ਜੰਮੂ- ਜੰਮੂ ਕਸ਼ਮੀਰ ਪੁਲਸ ਨੇ ਫਰਾਰ ਹੋਣ ਤੋਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ (ਪੀਓਜੇਕੇ) 'ਚ ਬੈਠ ਕੇ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ, ਅੱਤਵਾਦੀਆਂ ਦੇ 2 ਹੈਂਡਲਰਾਂ ਦੀ ਰਾਜੌਰੀ ਸਥਿਤ ਜਾਇਦਾਦ ਕੁਰਕ ਕਰ ਲਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਕੁਰਕ ਕੀਤੀ ਗਈ 6 ਕਨਾਲ ਅਤੇ 18 ਮਰਲਾ ਜ਼ਮੀਨ ਥਾਣਾ ਮੰਡੀ ਤਹਿਸੀਲ ਦੇ ਭੱਟੀਆਂ ਪਿੰਡ ਦੇ ਇਸ਼ਤਿਆਕ ਅਹਿਮਦ ਅਤੇ ਉਸੇ ਪਿੰਡ ਦੇ ਜ਼ਾਹਿਦ ਅਲੀ ਖਾਨ ਦੀ ਹੈ।
ਉਨ੍ਹਾਂ ਕਿਹਾ,''ਪਾਕਿਸਤਾਨ 'ਚ ਰਹਿ ਰਹੇ ਅੱਤਵਾਦੀਆਂ ਦੇ ਇਨ੍ਹਾਂ ਹੈਂਡਲਰਾਂ 'ਤੇ ਰਾਸ਼ਟਰ ਵਿਰੋਧੀ ਅਨਸਰਾਂ ਦੀ ਹਮਾਇਤ ਕਰਨ ਨਾਲ ਜੁੜੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਜਾਇਦਾਦਾਂ ਦੀ ਕੁਰਕੀ ਖੇਤਰ 'ਚ ਸਰਗਰਮ ਪਾਕਿਸਤਾਨੀ ਹੈਂਡਲਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।'' ਕੁਰਕੀ ਦੀ ਕਾਰਵਾਈ ਮਾਲੀਆ ਅਧਿਕਾਰੀਆਂ ਦੀ ਮੌਜੂਦਗੀ 'ਚ ਸੋਮਵਾਰ ਨੂੰ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਸਾਲ ਜੰਮੂ ਕਸ਼ਮੀਰ 'ਚ 75 ਅੱਤਵਾਦੀ ਮਾਰੇ ਗਏ, 45 ਸਨ ਪਾਕਿਸਤਾਨੀ
NEXT STORY