ਨਵੀਂ ਦਿੱਲੀ (ਵਾਰਤਾ)- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਆਈਸਲੈਂਡ ਅਤੇ ਸਾਊਦੀ ਅਰਬ ਦੇ ਆਪਣੇ ਹਮਰੁਤਬਾ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋ-ਪੱਖੀ ਸੰਬੰਧਾਂ ਤੋਂ ਇਲਾਵਾ ਯੂਕ੍ਰੇਨ ਸੰਕਟ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਆਈਸਲੈਂਡ ਦੀ ਵਿਦੇਸ਼ ਮੰਤਰੀ ਥੋਰਡਿਸ ਕੇ. ਗਿਲਫਾਰੋਤਿਰ ਨਾਲ ਆਪਣੀ ਗੱਲਬਾਤ 'ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਆਈਸਲੈਂਡ ਨੇ ਆਪਣੇ 50 ਸਾਲ ਦੇ ਕੂਟਨੀਤਕ ਸੰਬੰਧਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਨਾਲ ਹੀ 4 ਮਈ ਨੂੰ ਕੋਪੇਨਹੇਗਨ 'ਚ ਆਯੋਜਿਤ ਦੂਜੇ ਭਾਰਤ-ਨਾਰਡਿਕ ਸਿਖਰ ਸੰਮੇਲਨ 'ਚ ਪੀ.ਐੱਮ ਮੋਦੀ ਦੀ ਯਾਤਰਾ ਨੂੰ ਲੈ ਕੇ ਵੀ ਗੱਲ ਹੋਈ।
ਇਹ ਵੀ ਪੜ੍ਹੋ : ਗੁਰਪਤਵੰਤ ਪਨੂੰ ਵੱਲੋਂ CM ਜੈਰਾਮ ਠਾਕੁਰ ਨੂੰ ਧਮਕੀ, ਵਿਦੇਸ਼ ਦੌਰੇ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੀ ਘੋਸ਼ਣਾ
ਦੋਹਾਂ ਮੰਤਰੀਆਂ ਨੇ ਯੂਕ੍ਰੇਨ 'ਚ ਰੂਸ ਦੀ ਵਿਸ਼ੇਸ਼ ਫ਼ੌਜ ਮੁਹਿੰਮ 'ਤੇ ਵੀ ਵਿਚਾਰ-ਵਟਾਂਦਰਾ ਕੀਤਾ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਜ਼ਲ ਬਿਨ ਫਰਹਾਨ ਨਾਲ ਆਪਣੀ ਗੱਲਬਾਤ 'ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਹਾਂ ਨੇ ਆਪਣੇ ਦੋ-ਪੱਖੀ ਸਹਿਯੋਗ ਅਤੇ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ 'ਤੇ ਅਕਤੂਬਰ, 2019 'ਚ ਪੀ.ਐੱਮ. ਮੋਦੀ ਨੇ ਆਪਣੀ ਰਿਆਦ ਯਾਤਰਾ ਦੌਰਾਨ ਦਸਤਖ਼ਤ ਕੀਤੇ ਗਏ ਸਨ। ਇਹ ਸਮਝੌਤਾ ਭਾਰਤ ਦੀ ਪਛਾਣ ਸਾਊਦੀ ਦੇ ਰਾਜ ਦੇ ਇਕ ਰਣਨੀਤਕ ਸਾਂਝੇਦਾਰਾਂ ਦੇ ਰੂਪ 'ਚ ਕਰਵਾਉਂਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸਮੁੰਦਰੀ ਤੂਫਾਨ ‘ਅਸਾਨੀ’ ਕਾਰਨ 3 ਮੌਤਾਂ, ਹਜ਼ਾਰਾਂ ਏਕੜ ਰਕਬੇ ’ਚ ਖੜ੍ਹੀ ਫਸਲ ਨੂੰ ਨੁਕਸਾਨ
NEXT STORY