ਉੱਜੈਨ (ਵਾਰਤਾ)— ਆਉਣ ਵਾਲੀ 21 ਜੂਨ 2020 ਨੂੰ ਸੂਰਜ ਗ੍ਰਹਿਣ ਲੱਗੇਗਾ, ਜੋ ਕਿ ਭਾਰਤ 'ਚ ਵੀ ਨਜ਼ਰ ਆਵੇਗਾ। ਮੱਧ ਪ੍ਰਦੇਸ਼ ਦੇ ਉੱਜੈਨ ਸਥਿਤ ਪ੍ਰਾਚੀਨ ਸਰਕਾਰੀ ਜੀਵਾਜੀ ਵੇਧਸ਼ਾਲਾ (ਆਬਜ਼ਰਵੇਟਰੀ) ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ 21 ਜੂਨ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਸਵੇਰੇ 9 ਵਜ ਕੇ 16 ਮਿੰਟ 1 ਸੈਕਿੰਡ 'ਤੇ ਸ਼ੁਰੂ ਹੋਵੇਗਾ, ਇਸ ਦੀ ਮੱਧ ਸਥਿਤੀ 12 ਵਜ ਕੇ 10 ਮਿੰਟ 1 ਸੈਕਿੰਡ 'ਤੇ ਹੋਵੇਗੀ। ਸੂਰਜ ਗ੍ਰਹਿ ਦੀ ਸਮਾਪਤੀ ਦੁਪਹਿਰ 3 ਵਜ ਕੇ 4 ਮਿੰਟ 'ਤੇ ਹੋਵੇਗੀ।
ਰਾਜਿੰਦਰ ਪ੍ਰਕਾਸ਼ ਨੇ ਦੱਸਿਆ ਕਿ ਇਹ 'ਕੰਗਣਾਕਾਰ' ਸੂਰਜ ਗ੍ਰਹਿਣ ਹੈ। ਸੰਪੂਰਨਤਾ ਦੀ ਸਥਿਤੀ ਵਿਚ ਸੂਰਜ 98.6 ਫੀਸਦੀ ਢੱਕਿਆ ਜਾਵੇਗਾ। ਸੰਪੂਰਨਤਾ ਦਾ ਸਮਾਂ 1 ਮਿੰਟ 17 ਸੈਕਿੰਡ ਹੋਵੇਗੀ। ਇਹ ਗ੍ਰਹਿਣ ਭਾਰਤ ਦੇ ਕਰੂਕਸ਼ੇਤਰ, ਚਮੋਲੀ, ਦੇਹਰਾਦੂਨ, ਜੋਸ਼ੀਮੱਠ, ਸਿਰਸਾ, ਸੂਰਤਗੜ੍ਹ ਵਿਚ ਦੇਖਿਆ ਜਾਵੇਗਾ। ਇਸ ਤੋਂ ਇਲਾਵਾ ਇਸ ਗ੍ਰਹਿਣ ਨੂੰ ਅਫਰੀਕਾ (ਪੱਛਮੀ-ਦੱਖਣੀ ਹਿੱਸੇ ਨੂੰ ਛੱਡ ਕੇ) ਦੱਖਣੀ ਅਤੇ ਪੂਰਬੀ ਯੂਰਪ, ਮੱਧ ਪੂਰਬੀ ਏਸ਼ੀਆ (ਉੱਤਰੀ-ਪੂਰਬੀ ਰੂਸ ਨੂੰ ਛੱਡ ਕੇ), ਇੰਡੋਨੇਸ਼ੀਆ ਵਿਚ ਦੇਖਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮੱਧ ਪ੍ਰਦੇਸ਼ 'ਚ ਆਂਸ਼ਿਕ ਸੂਰਜ ਗ੍ਰਹਿਣ ਹੀ ਨਜ਼ਰ ਆਵੇਗਾ।
ਉੱਜੈਨ ਵਿਚ ਸੂਰਜ ਗ੍ਰਹਿਣ ਦੀ ਸ਼ੁਰੂਆਤ ਸਵੇਰੇ 10 ਵਜੇ ਕੇ 10 ਮਿੰਟ 9 ਸੈਕਿੰਡ 'ਤੇ ਹੋਵੇਗੀ, ਇਸ ਦੀ ਮੱਧ ਸਥਿਤੀ ਸਵੇਰੇ 11 ਵਜ ਕੇ 52 ਮਿੰਟ 1 ਸੈਕਿੰਡ 'ਤੇ ਹੋਵੇਗੀ ਅਤੇ ਸਮਾਪਤੀ ਦੁਪਹਿਰ 1 ਵਜ ਕੇ 42 ਮਿੰਟ 2 ਸੈਕਿੰਡ 'ਤੇ ਹੋਵੇਗੀ। ਇਸ ਤਰ੍ਹਾਂ ਇੱਥੇ 3 ਘੰਟੇ 31 ਮਿੰਟ ਤੱਕ ਆਂਸ਼ਿਕ ਸੂਰਜ ਗ੍ਰਹਿਣ ਦੇਖਿਆ ਜਾਵੇਗਾ। ਉੱਜੈਨ ਵਿਚ ਸੂਰਜ ਦਾ 74.3 ਫੀਸਦੀ ਹਿੱਸਾ ਢੱਕਿਆ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਦੀ ਸੁਰੱਖਿਆ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਮੁਤਾਬਕ ਇਹ ਸੂਰਜ ਗ੍ਰਹਿਣ ਵੇਧਸ਼ਾਲਾ 'ਚ ਦਿਖਾਇਆ ਨਹੀਂ ਜਾ ਸਕੇਗਾ।
ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਨੇ ਅੰਬਾਲਾ ਦੇ ਹਸਪਤਾਲ 'ਚ ਕੀਤੀ ਖੁਦਕੁਸ਼ੀ
NEXT STORY