ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਭਾਰੀ ਬਰਫ਼ਬਾਰੀ ਪੈ ਰਹੀ ਹੈ, ਜਿਸ ਕਾਰਨ ਪਹਾੜ ਬਰਫ਼ ਨਾਲ ਲੱਦੇ ਗਏ ਹਨ। ਘਰਾਂ ਦੀਆਂ ਛੱਤਾਂ 'ਤੇ ਬਰਫ਼ ਅਤੇ ਸੜਕਾਂ ਪੂਰੀ ਤਰ੍ਹਾਂ ਸਫੈਦ ਨਜ਼ਰ ਆ ਰਹੀਆਂ ਹਨ। ਕਸ਼ਮੀਰ ਦੇ ਪੀਰ ਪੰਜਾਲ ਦੇ ਪਹਾੜਾਂ 'ਤੇ ਬਰਫ਼ਬਾਰੀ ਕਾਰਨ ਮੁਗ਼ਲ ਰੋਡ ਬੰਦ ਹੋ ਗਿਆ ਹੈ। ਬਰਫ਼ਬਾਰੀ ਕਾਰਨ ਮੈਦਾਨੀ ਇਲਾਕੇ ਵਿਚ ਠੰਡ ਵੱਧ ਗਈ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲੀ ਇਕਮਾਤਰ ਸੜਕ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇਅ ਬਰਫ਼ਬਾਰੀ ਕਾਰਨ ਬੰਦ ਕਰ ਦਿੱਤਾ ਗਿਆ ਹੈ। ਅਧਿਕਆਰਤ ਸੂਤਰਾਂ ਮੁਤਾਬਕ ਸਾਈਬੇਰੀਆ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਠੰਡਾ ਸਥਾਨ ਜੋਜਿਲਾ ਦਰਰਾ, ਮੀਨਮਾਰਗ, ਸੋਨਮਾਰਗ ਅਤੇ ਦਰਾਸ 'ਚ ਬਰਫ਼ਬਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ: 17 ਸਾਲਾ ਸਾਈਕਲਿਸਟ ਓਮ ਨੇ ਤੋੜਿਆ ਕਰਨਲ ਦਾ ਰਿਕਾਰਡ, 8 ਦਿਨ 'ਚ ਕਸ਼ਮੀਰ ਤੋਂ ਕੰਨਿਆਕੁਮਾਰੀ ਪੁੱਜਾ
ਅਗਲੇ 72 ਘੰਟਿਆਂ ਦੌਰਾਨ ਹਾਈਵੇਅ 'ਤੇ ਮੀਂਹ ਅਤੇ ਬਰਫ਼ਬਾਰੀ ਦਾ ਪੂਰਵ ਅਨੁਮਾਨ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਅੱਜ ਬਰਫ਼ਬਾਰੀ ਕਾਰਨ ਹਾਈਵੇਅ 'ਤੇ ਆਵਾਜਾਈ ਠੱਪ ਕਰ ਦਿੱਤੀ ਗਈ। ਦਰਾਸ, ਮੀਨਮਾਰਗ 'ਚ ਕੁਝ ਇੰਚ ਬਰਫ਼ਬਾਰੀ ਹੋਈ ਅਤੇ ਜੋਜਿਲਾ ਦਰਰੇ 'ਤੇ ਕਰੀਬ 8 ਇੰਚ ਦਰਜ ਕੀਤੀ ਗਈ।
ਇਹ ਵੀ ਪੜ੍ਹੋ: ਸੁਰੱਖਿਆ ਬਲਾਂ ਦੇ ਹੱਥ ਲੱਗੀ ਵੱਡੀ ਕਾਮਯਾਬੀ, 150 ਮੀਟਰ ਲੰਬੀ ਸੁਰੰਗ ਦਾ BSF ਨੇ ਲਗਾਇਆ ਪਤਾ
ਬਰਫ਼ਬਾਰੀ ਬੰਦ ਹੋਣ ਤੋਂ ਬਾਅਦ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਕਸ਼ਮੀਰ ਦੇ ਅਧਿਕਾਰੀਆਂ ਨੇ ਭਾਰੀ ਬਰਫ਼ਬਾਰੀ ਨਾ ਹੋਣ 'ਤੇ ਦਸੰਬਰ ਦੇ ਅਖ਼ੀਰ ਤੱਕ ਹਾਈਵੇਅ ਨੂੰ ਖੁੱਲ੍ਹਾ ਰੱਖਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਹਰ ਮੌਸਮ ਵਿਚ ਸੜਕ ਸੁਵਿਧਾ ਜਾਰੀ ਰਹਿਣ ਲਈ ਜੋਜਿਲਾ ਦਰਰੇ 'ਤੇ ਇਕ ਸੁਰੰਗ ਦਾ ਨਿਰਮਾਣ ਵੀ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ
ਹੁਣ ਦਿੱਲੀ 'ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ
NEXT STORY