ. ਰੂਮ, ਐਮਰਜੈਂਸੀ ਰਜਿਸਟਰੇਸ਼ਨ ਰੂਮ ਹੈ, ਜੋ ਸਾਡੇ ਕੋਲ ਪਹਿਲਾਂ ਨਹੀਂ ਸੀ। ਇਸ ਕਮਰੇ ਲਈ ਲੋੜੀਂਦੇ ਸਾਰੇ ਯੰਤਰ ਜਿਵੇਂ ਕਿ ਕਾਰਡੀਆਕ ਮਾਨੀਟਰ, ਕਾਨਸੈਂਟਰੇਟਰ, ਆਕਸੀਜਨ ਕਾਨਸੈਂਟਰੇਟਰ ਅਤੇ ਐਮਰਜੈਂਸੀ ਦਵਾਈਆਂ ਸਰਕਾਰ ਵਲੋਂ ਉਪਲੱਬਧ ਕਰਵਾਈਆਂ ਗਈਆਂ ਹਨ।
ਮਸੂਦੀ ਨੇ ਇਹ ਨਵੇਂ ਹਾਈ-ਟੈਕ ਕਿਸਮ ਦੇ ਯੰਤਰ ਪ੍ਰਦਾਨ ਕਰਨ ਲਈ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਹਸਪਤਾਲ ਇੱਥੇ ਦਿਲ ਦੇ ਰੋਗੀਆਂ ਦਾ ਇਲਾਜ ਕਰਦਾ ਹੈ। ਇਕ ਸਥਾਨਕ ਵਾਸੀ ਅਬਦੁੱਲ ਖਾਲਿਕ ਨੇ ਕਿਹਾ ਕਿ ਮੈਂ ਸਾਰੀਆਂ ਸਹੂਲਤਾਂ ਉਪਲੱਬਧ ਕਰਾਉਣ ਲਈ ਸਰਕਾਰ ਦਾ ਧੰਨਵਾਦੀ ਹਾਂ।
ਅਨੁਰਾਗ ਠਾਕੁਰ ਦੇ ਕਾਫਿਲੇ ਦੀਆਂ ਗੱਡੀਆਂ ਆਪਸ ’ਚ ਟਕਰਾਈਆਂ, ਦੋ ਪੁਲਸ ਮੁਲਾਜ਼ਮ ਜ਼ਖਮੀ
NEXT STORY