ਨਵੀਂ ਦਿੱਲੀ, (ਭਾਸ਼ਾ)- ਦਿੱਲੀ ਪੁਲਸ ਨੇ ਉੱਤਰ ਪ੍ਰਦੇਸ਼ ਦੇ ਮਥੁਰਾ ’ਚ ਇਕ ਗੈਰ-ਕਾਨੂੰਨੀ ਹਥਿਆਰਾਂ ਦੀ ਫੈਕਟਰੀ ਦਾ ਪਰਦਾਫਾਸ਼ ਕਰ ਕੇ ਵੱਡੀ ਗਿਣਤੀ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਕਿਹਾ ਕਿ ਸਰਾਏ ਰੋਹਿਲਾ ਪੁਲਸ ਸਟੇਸ਼ਨ ਦੀ ਇਕ ਟੀਮ ਨੇ ਦਿੱਲੀ ’ਚ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ। ਪੁਲਸ ਨੂੰ 2 ਬੰਦ ਕਮਰਿਆਂ ’ਚੋਂ 6 ਤਿਆਰ ਪਿਸਤੌਲਾਂ, 12 ਅਧੂਰੀਆਂ ਪਿਸਤੌਲਾਂ, 6 ਕਾਰਤੂਸ, 250 ਤੋਂ ਵੱਧ ਹਥਿਆਰਾਂ ਲਈ ਕੱਚਾ ਮਾਲ, ਡ੍ਰਿਲ ਤੇ ਬੈਰਲ ਪਾਈਪ ਵਰਗੇ ਉਪਕਰਣ ਮਿਲੇ ਸਨ। ਇਨ੍ਹਾਂ ਹਥਿਆਰਾਂ ਦੀ ਸਪਲਾਈ ਅਤੇ ਵੰਡ ’ਚ ਸ਼ਾਮਲ ਨੈੱਟਵਰਕ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਇਕ ਸਤੰਬਰ ਨੂੰ ਪੁਲਸ ਨੇ ਅਲੀਗੜ੍ਹ ’ਚ ਇਕ ਅਜਿਹੀ ਹੀ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ।
ਉੱਤਰਾਖੰਡ ’ਚ ਨਕਲੀ ਸਿਮ ਕਾਰਡ ਗਿਰੋਹ ਦਾ ਪਰਦਾਫਾਸ਼
NEXT STORY