ਤਾਮਿਲਨਾਡੂ- ਤਾਮਿਲਨਾਡੂ ਵਿਚ ਜਲੀਕੱਟੂ ਦੇ ਵੱਖ-ਵੱਖ ਆਯੋਜਨਾਂ ਵਿਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 75 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਮੌਤਾਂ ਅਤੇ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਦੇ ਬਾਵਜੂਦ ਜਲੀਕੱਟੂ ਪ੍ਰਤੀ ਉਤਸ਼ਾਹ ਘੱਟ ਨਹੀਂ ਹੋਇਆ। ਮੁਕਾਬਲੇਬਾਜ਼ ਹਰ ਵਾਰ ਬਲਦਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਦੱਸ ਦੇਈਏ ਕਿ ਜਲੀਕੱਟੂ ਬਲਦਾਂ ਨੂੰ ਕਾਬੂ ਕਰਨ ਦੀ ਇਕ ਖੇਡ ਹੈ।
ਓਧਰ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਮੌਤਾਂ 'ਤੇ ਸੋਗ ਜ਼ਾਹਰ ਕੀਤਾ। ਉਨ੍ਹਾਂ ਨੇ ਬਲਦਾਂ ਨੂੰ ਕਾਬੂ ਕਰਨ ਦੌਰਾਨ ਮਾਰੇ ਗਏ ਮਦੁਰੈ ਵਾਸੀ ਅਰਵਿੰਦ ਰਾਜ ਅਤੇ ਖੇਡ ਦੇਖਣ ਦੌਰਾਨ ਬਲਦ ਦੇ ਹਮਲੇ ਵਿਚ ਮਾਰੇ ਗਏ ਐੱਮ. ਅਰਵਿੰਦ ਦੇ ਪਰਿਵਾਰ ਨੂੰ 3-3 ਲੱਖ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ।
ਦੱਸ ਦੇਈਏ ਕਿ ਪੇਸ਼ੇ ਤੋਂ ਮਜ਼ਦੂਰ ਅਰਵਿੰਦ ਰਾਜ ਨੂੰ ਬਲਦਾਂ ਨੂੰ ਕਾਬੂ ਕਰਨ ਦਾ ਜਨੂੰਨ ਸੀ ਅਤੇ ਉਸ ਨੇ 9 ਬਲਦਾਂ ਨੂੰ ਕਾਬੂ ਵੀ ਕਰ ਲਿਆ ਸੀ ਪਰ ਜਲੀਕੱਟੂ ਦੌਰਾਨ ਇਕ ਬਲਦ ਦੇ ਹਮਲੇ ਵਿਚ ਉਹ ਜ਼ਖਮੀ ਹੋ ਗਿਆ, ਜਿਸ ਵਿਚ ਉਸ ਦੀ ਮੌਤ ਹੋ ਗਈ। ਜ਼ਖਮੀ ਹੋਣ ਦੇ ਬਾਅਦ ਅਰਵਿੰਦ ਦੇ ਢਿੱਡ ਵਿਚੋਂ ਖੂਨ ਨਿਕਲ ਰਿਹਾ ਸੀ, ਇਸ ਦੇ ਬਾਵਜੂਦ ਉਸ ਨੇ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੀ ਕੋਸ਼ਿਸ਼ ਕੀਤੀ।
ਕਾਂਗਰਸ ਨੇ ਕੇਂਦਰੀ ਮੰਤਰੀ ਦੀ 'ਮੰਦੀ' ਵਾਲੀ ਟਿੱਪਣੀ 'ਤੇ ਪੁੱਛਿਆ- ਕੀ ਲੁਕਾ ਰਹੇ ਹਨ PM ਤੇ ਵਿੱਤ ਮੰਤਰੀ
NEXT STORY