ਜੰਮੂ- ਜੰਮੂ-ਕਸ਼ਮੀਰ ਵਿਚ ਇਕ ਦੁਖਦ ਹਾਦਸਾ ਵਾਪਰ ਗਿਆ। ਮਾਤਾ ਵੈਸ਼ਨੋ ਦੇਵੀ ਦੇ ਆਧਾਰ ਕੈਂਪ ਕਟੜਾ ਤੋਂ ਜੰਮੂ ਆ ਰਹੀ ਇਕ ਸਲੀਪਰ ਬੱਸ ਸ਼ਨੀਵਾਰ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਨਗਰੋਟਾ ਕੋਲ ਮਾਂਡਾ ਇਲਾਕੇ 'ਚ ਤਿੱਖੇ ਮੋੜ 'ਤੇ ਬੱਸ ਬੇਕਾਬੂ ਹੋ ਕੇ 30 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ। ਇਸ ਭਿਆਨਕ ਹਾਦਸੇ ਵਿਚ ਬੱਸ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਬੱਸ 'ਚ ਸਵਾਰ 17 ਸਵਾਰੀਆਂ ਜ਼ਖਮੀ ਹੋ ਗਈਆਂ। ਇਨ੍ਹਾਂ 'ਚੋਂ ਤਿੰਨ ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਬਾਕੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਧੀ ਦੇ ਵਿਆਹ ਦੀਆਂ ਰਸਮਾਂ ਨਿਭਾਉਂਦਿਆਂ ਪਿਓ ਨਾਲ ਵਾਪਰੀ ਅਣਹੋਣੀ! ਮਾਤਮ 'ਚ ਬਦਲੀਆਂ ਖ਼ੁਸ਼ੀਆਂ
ਕਿਵੇਂ ਵਾਪਰਿਆ ਹਾਦਸਾ?
ਰਿਪੋਰਟਾਂ ਮੁਤਾਬਕ ਬੱਸ ਦੇ ਡਰਾਈਵਰ ਨੇ ਇਕ ਮੋੜ 'ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਸਿੱਧੀ ਖੱਡ 'ਚ ਡਿੱਗ ਗਈ। ਹਾਦਸੇ ਮਗਰੋਂ ਬੱਸ 'ਚ ਚੀਕ-ਪੁਕਾਰ ਮਚ ਗਈ। ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਬਚਾਅ ਕੰਮ ਤੁਰੰਤ ਸ਼ੁਰੂ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਹਾਲਾਂਕਿ ਡਰਾਈਵਰ ਬੱਸ ਵਿਚ ਹੀ ਫਸਿਆ ਰਿਹਾ ਅਤੇ ਉਸ ਦੀ ਬਾਅਦ ਵਿਚ ਮੌਤ ਹੋ ਗਈ। ਬੱਸ ਵਿਚ ਕੁੱਲ 19 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜੰਮੂ-ਕਸ਼ਮੀਰ ਦੇ SSP ਫਿਜਲ ਕੁਰੈਸ਼ੀ ਨੇ ਦੱਸਿਆ ਕਿ ਡਰਾਈਵਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਪਰ ਉਹ ਬੱਸ ਵਿਚ ਹੀ ਫਸਿਆ ਰਹਿ ਗਿਆ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 8 ਵਜੇ ਵਾਪਰਿਆ। ਹਾਦਸੇ ਵਾਲੀ ਥਾਂ 'ਤੇ ਸੰਘਣਾ ਹਨੇਰਾ ਹੋਣ ਕਾਰਨ ਬਚਾਅ ਕਾਰਜਾਂ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਮਦਦ ਲਈ ਅੱਗੇ ਆ ਕੇ ਪੁਲਸ ਨੂੰ ਸੂਚਨਾ ਦਿੱਤੀ। ਹਨ੍ਹੇਰਾ ਹੋਣ ਕਾਰਨ ਇਹ ਯਕੀਨੀ ਬਣਾਉਣਾ ਮੁਸ਼ਕਲ ਸੀ ਕਿ ਕੋਈ ਵੀ ਯਾਤਰੀ ਬੱਸ ਦੇ ਅੰਦਰ ਨਹੀਂ ਫਸਿਆ।
ਇਹ ਵੀ ਪੜ੍ਹੋ- ਘਰੋਂ ਭੱਜੀ ਕੁੜੀ; ਚਾਚੇ ਨਾਲ ਸੀ ਅਫੇਅਰ, ਜਦੋਂ ਘਰਦਿਆਂ ਨੂੰ ਮਿਲੀ ਤਾਂ ਵੇਖ ਉੱਡ ਗਏ ਹੋਸ਼
ਯਾਤਰੀਆਂ ਨੇ ਸਾਂਝੇ ਕੀਤੇ ਖ਼ੌਫਨਾਕ ਅਨੁਭਵ
ਬੱਸ 'ਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਹਾਦਸੇ ਸਮੇਂ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ, ਜਿਸ ਕਾਰਨ ਇਸ ਅਚਾਨਕ ਹੋਏ ਹਾਦਸੇ ਕਾਰਨ ਉਹ ਬੁਰੀ ਤਰ੍ਹਾਂ ਡਰ ਗਏ। ਉੱਤਰ ਪ੍ਰਦੇਸ਼ ਦੇ ਇਕ ਯਾਤਰੀ ਸੁਭਾਸ਼ ਕੁਮਾਰ ਨੇ ਕਿਹਾ ਕਿ ਅਸੀਂ ਬੱਸ 'ਚ ਸੌਂ ਰਹੇ ਸੀ ਜਦੋਂ ਅਚਾਨਕ ਸਾਨੂੰ ਜ਼ੋਰਦਾਰ ਝਟਕਾ ਲੱਗਾ ਅਤੇ ਸਾਨੂੰ ਅਹਿਸਾਸ ਹੋਇਆ ਕਿ ਬੱਸ ਹੇਠਾਂ ਡਿੱਗ ਰਹੀ ਹੈ। ਅਸੀਂ ਸੋਚਿਆ ਕਿ ਹੁਣ ਬਚਣਾ ਮੁਸ਼ਕਲ ਹੋਵੇਗਾ ਪਰ ਮਾਤਾ ਵੈਸ਼ਨੋ ਦੇਵੀ ਦੀ ਕਿਰਪਾ ਨਾਲ ਸਾਡੀ ਜਾਨ ਬਚ ਗਈ। ਇਕ ਹੋਰ ਯਾਤਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਬੱਸ ਡਰਾਈਵਰ ਬੱਸ ਨੂੰ ਆਮ ਰਫ਼ਤਾਰ ਨਾਲ ਚਲਾ ਰਿਹਾ ਸੀ, ਇਸ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਹਾਦਸਾ ਕਿਵੇਂ ਵਾਪਰਿਆ।
ਇਹ ਵੀ ਪੜ੍ਹੋ- CM ਦੀ ਕਿੰਨੀ ਹੋਵੇਗੀ ਤਨਖ਼ਾਹ, ਜਾਣੋ ਕੀ-ਕੀ ਮਿਲਣਗੀਆਂ ਸਹੂਲਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਬੋਲੇ- ਮੇਰੇ ਦੋਸਤ ਮੋਦੀ ਨੂੰ 21 ਮਿਲੀਅਨ ਡਾਲਰ ਭੇਜੇ ਗਏ, ਭਾਰਤੀ ਚੋਣਾਂ ’ਚ US ਫੰਡਿੰਗ ’ਤੇ ਉੱਠੇ ਸਵਾਲ
NEXT STORY