ਸ਼੍ਰੀਨਗਰ— ਸਾਬਕਾ ਆਈ.ਏ.ਐੱਸ. ਅਧਿਕਾਰੀ ਸ਼ਾਹ ਫੈਜ਼ਲ ਨੇ ਐਤਵਾਰ ਨੂੰ ਕਿਹਾ ਕਿ ਸਮਾਂ ਆ ਗਿਆ ਹੈ ਕਿ ਕਸ਼ਮੀਰ ਮਸਲੇ ਨੂੰ ਸੁਲਝਾਇਆ ਜਾਵੇ, ਕਿਉਂਕਿ ਸਿਆਸੀ ਸਮੱਸਿਆਵਾਂ ਦੇ ਫੌਜ ਹੱਲ ਨਾਲ ਕੁਝ ਨਹੀਂ ਹੋਵੇਗਾ ਸਗੋਂ ਕਬਰਸਤਾਨ ਬਣਨਗੇ। ਆਪਣੇ ਸਿਆਸੀ ਸਫ਼ਰ ਲਈ ਆਮ ਲੋਕਾਂ ਤੋਂ ਚੰਦੇ ਦੀ ਵਸੂਲੀ (ਕ੍ਰਾਊਡਫੰਡਿੰਗ) ਦੀ ਮੁਹਿੰਮ ਸ਼ੁਰੂ ਕਰ ਚੁਕੇ ਫੈਜ਼ਲ 1994 'ਚ ਕੁਪਵਾੜਾ ਕਸਬੇ 'ਚ 27 ਲੋਕਾਂ ਦੇ ਮਾਰੇ ਜਾਣ 38 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਘਟਨਾ 'ਤੇ ਟਿੱਪਣੀ ਕਰ ਰਹੇ ਸਨ।
ਫੈਜ਼ਲ ਨੇ ਇਕ ਟਵੀਟ 'ਚ ਕਿਹਾ,''ਸਿਆਸੀ ਸਮੱਸਿਆਵਾਂ ਦਾ ਹੱਲ ਫੌਜ ਤਰੀਕੇ ਨਾਲ ਕਰਨ ਦੀ ਕੋਸ਼ਿਸ਼ 'ਚ ਇੱਧਰ ਵੀ ਕਬਰਸਤਾਨ ਬਣਦੇ ਹਨ ਅਤੇ ਉੱਧਰ ਵੀ।'' ਉਨ੍ਹਾਂ ਨੇ ਕਿਹਾ,''ਕੁਪਵਾੜਾ 'ਚ ਕਤਲੇਆਮ ਦੀ 25ਵੀਂ ਬਰਸੀ 'ਤੇ ਅੱਜ ਮੈਂ ਕਸ਼ਮੀਰ ਦੇ ਲੋਕਾਂ ਅਤੇ ਉਨ੍ਹਾਂ ਦੀ ਕੁਰਬਾਨੀ ਦੇ ਪ੍ਰਤੀ ਇਕਜੁਟਤਾ ਜ਼ਾਹਰ ਕਰਦਾ ਹਾਂ।'' ਫੈਜ਼ਲ ਨੇ ਕਿਹਾ,''ਹੱਲ ਦਾ ਸਮਾਂ ਆ ਗਿਆ ਹੈ।'' ਉਨ੍ਹਾਂ ਨੇ 9 ਜਨਵਰੀ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਅਧਿਕਾਰੀ ਦੇ ਤੌਰ 'ਤੇ ਆਪਣਾ ਅਸਤੀਫਾ ਦੇ ਦਿੱਤਾ ਸੀ।
ਟਰੇਨ 18 ਦਾ ਨਾਂ ਹੋਵੇਗਾ 'ਵੰਦੇ ਭਾਰਤ ਐਕਸਪ੍ਰੈੱਸ' : ਪੀਊਸ਼ ਗੋਇਲ
NEXT STORY