ਜੰਮੂ — ਜੰਮੂ-ਕਸ਼ਮੀਰ 'ਚ ਦਹਿਸ਼ਤਗਰਦਾਂ ਖਿਲਾਫ ਜੰਮੂ-ਕਸ਼ਮੀਰ ਨੇ ਵੱਡੀ ਕਾਰਵਾਈ ਕੀਤੀ ਹੈ। ਸੋਪੋਰ 'ਚ ਲਸ਼ਕਰ-ਏ-ਤੋਇਬਾ ਦੇ 8 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਤਵਾਦੀ ਵਪਾਰੀਆਂ ਨੂੰ ਦੁਕਾਨਾਂ ਨਾ ਖੋਲ੍ਹਣ ਦੀ ਧਮਕੀ ਦੇ ਰਹੇ ਸਨ। ਮੰਨਿਆ ਜਾਂਦਾ ਹੈ ਕਿ ਸੋਪੋਰ ਜ਼ਿਲੇ ਦੇ ਡੰਗਰਪੋਰਾ ਇਲਾਕੇ 'ਚ ਇਕ ਪਰਿਵਾਰ 'ਤੇ ਪਿਛਲੇ ਹਫਤੇ ਹੋਏ ਅੱਤਵਾਦੀ ਹਮਲੇ ਪਿਛੇ ਇਹ ਹੀ ਲੋਕ ਸਨ।
ਇਸ ਤੋਂ ਪਹਿਲਾਂ ਭਾਰਤੀ ਫੌਜ ਨੇ ਸੋਮਵਾਰ ਨੂੰ ਇਕ ਵੀਡੀਓ ਸਾਂਝੀ ਕੀਤੀ। ਫੌਜ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵੀਡੀਓ 31 ਜੁਲਾਈ-1 ਅਗਸਤ ਦੀ ਅੱਧੀ ਰਾਤ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ 'ਚ ਐੱਲ.ਓ.ਸੀ. ਨੇੜੇ ਪਾਕਿਸਤਾਨ ਬਾਰਡਰ ਐਕਸ਼ਨ ਟੀਮ ਦੇ ਇਕ ਦਲ ਵੱਲੋਂ ਘੁਸਪੈਠ ਕਰਵਾਉਣ ਦੀ ਨਾਕਾਮ ਕੋਸ਼ਿਸ਼ ਕਰਨ ਦਾ ਹੈ। ਕਰੀਬ ਦੋ ਮਿੰਟ ਦੇ ਵੀਡੀਓ 'ਚ ਕਰੀਬ ਚਾਰ ਲਾਸ਼ਾਂ ਨੂੰ ਦੇਖਿਆ ਜਾ ਸਕਦਾ ਹੈ।
ਕਲਿਆਣ ਸਿੰਘ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਅਯੋਧਿਆ ਮਾਮਲੇ 'ਚ CBI ਨੇ ਲਾਈ ਅਰਜ਼ੀ
NEXT STORY