ਉਜੈਨ (ਵਾਰਤਾ)- ਮੱਧ ਪ੍ਰਦੇਸ਼ ਦੇ ਉਜੈਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਸ਼ਾਲ ਸ਼੍ਰੀ ਮਹਾਕਾਲ ਲੋਕ ਦੇ ਉਦਘਾਟਨ ਦੇ ਪ੍ਰੋਗਰਾਮ ਨੂੰ ਕਰੀਬ 40 ਤੋਂ ਵੱਧ ਦੇਸ਼ਾਂ 'ਚ ਸਿੱਧੇ ਪ੍ਰਸਾਰਨ ਵਜੋਂ ਦੇਖਿਆ ਗਿਆ। ਭਾਰਤੀ ਜਨਤਾ ਪਾਰਟੀ ਦੀ ਮੱਧ ਪ੍ਰਦੇਸ਼ ਇਕਾਈ ਦੇ ਵਿਦੇਸ਼ ਸੰਪਰਕ ਵਿਭਾਗ ਨੇ ਵਰਚੁਅਲ ਮੀਟਿੰਗ ਕਰਕੇ ਪ੍ਰਵਾਸੀ ਭਾਰਤੀਆਂ ਨੂੰ ਸੋਮਵਾਰ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਸ ਪਹਿਲਕਦਮੀ ਸਦਕਾ ਮਹਾਕਾਲ ਲੋਕ ਕੰਪਲੈਕਸ ਦੇ ਉਦਘਾਟਨ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਦੇਖਿਆ ਗਿਆ। ਇਨ੍ਹਾਂ ਸਾਰੀਆਂ ਥਾਂਵਾਂ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਸ਼੍ਰੀ ਮਹਾਕਾਲ ਦਰਸ਼ਨ ਅਤੇ ਪੂਜਾ ਨੂੰ ਲਾਈਵ ਦੇਖਿਆ ਗਿਆ।
ਇਸ ਮੌਕੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਵਿਸ਼ਨੂੰ ਦੱਤ ਸ਼ਰਮਾ ਨੇ ਕਿਹਾ ਕਿ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ 40 ਤੋਂ ਵੱਧ ਦੇਸ਼ਾਂ ਦੇ ਲੋਕ ਇਸ ਇਤਿਹਾਸਕ ਪਲ ਦੇ ਗਵਾਹ ਬਣੇ। ਉਨ੍ਹਾਂ ਵਿਦੇਸ਼ਾਂ 'ਚ ਵਸਦੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਧੇ ਤੌਰ 'ਤੇ ਆ ਕੇ ਸ਼੍ਰੀ ਮਹਾਕਾਲ ਲੋਕ ਕੰਪਲੈਕਸ ਦੀ ਸ਼ਾਨ, ਸੁੰਦਰਤਾ ਅਤੇ ਅਧਿਆਤਮਿਕਤਾ ਦਾ ਆਨੰਦ ਲੈਣ। ਉੱਥੇ ਹੀ ਸ਼੍ਰੀ ਮਹਾਕਾਲ ਲੋਕ ਕੰਪਲੈਕਸ ਦੇ ਉਦਘਾਟਨ ਦਾ ਸਿੱਧਾ ਪ੍ਰਸਾਰਨ ਦੇਖ ਕੇ ਪ੍ਰਵਾਸੀ ਭਾਰਤੀ ਮੰਤਰ ਮੁਗਧ ਹੋ ਗਏ।
ਇੰਟਰਪੋਲ ਦਾ ਭਾਰਤ ਨੂੰ ਝਟਕਾ, ਪੰਨੂ ਖਿਲਾਫ਼ ‘ਰੈੱਡ ਕਾਰਨਰ’ ਨੋਟਿਸ ਜਾਰੀ ਕਰਨ ਤੋਂ ਇਨਕਾਰ
NEXT STORY