ਹਰਿਆਣਾ— ਹਰਿਆਣਾ ਦੇ ਜੀਂਦ 'ਚ 28 ਜਨਵਰੀ ਨੂੰ ਜ਼ਿਮਨੀ ਚੋਣਾਂ ਹਨ। ਚੋਣਾਂ ਨਾਲ ਜੁੜੀਆਂ ਤਮਾਮ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਹ ਚੋਣਾਂ ਜਿੱਤਣਾ ਸਾਰੇ ਦਲਾਂ ਲਈ ਇੱਜ਼ਤ ਦਾ ਸਵਾਲ ਬਣ ਚੁੱਕਾ ਹੈ। ਇਸ ਵਿਚ ਮਿਲੀ ਜਿੱਤ ਤੋਂ ਹੀ ਦੇਸ਼ ਦੇ ਵੋਟਰਾਂ ਦੇ ਮਿਜਾਜ਼ ਬਾਰੇ ਪਤਾ ਲੱਗ ਜਾਵੇਗਾ। ਫਿਲਹਾਲ ਇੱਥੇ ਮੁਕਾਬਲਾ ਬੇਹੱਦ ਦਿਲਚਸਪ ਹੋਵੇਗਾ। ਸਾਰੇ ਦਲਾਂ ਦੇ ਸਟਾਰ ਪ੍ਰਚਾਰਕਾਂ ਨੇ ਚੋਣਾਂ ਪ੍ਰਚਾਰ ਆਪਣਾ ਪੂਰਾ ਜ਼ੋਰ ਲਾਇਆ ਹੈ। ਜੀਂਦ ਦੇ 1.7 ਲੱਖ ਵੋਟਰਾਂ ਵਿਚ ਕਰੀਬ 48,000 ਜਾਟ ਹਨ। ਬ੍ਰਾਹਮਣ, ਪੰਜਾਬੀ ਅਤੇ ਬਨਿਆ ਦੀ ਗੱਲ ਕਰੀਏ ਤਾਂ ਹਰੇਕ ਭਾਈਚਾਰੇ ਦੇ ਲੋਕਾਂ ਦੀ ਗਿਣਤੀ 14 ਤੋਂ 15 ਹਜ਼ਾਰ ਦਰਮਿਆਨ ਹੈ। ਵੋਟਰ ਇਸ ਜ਼ਿਮਨੀ ਚੋਣਾਂ ਵਿਚ ਆਪਣਾ ਵਿਧਾਇਕ ਚੁਣਨਗੇ ਪਰ ਉਨ੍ਹਾਂ 'ਤੇ ਪੂਰੇ ਦੇਸ਼ ਦੀਆਂ ਨਜ਼ਰ ਟਿਕੀਆਂ ਹਨ। ਇਸ ਸਾਲ ਅਪ੍ਰੈਲ ਤਕ ਲੋਕ ਸਭਾ ਚੋਣਾਂ ਹੋਣੀਆਂ ਹਨ, ਅਜਿਹੇ ਵਿਚ ਜੀਂਦ ਜ਼ਿਮਨੀ ਚੋਣਾਂ ਵਿਚ ਕਿਸ ਪਾਰਟੀ ਨੂੰ ਬਹੁਮਤ ਮਿਲੇਗਾ। ਇਹ ਇਕ ਵੱਡਾ ਸਵਾਲ ਬਣਿਆ ਹੋਇਆ ਹੈ।
ਜੇਕਰ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਉਸ ਨੇ ਆਪਣੇ ਰਾਸ਼ਟਰੀ ਬੁਲਾਰੇ ਅਤੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਮਹਾਰਥੀ ਰਣਦੀਪ ਸਿੰਘ ਸੁਰਜੇਵਾਲਾ ਨੂੰ ਮੈਦਾਨ 'ਚ ਉਤਾਰਿਆ ਹੈ। ਇਸ ਨਾਲ ਇਹ ਚੋਣਾਂ ਕਾਫੀ ਦਿਲਚਸਪ ਹੋ ਗਈਆਂ ਹਨ। ਭਾਜਪਾ ਵਲੋਂ ਜੀਂਦ ਦੀ ਸੀਟ 'ਤੇ ਕ੍ਰਿਸ਼ਨ ਮਿਢਾ ਨੂੰ ਉਮੀਦਵਾਰ ਬਣਾਇਆ ਹੈ। ਇਹ ਸੀਟ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਕੋਲ ਸੀ। ਭਾਜਪਾ ਇਕ ਵਾਰ ਫਿਰ ਮੋਦੀ ਅਤੇ ਸ਼ਾਹ ਦੇ ਜਾਦੂਈ ਅਗਵਾਈ ਦੇ ਬਲਬੂਤੇ ਇੱਥੇ ਵੀ ਜਿੱਤ ਹਾਸਲ ਕਰਨ ਦੀ ਫਿਰਾਕ ਵਿਚ ਹੈ। ਓਧਰ ਓਮ ਪ੍ਰਕਾਸ਼ ਚੌਟਾਲਾ ਨੇ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਕਮਾਨ ਆਪਣੇ ਬੇਟੇ ਅਭੈ ਚੌਟਾਲਾ ਦੇ ਹੱਥ 'ਚ ਦਿੱਤੀ ਹੈ ਤਾਂ ਬੇਟੇ ਅਜੈ ਨੇ ਨਵੀਂ ਜਨਨਾਇਕ ਜਨਤਾ ਪਾਰਟੀ ਬਣਾ ਲਈ। ਇਸ ਤੋਂ ਬਾਅਦ ਅਜੈ ਚੌਟਾਲਾ ਦੇ ਛੋਟੇ ਬੇਟੇ ਦਿਗਵਿਜੈ ਨੇ ਪਾਰਟੀ ਬਣਨ ਤੋਂ ਬਾਅਦ ਜੀਂਦ ਜ਼ਿਮਨੀ ਚੋਣਾਂ 'ਚ ਉਤਰ ਕੇ ਆਪਣੇ ਦਾਦਾ ਦੀ ਵਿਰਾਸਤ 'ਤੇ ਆਪਣਾ ਦਾਅਵਾ ਠੋਂਕ ਦਿੱਤਾ।
ਕਸ਼ਮੀਰ ਮਸਲਾ ਸੁਲਝਾਉਣ ਦਾ ਸਮਾਂ ਆ ਗਿਆ ਹੈ : ਸ਼ਾਹ ਫੈਜ਼ਲ
NEXT STORY