ਨਵੀਂ ਦਿੱਲੀ/ਵਾਸ਼ਿੰਗਟਨ (ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਦਿਨਾਂ ’ਚ ਚੌਥੀ ਵਾਰ ਭਾਰਤੀ ਚੋਣਾਂ ’ਚ ਅਮਰੀਕੀ ਫੰਡਿੰਗ ’ਤੇ ਸਵਾਲ ਉਠਾਏ ਹਨ। ਟਰੰਪ ਨੇ ‘ਵੋਟਰ ਟਰਨਆਊਟ’ ਲਈ ਭਾਰਤ ਨੂੰ ਕਥਿਤ ਤੌਰ ’ਤੇ ਦਿੱਤੇ ਗਏ 21 ਮਿਲੀਅਨ ਡਾਲਰ ਦਾ ਮੁੱਦਾ ਉਠਾਇਆ ਹੈ। ਟਰੰਪ ਦਾ ਇਹ ਤਾਜ਼ਾ ਬਿਆਨ ਇਕ ਉਸ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ 2022 ’ਚ 21 ਮਿਲੀਅਨ ਡਾਲਰ ਦੀ ਗ੍ਰਾਂਟ ਭਾਰਤ ਲਈ ਨਹੀਂ ਸਗੋਂ ਬੰਗਲਾਦੇਸ਼ ਲਈ ਮਨਜ਼ੂਰ ਕੀਤੀ ਗਈ ਸੀ। ਉਨ੍ਹਾਂ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਭਾਰਤ ’ਚ ‘ਵੋਟਰ ਟਰਨਆਊਟ’ ਲਈ ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਨੂੰ 21 ਮਿਲੀਅਨ ਡਾਲਰ ਦਿੱਤੇ ਗਏ ਸਨ। ਇਸ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਬੰਗਲਾਦੇਸ਼ ਨੂੰ ਮਿਲੀ 29 ਮਿਲੀਅਨ ਡਾਲਰ ਦੀ ਅਮਰੀਕੀ ਮਦਦ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ: ਪਤਨੀ ਦੇ ਸਾਹਮਣੇ BNP ਨੇਤਾ ਦਾ ਬੇਰਹਿਮੀ ਨਾਲ ਕਤਲ
ਟਰੰਪ ਨੇ ਕਿਹਾ ਕਿ ਸਿਆਸੀ ਦ੍ਰਿਸ਼ ਨੂੰ ਸਥਿਰ ਕਰਨ ’ਚ ਮਦਦ ਲਈ ਬੰਗਲਾਦੇਸ਼ ਨੂੰ 29 ਮਿਲੀਅਨ ਡਾਲਰ ਦਿੱਤੇ ਗਏ ਸਨ। ਬੰਗਲਾਦੇਸ਼ ਲਈ ਇਹ ਰਕਮ ਇਕ ਅਜਿਹੀ ਫਰਮ ਨੂੰ ਦਿੱਤੀ ਗਈ ਜਿਸ ਬਾਰੇ ਕਿਸੇ ਨੇ ਕਦੇ ਨਹੀਂ ਸੁਣਿਆ ਸੀ। ਉਸ ਫਰਮ ’ਚ ਸਿਰਫ਼ 2 ਵਿਅਕਤੀ ਹੀ ਕੰਮ ਕਰ ਰਹੇ ਸਨ। ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕੀ ਸਰਕਾਰੀ ਏਜੰਸੀ ‘ਯੂ. ਐੱਸ. ਏਡ’ ਵੱਲੋਂ ਭਾਰਤ ਨੂੰ ਕਥਿਤ ਤੌਰ 'ਤੇ ਦਿੱਤੀ ਗਈ ਮਦਦ ਦਾ ਮੁੱਦਾ ਦੇਸ਼ ’ਚ ਸਿਆਸੀ ਟਕਰਾਅ ਦਾ ਕਾਰਨ ਬਣ ਗਿਆ ਹੈ। ਭਾਰਤ ’ਚ ਇਸ ਮੁੱਦੇ ’ਤੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਤਿੱਖੀ ਬਹਿਸ ਚੱਲ ਰਹੀ ਹੈ।
ਇਹ ਵੀ ਪੜ੍ਹੋ: ਕੈਨੇਡਾ ਦੇ PM ਅਹੁਦੇ ਦੀ ਦੌੜ 'ਚੋਂ ਬਾਹਰ ਹੋਈ ਭਾਰਤੀ ਮੂਲ ਦੀ ਰੂਬੀ ਢੱਲਾ
ਟਰੰਪ ਦੇ ਬਿਆਨ ਦਾ ਦੇਸ਼ ਨੂੰ ਜਵਾਬ ਦੇਣ ਮੋਦੀ : ਕਾਂਗਰਸ
