ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਬਾਅਦ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨ ਦੀਆਂ ਸਾਰੀਆਂ ਫਰਜ਼ੀ ਖਬਰਾਂ ਅਤੇ ਸਰਹੱਦ ’ਤੇ ਕਿਸੇ ਵੀ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਲਈ ਜੰਮੂ-ਕਸ਼ਮੀਰ ਤੋਂ 575 ਨੌਜਵਾਨ ਫੌਜ ’ਚ ਭਰਤੀ ਹੋਏ ਹਨ। ਧਾਰਾ-370 ਹਟਣ ਤੋਂ ਬਾਅਦ ਹੌਲੀ-ਹੌਲੀ ਜੰਮੂ-ਕਸ਼ਮੀਰ ’ਚ ਹਾਲਾਤ ਆਮ ਹੋ ਰਹੇ ਹਨ। ਪਿਛਲੇ ਕਈ ਦਿਨਾਂ ’ਚ ਲੋਕ ਰਾਜ ’ਚ ਲੱਗੀਆਂ ਪਾਬੰਦੀਆਂ ਤੋਂ ਪਰੇਸ਼ਾਨ ਰਹੇ ਹਨ ਪਰ ਜਿਵੇਂ-ਜਿਵੇਂ ਪਾਬੰਦੀਆਂ ’ਚ ਢਿੱਲ ਦਿੱਤੀ ਜਾਣ ਲੱਗੀ ਹੈ, ਜ਼ਿੰਦਗੀਆਂ ਪੱਟੜੀਆਂ ’ਤੇ ਦੌੜਨ ਲੱਗੀਆਂ ਹਨ। ਇਸ ਦਰਮਿਆਨ ਘਾਟੀ ਦੇ ਜਵਾਨਾਂ ਦਾ ਦੇਸ਼ ਲਈ ਆਪਣਾ ਫਰਜ਼ ਨਿਭਾਉਣ ਲਈ ਫੌਜ ’ਚ ਸ਼ਾਮਲ ਹੋਣਾ ਜਾਰੀ ਹੈ। ਇਸ ਦੀ ਮਿਸਾਲ ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ ਰੇਜੀਮੈਂਟ ਸੈਂਟਰ ਦੀ ਪਾਸਿੰਗ ਆਊਟ ਪਰੇਡ ’ਚ ਦੇਖਣ ਨੂੰ ਮਿਲੀ।ਸਾਨੂੰ ਮਾਣ ਹੈ
ਸ਼੍ਰੀਨਗਰ ’ਚ ਸ਼ੁੱਕਰਵਾਰ ਨੂੰ ਰੇਜੀਮੈਂਟ ਸੈਂਟਰ ਦੀ ਪਾਸਿੰਗ ਆਊਟ ਪਰੇਡ ਆਯੋਜਿਤ ਕੀਤੀ ਗਈ। ਇਸ ’ਚ 575 ਨੌਜਵਾਨ ਸ਼ਾਮਲ ਰਹੇ, ਜਿਨ੍ਹਾਂ ਨੇ ਸੈਂਟਰ ਜੁਆਇਨ ਕੀਤਾ ਹੈ। ਇਨ੍ਹਾਂ ’ਚੋਂ ਇਕ ਹਨ ਸ਼੍ਰੀਨਗਰ ਦੇ ਵਸੀਮ ਅਹਿਮਦ ਮੀਰ। ਮੀਰ ਦੇ ਪਿਤਾ ਵੀ ਫੌਜ ’ਚ ਸਨ ਅਤੇ ਉਨ੍ਹਾਂ ਦੀ ਯੂਨੀਫਾਰਮ ਤੋਂ ਪ੍ਰੇਰਿਤ ਹੋ ਕੇ ਮੀਰ ਨੇ ਸ਼ਾਮਲ ਹੋਣ ਦਾ ਫੈਸਲਾ ਕੀਤਾ। ਪਾਸਿੰਗ ਆਊਟ ਪਰੇਡ ਤੋਂ ਬਾਅਦ ਫੌਜ ਦਾ ਹਿੱਸਾ ਬਣੇ ਮੀਰ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਉਨ੍ਹਾਂ ’ਤੇ ਮਾਣ ਹੈ। ਮੀਰ ਨੇ ਕਿਹਾ,‘‘ਸਾਨੂੰ ਫੌਜ ’ਚ ਸਰੀਰਕ ਅਤੇ ਮਾਨਸਿਕ ਰੂਪ ਨਾਲ ਕੁਝ ਸਿੱਖਣ ਨੂੰ ਮਿਲਦਾ ਹੈ। ਮੇਰੇ ਪਿਤਾ ਵੀ ਫੌਜ ’ਚ ਸਨ, ਉਨ੍ਹਾਂ ਦੀ ਵਰਦੀ ਨੇ ਮੈਨੂੰ ਫੌਜ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।’’
ITR ਭਰਨ ਦੀ ਆਖਰੀ ਤਾਰੀਖ ਅੱਜ, ਕੱਲ੍ਹ ਤੋਂ ਲੱਗੇਗਾ 5,000 ਰੁਪਏ ਜੁਰਮਾਨਾ
NEXT STORY