ਜੌਨਪੁਰ— ਜਿੱਥੇ ਸਰਕਾਰ ਹਰ ਸਾਲ ਸਰਵ ਸਿੱਖਿਆ ਅਭਿਆਨ 'ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਉਥੇ ਹੀ ਵਿਭਾਗੀ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਦੇ ਚੱਲਦੇ ਸਿੱਖਿਆ ਦੀ ਸਥਿਤੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਜੌਨਪੁਰ ਦੇ ਸਿੰਕਰਾਰਾ 'ਚ ਇਕ ਪ੍ਰਾਇਮਰੀ ਸਕੂਲ ਦਾ ਹੈ, ਜਿੱਥੇ ਵਿਦਿਆਰਥੀ ਦੀ ਜਗ੍ਹਾ ਸਕੂਲ 'ਚ ਮੱਝਾਂ-ਗਾਵਾਂ ਹਾਜ਼ਰ ਹੁੰਦੀਆਂ ਹਨ। ਬੇਲਸੜੀ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਸੈਸ਼ਨ ਖਤਮ ਹੋਣ ਵਾਲਾ ਹੈ ਅਤੇ ਸਕੂਲ 'ਚ ਗਾਵਾਂ-ਮੱਝਾਂ ਹੀ ਕਲਾਸਾਂ ਦੀ ਸ਼ੋਭਾ ਵਧਾ ਰਹੀਆਂ ਹਨ। ਕੁੱਝ ਗ੍ਰਾਮੀਣ ਵੀ ਸਕੂਲ ਨੂੰ ਆਪਣੇ ਵਿਅਕਤੀਗਤ ਕੰਮਾਂ ਲਈ ਇਸਤੇਮਾਲ ਕਰ ਰਹੇ ਹਨ। ਜਿਸ ਸਿੱਖਿਆ ਵਿਭਾਗ ਇਸ ਤੋਂ ਅਜੇ ਤਕ ਅਣਜਾਣ ਬਣਿਆ ਹੋਇਆ ਹੈ। ਸਥਾਨਕ ਕੁਝ ਲੋਕਾਂ ਵਲੋਂ ਗਾਵਾਂ-ਮੱਝਾਂ ਨੂੰ ਸਕੂਲ 'ਚ ਆ ਕੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਸਾਰਾ ਦਿਨ ਇਹ ਜਾਨਵਰ ਸਕੂਲ 'ਚ ਬੰਨ੍ਹੇ ਰਹਿੰਦੇ ਹਨ। ਇਹ ਵਿਭਾਗੀ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ, ਜਿਸ ਕਾਰਨ ਸਿੱਖਿਆ ਦਾ ਮੰਦਰ ਹੁਣ ਪਸ਼ੂਆਂ ਦੇ ਤਬੇਲੇ 'ਚ ਤਬਦੀਲ ਹੋਇਆ ਪਿਆ ਹੈ।
ਲੜਕੀ ਨੇ ਲੜਕਾ ਬਣਾ ਕੇ ਰਚਾਏ 3 ਵਿਆਹ, ਖੁਲ੍ਹਿਆ ਰਾਜ
NEXT STORY