ਸ਼੍ਰੀਨਗਰ-ਰਾਮਬਣ ਜ਼ਿਲੇ 'ਚ ਬਰਫਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਰਾਜਮਾਰਗ ਲਗਾਤਾਰ 6ਵੇਂ ਦਿਨ ਵੀ ਬੰਦ ਹੈ। ਸ਼੍ਰੀਨਗਰ ਅਤੇ ਕਸ਼ਮੀਰ ਘਾਟੀ ਦੇ ਕਈ ਸਥਾਨਾਂ 'ਤੇ ਸ਼ੁੱਕਰਵਾਰ ਨੂੰ ਫਿਰ ਤੋਂ ਬਰਫਬਾਰੀ ਹੋਈ। ਮੌਸਮ ਵਿਭਾਗ ਨੇ ਜੰਮੂ ਅਤੇ ਕਸ਼ਮੀਰ ਦੇ ਮੌਸਮ 'ਚ ਸੁਧਾਰ ਦੇ ਅੰਦਾਜ਼ਾ ਲਗਾਇਆ ਹੈ। ਕਸ਼ਮੀਰ 'ਚ ਪਿਛਲੇ 24 ਘੰਟਿਆਂ ਦੌਰਾਨ ਜ਼ਮੀਨ ਖਿਸਕਣ ਅਤੇ ਭਾਰੀ ਬਰਫਬਾਰੀ ਹੋਣ ਕਾਰਨ 300 ਕਿਲੋਮੀਟਰ ਲੰਬਾ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਸ਼ਨੀਵਾਰ ਨੂੰ ਵੀ ਬੰਦ ਰਿਹਾ ਹੈ। ਘੱਟੋ-ਘੱਟ ਤਾਪਮਾਨ ਜਮਾਅ ਬਿੰਦੂ 'ਤੇ ਪਹੁੰਚਣ ਦੇ ਕਾਰਨ ਲੱਦਾਖ ਖੇਤਰ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ, ਇਤਿਹਾਸਿਕ ਮੁਗਲ ਰੋਡ 'ਤੇ ਕਈ ਫੁੱਟ ਬਰਫ ਜੰਮ ਗਈ।
ਇਹ ਦੋਵੇਂ ਹੀ ਮਾਰਗ ਪਿਛਲੇ ਦੋ ਮਹੀਨਿਆਂ ਤੋਂ ਬੰਦ ਹਨ। ਰਾਜਮਾਰਗ ਦੇ ਵੱਖ-ਵੱਖ ਸਥਾਨਾਂ 'ਤੇ 2,000 ਤੋਂ ਜ਼ਿਆਦਾ ਟਰੱਕ ਅਤੇ ਤੇਲ ਟੈਕਾਂ ਤੋਂ ਇਲਾਵਾ ਕਈ ਯਾਤਰੀਆਂ ਦੇ ਫਸੇ ਹੋਣ ਦੀ ਜਾਣਕਾਰੀ ਮਿਲੀ ਹੈ। ਆਵਾਜਾਈ ਪੁਲਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਜਵਾਹਰ ਸੁਰੰਗ ਦੀਆਂ ਦੋਵਾਂ ਅਤੇ ਸ਼ੁੱਕਰਵਾਰ ਸਵੇਰੇ ਤੋਂ ਬਰਫਬਾਰੀ ਹੋ ਰਹੀ ਸੀ, ਜਿਸ ਕਾਰਨ ਸੜਕ 'ਤੇ ਦੋਬਾਰਾ ਫਿਸਲਣ ਵੱਧ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮੀਂਹ ਕਾਰਨ ਰਾਮਬਣ ਅਤੇ ਰਾਮਸੂ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਬਾਰੇ ਜਾਣਕਾਰੀ ਮਿਲੀ ਹੈ। ਰਾਮਬਣ ਅਤੇ ਬਨਿਹਾਲ ਵਿਚਾਲੇ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਰਾਜਮਾਰਗ ਨੂੰ ਦੇਖਭਾਲ ਕਰਨ ਵਾਲੇ ਸਰਹੱਦੀ ਸੜਕ ਸੰਗਠਨ ਆਧੁਨਿਕ ਮਸ਼ੀਨਾਂ ਅਤੇ ਕਰਮਚਾਰੀਆਂ ਦੀ ਸਹਾਇਤਾਂ ਨਾਲ ਸੜਕ 'ਤੇ ਪਈ ਬਰਫਬਾਰੀ ਅਤੇ ਜ਼ਮੀਨ ਖਿਸਕਣ ਦੇ ਮਲਬੇ ਨੂੰ ਹਟਾ ਕੇ ਮਾਰਗ ਦੀ ਮੁਰੰਮਤ 'ਚ ਜੁੱਟੇ ਹੋਏ ਹਨ ਫਿਲਹਾਲ ਆਵਾਜਾਈ ਨੂੰ ਬਹਾਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੋ ਮਹੀਨਿਆਂ ਤੋਂ ਬੰਦ ਹੈ ਲੱਦਾਖ ਰੋਡ-
ਆਵਾਜਾਈ ਵਿਭਾਗ ਨੇ ਬੁਲਾਰੇ ਨੇ ਦੱਸਿਆ ਹੈ ਕਿ ਲੱਦਾਖ ਖੇਤਰ ਨੂੰ ਕਸ਼ਮੀਰ ਦੇ ਨਾਲ ਜੋੜਨ ਵਾਲੇ 434 ਰਾਸ਼ਟਰੀ ਰਾਜਮਾਰਗ ਬਰਫਬਾਰੀ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਬੰਦ ਹੈ। ਸੋਨਮਾਰਗ, ਜ਼ੋਜ਼ਿਲਾ ਦਰਾਅ, ਜ਼ੀਰੋ ਪੁਆਇੰਟ ਅਤੇ ਮੀਨਮਾਰਗ 'ਚ ਪਿਛਲੇ 24 ਘੰਟਿਆਂ ਦੌਰਾਨ ਬਰਫਬਾਰੀ ਹੋਈ ਹੈ। ਸਰਹੱਦੀ ਕਾਰਗਿਲ ਨੂੰ ਲੇਹ ਰਾਜਮਾਰਗ ਨਾਲ ਜੋੜਨ ਵਾਲੀ ਸੜਨ ਦੇ ਮਾਰਚ ਜਾਂ ਅਪ੍ਰੈਲ 'ਚ ਖੁੱਲਣ ਦੀ ਉਮੀਦ ਹੈ।
ਪ੍ਰਿਅੰਕਾ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਉਮਰ ਅਬਦੁੱਲਾ ਨੇ ਸੁਮਿੱਤਰਾ ਨੂੰ ਦਿੱਤਾ ਇਹ ਜਵਾਬ
NEXT STORY