ਜੈਪੁਰ— ਰਾਜਸਥਾਨ ਦੇ ਜੈਪੁਰ 'ਚ ਇਕ ਔਰਤ ਨੇ ਇਕੱਠੇ 5 ਬੱਚਿਆਂ ਨੂੰ ਜਨਮ ਦਿੱਤਾ। ਜੈਪੁਰ ਦੇ ਸਾਂਗਾਨੇਰ ਵਾਸੀ ਰੁਖਸਾਨਾ ਨੇ 'ਜਨਾਨਾ ਹਸਪਤਾਲ' ਵਿਚ ਸ਼ਨੀਵਾਰ ਨੂੰ 5 ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ 'ਚੋਂ ਇਕ ਬੱਚਾ ਮ੍ਰਿਤਕ ਪੈਦਾ ਹੋਇਆ। ਹਸਪਤਾਲ ਪ੍ਰਸ਼ਾਸਨ ਮੁਤਾਬਕ ਤਿੰਨ ਬੱਚਿਆਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ, ਜਦਕਿ ਇਕ ਬੱਚਾ ਅਜੇ ਵੈਂਟੀਲੇਟਰ 'ਤੇ ਹੈ। ਇਨ੍ਹਾਂ 'ਚੋਂ 2 ਕੁੜੀਆਂ ਅਤੇ ਦੋ ਮੁੰਡੇ ਹਨ। ਮਰਿਆ ਹੋਇਆ ਬੱਚਾ ਵੀ ਮੁੰਡਾ ਸੀ।
ਹਸਪਤਾਲ ਦੀ ਸੀਨੀਅਰ ਡਾਕਟਰ ਲਤਾ ਨੇ ਦੱਸਿਆ ਕਿ ਰੁਸਖਾਨਾ ਪੂਰੀ ਤਰ੍ਹਾਂ ਸਿਹਤਮੰਦ ਹੈ। ਇਕ ਬੱਚਾ ਮ੍ਰਿਤਕ ਪੈਦਾ ਹੋਇਆ ਸੀ। ਬਾਕੀ ਚਾਰੋਂ ਬੱਚਿਆਂ ਨੂੰ ਅਸੀਂ ਨਿਗਰਾਨੀ ਵਿਚ ਰੱਖਿਆ ਹੈ। ਇਨ੍ਹਾਂ 'ਚੋਂ ਇਕ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਡਾ. ਲਤਾ ਮੁਤਾਬਕ ਸਮੇਂ ਤੋਂ ਪਹਿਲਾਂ ਜਨਮ ਕਾਰਨ ਸਾਰੇ ਬੱਚਿਆਂ ਦਾ ਵਜ਼ਨ ਘੱਟ ਹੈ। ਇਸੇ ਕਾਰਨ ਸਾਰਿਆਂ ਨੂੰ ਅਜੇ ਨਿਗਰਾਨੀ 'ਚ ਰੱਖਿਆ ਗਿਆ ਹੈ। ਸਾਰੇ ਨਵਜੰਮੇ ਬੱਚਿਆਂ ਦਾ ਜਨਮ 1 ਤੋਂ 1.4 ਕਿਲੋਗ੍ਰਾਮ ਦਰਮਿਆਨ ਹੈ। ਇਹ ਹੀ ਵਜ੍ਹਾ ਹੈ ਕਿ ਡਾਕਟਰ ਇਨ੍ਹਾਂ 'ਤੇ ਵਿਸ਼ੇਸ਼ ਨਜ਼ਰ ਰੱਖ ਰਹੇ ਹਨ।
ਅਰਥਵਿਵਸਥਾ ਲਈ ਮੋਦੀ-ਜਿੰਨਪਿੰਗ ਦੀ ਮੁਲਾਕਾਤ ਚੰਗਾ ਕਦਮ:ਦਲਾਈਲਾਮਾ
NEXT STORY