ਸ਼੍ਰੀਨਗਰ (ਭਾਸ਼ਾ)- ਕਸ਼ਮੀਰ ਦੇ ਤਿੰਨ ਭੈਣ-ਭਰਾ 'ਰੂਬਿਕ ਕਿਊਬਸ' ਨਾਲ ਬਣਾਏ ਗਏ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਚਿੱਤਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਅਬਦੁੱਲਾ ਨੇ ਵੱਖ-ਵੱਖ ਸੋਸ਼ਲ ਮੀਡੀਆ ਮੰਚ 'ਤੇ ਇਸ ਕਲਾਕ੍ਰਿਤੀ ਦਾ ਵੀਡੀਓ ਮੁੜ ਪੋਸਟ ਕੀਤਾ ਅਤੇ ਆਪਣਾ 'ਮੋਜ਼ੇਕ' ਦੇਖ ਕੇ ਹੈਰਾਨ ਹੋ ਗਏ। 'ਮੋਜ਼ੇਕ' ਛੋਟੇ ਰੰਗੀਨ ਪੱਥਰਾਂ, ਕੱਚ ਦੇ ਟੁਕੜਿਆਂ ਨਾਲ ਬਣਾਇਆ ਗਿਆ ਚਿੱਤਰ ਹੁੰਦਾ ਹੈ। ਮੁੱਖ ਮੰਤਰੀ ਨੇ 'ਐਕਸ' 'ਤੇ ਕਿਹਾ,''ਇਹ ਅਦਭੁੱਤ ਹੈ। ਮੈਂ ਪਹਿਲੇ ਕਦੇ ਆਪਣਾ ਇੰਨਾ ਸ਼ਾਨਦਾਰ ਚਿੱਤਰ ਨਹੀਂ ਦੇਖਿਆ। ਇਸ ਲਈ ਤੁਹਾਡਾ ਬਹੁਤ-ਬਹੁਤ ਸ਼ਕਰੀਆ। ਅੱਲਾਹ ਤੁਹਾਨੂੰ ਜ਼ਿੰਦਗੀ ਭਰ ਖੁਸ਼ੀਆਂ, ਚੰਗੀ ਸਿਹਤ ਅਤੇ ਸਫ਼ਲਤਾ ਪ੍ਰਦਾਨ ਕਰੇ।''
ਇਨ੍ਹਾਂ ਤਿੰਨ ਬੱਚਿਆਂ ਦੇ ਪਿਤਾ ਯੂਨਿਸ ਬੇਗ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ- 2 ਮੁੰਡੇ ਅਤੇ ਇਕ ਕੁੜੀ- 'ਰੂਬਿਕਸ ਕਿਊਬ' 'ਚ ਉਦੋਂ ਤੋਂ ਦਿਲਚਸਪੀ ਲੈਣ ਲੱਗੇ ਜਦੋਂ ਉਨ੍ਹਾਂ ਨੇ 2021 'ਚ ਵਰਲਡ ਕਿਊਬ ਐਸੋਸੀਏਸ਼ਨ (ਡਬਲਿਊਬੀਏ) ਨੂੰ ਕਸ਼ਮੀਰ 'ਚ ਆਯੋਜਿਤ ਕਰਵਾਇਆ। ਉਨ੍ਹਾਂ ਕਿਹਾ,''ਆਰਿਅਨ ਛਾਬੜਾ ਸਮੇਤ 'ਕਿਊਬਿੰਗ ਗੇਮ' ਦੇ ਕੁਝ ਨਾਂ ਇੱਥੇ ਮੌਜੂਦ ਸਨ। ਇਸ ਨਾਲ ਮੇਰੇ ਦੋਵੇਂ ਬੇਟਿਆਂ ਨੂੰ 'ਕਿਊਬਿੰਗ' ਸਿੱਖਣ ਦੀ ਪ੍ਰੇਰਨਾ ਮਿਲੀ।'' ਬੇਗ ਨੇ ਦੱਸਿਆ ਕਿ ਉਨ੍ਹਾਂ ਦੇ 13 ਅਤੇ 11 ਸਾਲ ਦੇ ਬੇਟੇ ਮੁਹੰਮਦ ਬਿਨ ਯੂਨਿਸ ਅਤੇ ਅਬੂ ਬਕਰ ਪ੍ਰਮਾਣਿਤ 'ਕਿਊਬਰ' ਹਨ, ਜਦੋਂ ਕਿ ਉਨ੍ਹਾਂ ਦੀ 6 ਸਾਲਾ ਧੀ ਨੇ ਆਪਣੇ ਭਰਾਵਾਂ ਨੂੰ 'ਕਿਊਬ' ਖੇਡਦੇ ਹੋਏ ਦੇਖ ਕੇ ਇਸ 'ਚ ਰੁਚੀ ਲਈ।'' ਅਬੂ ਬਕਰ ਅਤੇ ਅਮੀਨਾ ਨੇ ਮੁੱਖ ਮੰਤਰੀ ਲਈ ਸੰਦੇਸ਼ ਵੀ ਦਿੱਤਾ। ਅਬੂ ਬਕਰ ਨੇ ਕਿਹਾ,''ਸ਼੍ਰੀਮਾਨ ਮੁੱਖ ਮੰਤਰੀ, ਹਰੇਕ ਵਿਦਿਆਰਥੀ ਉਮੀਦ ਕਰਦਾ ਹੈ ਕਿ ਇਸ 'ਮੋਜ਼ੇਕ' ਦਾ ਹਰੇਕ ਟੁਕੜਾ ਸਾਡੇ ਉੱਜਵਲ ਭਵਿੱਖ 'ਚ ਯੋਗਦਾਨ ਦੇਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਮਚਾਰੀਆਂ ਦੀ ਬੱਲੇ-ਬੱਲੇ, ਇਸ ਕੰਪਨੀ ਨੇ ਦੀਵਾਲੀ ਗਿਫਟ 'ਚ ਦਿੱਤੀਆਂ ਕਾਰਾਂ
NEXT STORY