ਜੰਮੂ- ਜੰਮੂ-ਕਸ਼ਮੀਰ ਦੇ ਪੁਲਸ ਜਨਰਲ ਡਾਇਰੈਕਟਰ (ਜੇਲ੍ਹ) ਹੇਮੰਤ ਲੋਹੀਆ ਦੇ ਕਤਲ ਦੇ ਮਾਮਲੇ ’ਚ ਉਨ੍ਹਾਂ ਦੇ ਘਰੇਲੂ ਨੌਕਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਇਕ ਬਿਆਨ ’ਚ ਦੱਸਿਆ ਕਿ ਪੂਰੀ ਰਾਤ ਤਲਾਸ਼ੀ ਮੁਹਿੰਮ ਚਲਾਉਣ ਮਗਰੋਂ 23 ਸਾਲਾ ਨੌਕਰ ਯਾਸਿਰ ਲੋਹਾਰ ਨੂੰ ਕਾਨਹਾਚਕ ਇਲਾਕੇ ਦੇ ਇਕ ਖੇਤ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਹ ਰਾਮਬਨ ਜ਼ਿਲ੍ਹੇ ਦਾ ਵਾਸੀ ਹੈ।
ਇਹ ਵੀ ਪੜ੍ਹੋ- J&K ਦੇ DG ਜੇਲ੍ਹ ਹੇਮੰਤ ਲੋਹੀਆ ਦਾ ਕਤਲ, ਅੱਤਵਾਦੀ ਸੰਗਠਨ TRF ਨੇ ਲਈ ਜ਼ਿੰਮੇਵਾਰੀ
ਜੰਮੂ-ਕਸ਼ਮੀਰ ਪੁਲਸ ਮੁਤਾਬਕ ਦੋਸ਼ੀ ਯਾਸਿਰ, ਹੇਮੰਤ ਲੋਹੀਆ ਦੇ ਆਵਾਸ ’ਚ ਘਰੇਲੂ ਨੌਕਰ ਦੇ ਰੂਪ ’ਚ ਕੰਮ ਕਰਦਾ ਸੀ। ਉਹ ਪਿਛਲੇ 6 ਮਹੀਨੇ ਤੋਂ ਕੰਮ ਕਰ ਰਿਹਾ ਸੀ। ਇਸ ਤੋਂ ਪਹਿਲਾਂ ਪੁਲਸ ਨੇ ਉਸ ਨੂੰ ਫੜਨ ਲਈ ਉਸ ਦੀ ਤਸਵੀਰ ਵੀ ਜਨਤਾ ਵਿਚਾਲੇ ਸਾਂਝੀ ਕੀਤੀ ਸੀ ਅਤੇ ਅਪੀਲ ਕੀਤੀ ਸੀ ਕਿ ਜਿਸ ਕਿਸੇ ਨੂੰ ਵੀ ਦੋਸ਼ੀ ਦੀ ਸੂਚਨਾ ਮਿਲੇ, ਉਹ ਤੁਰੰਤ ਪੁਲਸ ਨੂੰ ਜਾਣਕਾਰੀ ਦੇਣ।
ਇਹ ਵੀ ਪੜ੍ਹੋ- 180 ਕਿਲੋ ਵਜ਼ਨ, 23 ਸਾਲ ਉਮਰ; ਵਰਦੀ ’ਚ ਪਾਉਂਦਾ ਸੀ ਰੋਹਬ, ਇੰਝ ਖੁੱਲ੍ਹੀ ਫਰਜ਼ੀ ਇੰਸਪੈਕਟਰ ਦੀ ਪੋਲ
ਦੱਸ ਦੇਈਏ ਕਿ ਹੇਮੰਤ ਲੋਹੀਆ ਸੋਮਵਾਰ ਰਾਤ ਜੰਮੂ ਦੇ ਬਾਹਰੀ ਇਲਾਕੇ ’ਚ ਆਪਣੇ ਘਰ ’ਚ ਮ੍ਰਿਤਕ ਮਿਲੇ ਸਨ। ਉਨ੍ਹਾਂ ਦੇ ਸਰੀਰ ’ਤੇ ਸੜਨ ਦੇ ਜ਼ਖ਼ਮ ਸਨ ਅਤੇ ਉਨ੍ਹਾਂ ਦਾ ਗਲ਼ ਵੱਢਿਆ ਗਿਆ ਸੀ। ਲੋਹੀਆ ਨੂੰ ਅਗਸਤ ’ਚ ਪੁਲਸ ਜਨਰਲ ਡਾਇਰੈਕਟਰ (ਜੇਲ੍ਹ) ਬਣਾਇਆ ਗਿਆ ਸੀ।
ਸਰਕਾਰੀ ਵਾਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ , ਜਾਰੀ ਹੋਏ ਇਹ ਹੁਕਮ
NEXT STORY