ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਸਾਂਝੀ ਦਾਖਲਾ ਪ੍ਰੀਖਿਆ (ਜੇ. ਈ. ਈ.)-ਐਡਵਾਂਸਡ ਦੇ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੇ ਮੌਕਿਆਂ ਦੀ ਗਿਣਤੀ 3 ਤੋਂ ਘਟਾ ਕੇ 2 ਕਰਨ ਦੇ ਖਿਲਾਫ ਦਾਖ਼ਲ ਪਟੀਸ਼ਨ ’ਤੇ ਵਿਚਾਰ ਕਰਨ ਦੀ ਵੀਰਵਾਰ ਨੂੰ ਸਹਿਮਤੀ ਦੇ ਦਿੱਤੀ। ਇਹ ਪਟੀਸ਼ਨ ਜਦੋਂ ਜਸਟਿਸ ਬੀ. ਆਰ. ਗਵਈ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਦੇ ਸਾਹਮਣੇ ਆਈ ਤਾਂ ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਇਹ ਮਾਮਲਾ ਆਈ. ਆਈ. ਟੀ. (ਭਾਰਤੀ ਤਕਨੀਕੀ ਸੰਸਥਾਨ) ਦਾਖ਼ਲਾ ਪ੍ਰੀਖਿਆ ਨਾਲ ਸਬੰਧਤ ਹੈ, ਜਿਸ ’ਚ ਮੌਕਿਆਂ ਦੀ ਗਿਣਤੀ 3 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ। ਵਕੀਲ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਇਕ ਪਟੀਸ਼ਨ 10 ਜਨਵਰੀ ਨੂੰ ਬੈਂਚ ਦੇ ਸਾਹਮਣੇ ਸੂਚੀਬੱਧ ਕੀਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਦੋਹਾਂ ਨੂੰ ਜੋੜਣ ਦਾ ਹੁਕਮ ਦਿੱਤਾ ਸੀ।
ਚਾਹਲ-ਧਨਸ਼੍ਰੀ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਦੇ ਰਿਸ਼ਤੇ 'ਚ ਵੀ ਪਈ 'ਫਿੱਕ' ! ਇਕ-ਦੂਜੇ ਨੂੰ ਕੀਤਾ Unfollow
NEXT STORY