ਜੰਮੂ/ਸ਼੍ਰੀਨਗਰ,(ਉਦੇ, ਮਜੀਦ)– ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਕੌਮਾਂਤਰੀ ਸਰਹੱਦ ’ਤੇ ਘੁਸਪੈਠ ਦੀਅਾਂ 2 ਕੋਸ਼ਿਸ਼ਾਂ ਨੂੰ ਅਸਫਲ ਕਰਦੇ ਹੋਏ 3 ਪਾਕਿਸਤਾਨੀ ਅੱਤਵਾਦੀਅਾਂ ਨੂੰ ਮੁਕਾਬਲੇ ’ਚ ਢੇਰ ਕਰ ਦਿੱਤਾ। ਮਾਰੇ ਗਏ ਤਿੰਨ ਅੱਤਵਾਦੀਅਾਂ ’ਚੋਂ ਇਕ ਕੋਲੋਂ ਯੁੱਧ ’ਚ ਇਸਤੇਮਾਲ ਹੋਣ ਵਾਲਾ ਸਾਮਾਨ ਅਤੇ ਹਥਿਆਰ ਬਰਾਮਦ ਹੋਏ ਹਨ।
ਰੱਖਿਆ ਬੁਲਾਰੇ ਮੁਤਾਬਕ ਮਾਰੇ ਗਏ ਅੱਤਵਾਦੀ ਤੋਂ ਬਰਾਮਦ ਹਥਿਆਰਾਂ ਤੋਂ ਲੱਗਦਾ ਹੈ ਕਿ ਇਸ ਦਾ ਟੀਚਾ ਸੂਬੇ ’ਚ ਸ਼ਾਂਤੀ, ਭਾਈਚਾਰੇ ਤੇ ਇਸੇ ਮਹੀਨੇ ਸੂਬੇ ’ਚ ਹੋਣ ਵਾਲੀਅਾਂ ਪੰਚਾਇਤੀ ਚੋਣਾਂ ’ਚ ਰੁਕਾਵਟ ਪਾ ਕੇ ਮਾਹੌਲ ਨੂੰ ਵਿਗਾੜਨਾ ਸੀ। ਮਿਲੀ ਜਾਣਕਾਰੀ ਮੁਤਾਬਕ ਕੌਮਾਂਤਰੀ ਸਰਹੱਦ ਦੇ ਅਖਨੂਰ ਸੈਕਟਰ ’ਚ ਹਥਿਆਰਾਂ ਨਾਲ ਲੈਸ ਪਾਕਿਸਤਾਨੀ ਅੱਤਵਾਦੀ ਨੇ ਦੁਪਹਿਰ 1.50 ਵਜੇ ਘੁਸਪੈਠ ਦਾ ਯਤਨ ਕੀਤਾ। ਚੌਕਸ ਫੌਜ ਦੇ ਜਵਾਨਾਂ ਨੇ ਜਦੋਂ ਉਸ ਨੂੰ ਲਲਕਾਰਿਆ ਤਾਂ ਅੱਤਵਾਦੀ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਹਾਂ ਪਾਸਿਅਾਂ ਤੋਂ ਹੋਏ ਮੁਕਾਬਲੇ ’ਚ ਜਵਾਨਾਂ ਨੇ ਅੱਤਵਾਦੀ ਨੂੰ ਮਾਰ ਮੁਕਾਇਆ। ਮਾਰੇ ਗਏ ਅੱਤਵਾਦੀ ਕੋਲੋਂ ਯੁੱਧ ਵਰਗਾ ਸਾਮਾਨ 5 ਪਿਸਤੌਲ, 10 ਪਿਸਟਲ ਮੈਗਜ਼ੀਨ, 60 ਗੋਲੀਅਾਂ, 1 ਏ. ਕੇ.-47 ਰਾਈਫਲ, 2 ਏ. ਕੇ.-47 ਰਾਈਫਲ ਦੀਅਾਂ ਮੈਗਜ਼ੀਨ, 234 ਰਾਊਂਡ, 15 ਹੱਥਗੋਲੇ, 12 ਆਈ. ਈ. ਡੀ. ਫਿਊਜ਼ ਬਰਾਮਦ ਹੋਏ ਹਨ।
ਉਧਰ ਉੱਤਰੀ ਕਸ਼ਮੀਰ ’ਚ ਸਰਹੱਦੀ ਕੁਪਵਾੜਾ ਜ਼ਿਲੇ ਦੇ ਕੇਰਨ ਸੈਕਟਰ ’ਚ ਵੀ ਮੰਗਲਵਾਰ ਨੂੰ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ 2 ਅੱਤਵਾਦੀਅਾਂ ਨੂੰ ਮਾਰ ਮੁਕਾਇਆ। ਹਾਲਾਂਕਿ ਹੁਣ ਤੱਕ ਮਾਰੇ ਗਏ ਅੱਤਵਾਦੀਅਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਘੁਸਪੈਠ ਦੀ ਇਸ ਨਾਕਾਮ ਕੋਸ਼ਿਸ਼ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਸ਼ੁੱਕਰਵਾਰ ਤੋਂ ਕਈ ਵਾਰ ਗੋਲੀਬਾਰੀ ਦੀ ਉਲੰਘਣਾ ਕੀਤੀ ਗਈ ਹੈ, ਜਿਸ ’ਚ ਫੌਜ ਦੇ 3 ਜਵਾਨ ਅਤੇ ਪੋਰਟਰ ਸ਼ਹੀਦ ਹੋ ਗਏ ਅਤੇ ਬੀ. ਐੱਸ. ਐੱਫ. ਦੇ 3 ਜਵਾਨ ਜ਼ਖਮੀ ਹੋ ਗਏ।
ਪੀ. ਐੱਮ. ਮੋਦੀ ਪੁੱਜੇ ਸਿੰਗਾਪੁਰ, ਹੋਇਆ ਨਿੱਘਾ ਸਵਾਗਤ
NEXT STORY