ਕਾਨਪੁਰ- ਕੁੜੀ ਆਪਣੇ ਵਿਆਹ ਦੇ ਦਿਨ ਹੀ ਘਰ ਛੱਡ ਕੇ ਦੌੜ ਗਈ। ਜਦੋਂ ਉਹ ਕਰੀਬ 5 ਦਿਨ ਬਾਅਦ ਮਿਲੀ ਤਾਂ ਫਾਹੇ ਨਾਲ ਲਟਕਦੀ ਮਿਲੀ। ਉਸ ਨਾਲ ਇਕ ਨੌਜਵਾਨ ਮੁੰਡੇ ਦੀ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਇਹ ਘਟਨਾ ਕਾਨਪੁਰ ਦੇ ਘਾਟਮਪੁਰ ਵਿਚ ਵਾਪਰੀ।
ਇਹ ਵੀ ਪੜ੍ਹੋ- 'ਭੋਲੇ ਬਾਬਾ' ਨੂੰ ਕਲੀਨ ਚਿੱਟ, ਭਾਜੜ 'ਚ 121 ਲੋਕਾਂ ਦੀ ਹੋਈ ਸੀ ਦਰਦਨਾਕ ਮੌਤ
ਚਾਚੇ ਨਾਲ ਸੀ ਕੁੜੀ ਦਾ ਅਫੇਅਰ
ਦਰਅਸਲ ਘਾਟਮਪੁਰ ਦੀ ਰਹਿਣ ਵਾਲੀ ਸੋਨੀ ਨਾਂ ਦੀ ਕੁੜੀ ਦਾ 15 ਫਰਵਰੀ ਨੂੰ ਵਿਆਹ ਹੋਣਾ ਸੀ। ਸੋਨੀ ਦਾ ਆਪਣੇ ਰਿਸ਼ਤੇ ਵਿਚ ਲੱਗਦੇ ਚਾਚਾ 25 ਸਾਲਾ ਅੰਕਿਤ ਨਾਲ ਕਈ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ। ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਇਕ ਹੀ ਪਿੰਡ ਵਿਚ ਗੁਆਂਢ ਵਿਚ ਰਹਿਣ ਕਾਰਨ ਅਤੇ ਰਿਸ਼ਤੇ ਵਿਚ ਚਾਚਾ ਹੋਣ ਦਾ ਸਬੰਧ ਉਨ੍ਹਾਂ ਦੋਹਾਂ ਦੇ ਪਿਆਰ ਵਿਚ ਰੋੜਾ ਬਣਿਆ ਹੋਇਆ ਸੀ। ਦੋਵੇਂ ਜਾਣਦੇ ਸਨ ਕਿ ਉਨ੍ਹਾਂ ਦਾ ਵਿਆਹ ਨਹੀਂ ਹੋ ਸਕੇਗਾ। ਅੰਕਿਤ ਨੇ ਸੋਨੀ ਨੂੰ ਕਿਹਾ ਸੀ ਕਿ ਦੌੜ ਜਾਈਏ ਪਰ ਉਸ ਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤਿਆਂ 'ਚ ਇਸ ਦਿਨ ਆਉਣਗੇ 2500 ਰੁਪਏ
ਦੋਵੇਂ ਘਰੋਂ ਇਕੱਠੇ ਦੌੜ ਗਏ
ਇੱਧਰ ਸੋਨੀ ਦੇ ਘਰ ਵਾਲਿਆਂ ਨੂੰ ਉਨ੍ਹਾਂ ਦੋਹਾਂ ਦੇ ਰਿਸ਼ਤੇ ਦੀ ਭਿਣਕ ਲੱਗ ਗਈ ਸੀ। ਇਸ ਲਈ ਸੋਨੀ ਦੇ ਪਰਿਵਾਰ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ ਅਤੇ 15 ਫਰਵਰੀ ਨੂੰ ਉਸ ਦਾ ਵਿਆਹ ਹੋਣਾ ਸੀ ਪਰ ਵਿਆਹ ਤੋਂ ਇਕ ਦਿਨ ਪਹਿਲਾਂ ਯਾਨੀ ਕਿ 14 ਫਰਵਰੀ ਨੂੰ ਹੀ ਦੋਵੇਂ ਰਾਤ ਦੇ ਸਮੇਂ ਆਪਣੇ ਘਰੋਂ ਦੌੜ ਗਏ। ਘਰ ਵਿਚ ਵਿਆਹ ਦੀਆਂ ਤਿਆਰੀਆਂ ਸਨ ਪਰ ਕੁੜੀ ਘਰੋਂ ਗਾਇਬ ਸੀ। ਘਰ ਵਾਲਿਆਂ ਨੇ ਪਤਾ ਕੀਤਾ ਤਾਂ ਅੰਕਿਤ ਵੀ ਘਰ ਵਿਚੋਂ ਗਾਇਬ ਸੀ, ਇਸ ਲਈ ਸਮਝਣ ਵਿਚ ਦੇਰ ਨਹੀਂ ਲੱਗੀ ਕਿ ਦੋਵੇਂ ਘਰੋਂ ਇਕੱਠੇ ਦੌੜੇ ਹਨ।
ਇਹ ਵੀ ਪੜ੍ਹੋ- ਕੌਣ ਹਨ ਦਿੱਲੀ ਦੀ CM ਰੇਖਾ ਗੁਪਤਾ ਦੇ ਪਤੀ ਮਨੀਸ਼, ਜਾਣੋ ਕੀ ਕਰਦੇ ਨੇ ਕਾਰੋਬਾਰ
ਇਕੱਠਿਆਂ ਨੇ ਕੀਤੀ ਖੁਦਕੁਸ਼ੀ
ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਘਰ ਵਾਲੇ ਦੋਹਾਂ ਨੂੰ ਲੱਭਦੇ ਰਹੇ ਪਰ ਕਿਤੇ ਪਤਾ ਨਹੀਂ ਲੱਗਾ। ਬੁੱਧਵਾਰ ਦੀ ਸ਼ਾਮ ਨੂੰ ਘਾਟਮਪੁਰ ਤੋਂ ਕਈ ਕਿਲੋਮੀਟਰ ਦੂਰ ਸਜੇਤੀ ਦੇ ਇਕ ਟੁੱਟੇ ਮਕਾਨ ਵਿਚ ਦੋਵੇਂ ਇਕੋਂ ਦੁੱਪਟੇ ਨਾਲ ਲਟਕਦੇ ਮਿਲੇ। ਦੋਹਾਂ ਨੇ ਇਕੱਠਿਆਂ ਖੁਦਕੁਸ਼ੀ ਕਰ ਲਈ ਸੀ। ਪੁਲਸ ਨੇ ਦੋਹਾਂ ਦਾ ਪੰਚਨਾਮਾ ਕਰ ਕੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ। ਓਧਰ ਪੁਲਸ ਦੇ ਡੀ. ਸੀ. ਪੀ. ਮਹੇਸ਼ ਕੁਮਾਰ ਦਾ ਕਹਿਣਾ ਹੈ ਕਿ ਦੋਹਾਂ ਵਿਚਾਲੇ ਚਾਚਾ-ਭਤੀਜੀ ਦਾ ਰਿਸ਼ਤਾ ਸੀ। ਦੋਵੇਂ ਵਿਚ ਪ੍ਰੇਮ ਸਬੰਧ ਸਨ ਅਤੇ ਦੋਵੇਂ ਵਿਆਹ ਤੋਂ ਇਕ ਦਿਨ ਪਹਿਲਾਂ ਘਰੋਂ ਦੌੜ ਗਏ। ਹਾਲਾਂਕਿ ਘਰ ਵਾਲਿਆਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ- ਬਦਲਿਆ ਮੌਸਮ ਦਾ ਮਿਜਾਜ਼, IMD ਵਲੋਂ ਗੜੇਮਾਰੀ ਅਤੇ ਮੀਂਹ ਦਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੱਕ ਨਾਲ ਟਕਰਾਈ ਕਾਰ, ਮਹਾਕੁੰਭ ਤੋਂ ਪਰਤ ਰਹੇ ਇਕੋਂ ਪਰਿਵਾਰ ਦੇ 6 ਜੀਆਂ ਦੀ ਮੌਤ
NEXT STORY