ਕਾਂਗਰਸ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਯੂ. ਐੱਸ. ਏਡ’ ਤੋਂ 21 ਮਿਲੀਅਨ ਡਾਲਰ ਮਿਲੇ ਸਨ, ਇਸ ਲਈ ਹੁਣ ਇਹ ਮੋਦੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਨੂੰ ਟਰੰਪ ਦੇ ਬਿਆਨ ਦਾ ਜਵਾਬ ਦੇਣ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਸ਼ਨੀਵਾਰ ਦਿੱਲੀ ’ਚ ਪਾਰਟੀ ਹੈੱਡਕੁਆਰਟਰ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਰਾਸ਼ਟਰਪਤੀ ਟਰੰਪ ਨੇ ਖੁਦ ਕਿਹਾ ਹੈ ਕਿ ਪੈਸਾ ਮੋਦੀ ਕੋਲ ਚਲਾ ਗਿਆ ਹੈ, ਇਸ ਲਈ ਮੁੱਦੇ ਨੂੰ ਭਟਕਾਉਣ ਦੀ ਬਜਾਏ ਇਸ ਰਕਮ ਦਾ ਸਹੀ ਹਿਸਾਬ ਇਕ ਵ੍ਹਾਈਟ ਪੇਪਰ ਰਾਹੀਂ ਦੇਸ਼ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਯਾਤਰੀਆਂ ਦੀ ਜਾਨ 'ਤੇ ਬਣੀ, ਪੰਛੀ ਨਾਲ ਟਕਰਾਉਣ ਮਗਰੋਂ ਟੁੱਟੀ ਜਹਾਜ਼ ਦੀ 'Nose'
ਡੋਨਾਲਡ ਟਰੰਪ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਨਰਿੰਦਰ ਮੋਦੀ ਨੂੰ 21 ਮਿਲੀਅਨ ਡਾਲਰ ਦਿੱਤੇ ਗਏ ਹਨ। ਟਰੰਪ ਦੇ ਬਿਆਨ ਤੋਂ ਬਾਅਦ ਭਾਜਪਾ ’ਚ ਚਾਰੇ ਪਾਸੇ ਚੁੱਪ ਹੈ ਪਰ ਅਸੀਂ ਮੋਦੀ ਕੋਲੋਂ ਪੁਛਣਾ ਚਾਹੁੰਦੇ ਹਾਂ ਕਿ ਇਹ ਪੈਸਾ ਕਿੱਥੇ ਗਿਆ? ਉਨ੍ਹਾਂ ਕਿਹਾ ਕਿ ਟਰੰਪ ਦੇ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਮੋਦੀ ਨੂੰ 21 ਮਿਲੀਅਨ ਡਾਲਰ ਭਾਵ ਲਗਭਗ 181 ਕਰੋੜ ਰੁਪਏ ਦਿੱਤੇ ਗਏ। ਇਹ ਫੰਡ ਚੋਣਾਂ ਨੂੰ ਪ੍ਰਭਾਵਿਤ ਕਰਨ ਤੇ ਵੋਟਰਾਂ ਦੀ ਗਿਣਤੀ ਵਧਾਉਣ ਲਈ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਸਾਵਧਾਨ! ਚੀਨ 'ਚ ਮਿਲਿਆ ਕੋਰੋਨਾ ਵਰਗਾ ਨਵਾਂ ਵਾਇਰਸ, ਮਨੁੱਖਾਂ 'ਚ ਫੈਲਣ ਦਾ ਖਤਰਾ
ਭਾਰਤ ’ਚ ‘ਯੂ. ਐੱਸ. ਏਡ’ ਦੇ ਭਾਈਵਾਲਾਂ ’ਤੇ ਨਜ਼ਰ ਰੱਖ ਰਹੀ ਹੈ ਈ. ਡੀ.
ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਹੋਰ ਸੁਰੱਖਿਆ ਤੇ ਵਿੱਤੀ ਏਜੰਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਭਾਰਤੀ ਅਦਾਰਿਆਂ ਤੇ ਵਿਅਕਤੀਆਂ ਦੀ ਪਛਾਣ ਕਰਨ ਲਈ ਮੁਢਲੇ ਕਦਮ ਚੁੱਕੇ ਹਨ ਜਿਨ੍ਹਾਂ ਨੇ ਦੇਸ਼ ’ਚ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ‘ਯੂ. ਐੱਸ. ਏਡ’ ਦੇ 21 ਮਿਲੀਅਨ ਡਾਲਰ ਹਾਸਲ ਕਰਨ ਲਈ ਸਹਾਇਕ ਵਜੋਂ ਕੰਮ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਐੱਨ. ਜੀ. ਓ., ਸਮਾਜਿਕ ਕਾਰਕੁਨ, ਮੀਡੀਆ ਆਉਟਲੈਟਸ ਤੇ ਵਪਾਰਕ ਅਦਾਰੇ ਈ. ਡੀ. ਦੇ ਰਡਾਰ ’ਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : AAP 'ਚ ਸ਼ਾਮਲ ਹੋ ਸਕਦਾ ਹੈ ਫਿਲਮੀ ਜਗਤ ਦਾ ਵੱਡਾ ਨਾਂ
NEXT STORY