ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਰਹਿਣ ਵਾਲੇ ਕਿਸਾਨਾਂ ਨੇ ਜੈਵਿਕ ਖੇਤੀ ਦਾ ਬਦਲ ਚੁਣਿਆ ਹੈ। ਇਸ ਕੋਸ਼ਿਸ਼ ਲਈ ਕਈ ਕਿਸਾਨਾਂ ਨੂੰ ਪ੍ਰਸ਼ਾਸਨ ਵਲੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ ਹਨ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਇਕ ਕਿਸਾਨ ਨੇ ਕਿਹਾ ਕਿ ਇਨ੍ਹਾਂ ਸਬਜ਼ੀਆਂ ਅਤੇ ਫ਼ਲਾਂ ਦੀ ਕਾਫੀ ਮੰਗ ਹੈ ਪਰ ਪਾਣੀ ਦੀ ਘਾਟ ਇਕ ਅਹਿਮ ਮੁੱਦਾ ਹੈ। ਅਸੀਂ ਸਰਕਾਰ ਤੋਂ ਖੇਤੀ ਲਈ ਪਾਣੀ ਦੀ ਵਿਵਸਥਾ ਕੀਤੇ ਜਾਣ ਦੀ ਅਪੀਲ ਕਰਦੇ ਹਾਂ।
ਰਾਜੌਰੀ ਦੇ ਮੁੱਖ ਖੇਤੀ ਅਧਿਕਾਰੀ ਮਹੇਸ਼ ਵਰਮਾ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਜੈਵਿਕ ਖੇਤੀ ਦਾ ਅਭਿਆਸ ਕਰਨ ਲਈ ਪ੍ਰੇਰਿਤ ਕਰਦੇ ਹਾਂ ਕਿਉਂਕਿ ਇਹ ‘ਟਿਕਾਊ ਖੇਤੀ’ ਦਾ ਇਕ ਰੂਪ ਹੈ। ਇਹ ਮਿੱਟੀ ਦੀ ਜਲ ਧਾਰਨ ਸਮਰੱਥਾ ’ਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ। ਨਾਲ ਹੀ ਜੈਵਿਕ ਰੂਪ ਨਾਲ ਉਗਾਏ ਗਏ ਫ਼ਲ ਅਤੇ ਸਬਜ਼ੀਆਂ ਬਾਜ਼ਾਰ ਵਿਚ ਖੂਬ ਵਿਕਦੀਆਂ ਹਨ। ਜੈਵਿਕ ਖੇਤੀ ਜ਼ਰੀਏ ਉਗਾਈਆਂ ਗਈਆਂ ਸਬਜ਼ੀਆਂ ਅਤੇ ਫ਼ਲ ਕੀਟਨਾਸ਼ਕਾਂ ਨਾਲ ਉਗਾਏ ਗਏ ਫਲਾਂ ਦੀ ਤੁਲਨਾ ਵਿਚ ਵਧੇਰੇ ਸਿਹਤਮੰਦ ਹੁੰਦੇ ਹਨ।
ਇਕ ਹੋਰ ਕਿਸਾਨ ਨੇ ਕਿਹਾ ਕਿ ਮੈਂ ਪਿਛਲੇ 42 ਸਾਲਾਂ ਤੋਂ ਖੇਤੀ ਕਰ ਰਿਹਾ ਹਾਂ। ਪਿਛਲੇ 20-22 ਸਾਲਾਂ ਤੋਂ ਮੈਂ ਜੈਵਿਕ ਖੇਤੀ ਕਰਦਾ ਆ ਰਿਹਾ ਹਾਂ। ਮੈਂ ਫ਼ਲ ਅਤੇ ਸਬਜ਼ੀਆਂ ਦੋਵੇਂ ਉਗਾਉਂਦਾ ਹਾਂ, ਇਸ ਵਿਚ ਮੁੱਖ ਰੂਪ ਨਾਲ ਅੰਬ, ਖੁਬਾਨੀ, ਕੀਵੀ ਅਤੇ ਸੇਬ ਆਦਿ ਹਨ।
30 ਰੁਪਏ ਵਾਲੇ ਟੀਕੇ ’ਤੇ ਰੈਮਡੇਸਿਵਿਰ ਦਾ ਸਟਿੱਕਰ ਚਿਪਕਾ ਕੇ ਕਮਾਏ ਕਰੋੜਾਂ ਰੁਪਏ
NEXT STORY