ਕਰਨਾਲ— ਹਰਿਆਣਾ ਦੇ ਕਰਨਾਲ ’ਚ ਬੇਖ਼ੌਫ ਬਦਮਾਸ਼ਾਂ ਨੂੰ ਕਿਸੇ ਦਾ ਡਰ ਨਹੀਂ ਹੈ। ਪੁਲਸ ਤੋਂ ਬੇਖ਼ੌਫ ਬਦਮਾਸ਼ਾਂ ਨੇ ਵਪਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਕਰਨਾਲ ਜ਼ਿਲ੍ਹੇ ਦੇ ਘਰੌਂਦਾ ਸਥਿਤ ਸੈਂਟਰਲ ਬੈਂਕ ਨੇੜੇ ਲੁੱਟ-ਖੋਹ ਲਈ ਆਏ ਹਥਿਆਰਬੰਦ ਬਾਈਕ ਸਵਾਰ ਬਦਮਾਸ਼ਾਂ ਨੇ ਜੁਨੇਜਾ ਟ੍ਰੇਡਿੰਗ ਕੰਪਨੀ ਦੇ ਵਪਾਰੀ ਵਿਨੋਦ ਜੁਨੇਜਾ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਅਫ਼ੜਾ-ਦਫੜੀ ਵਿਚ ਵਪਾਰੀ ਨੂੰ ਕਰਨਾਲ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦਰਅਸਲ ਸ਼ੁੱਕਰਵਾਰ ਦੇਰ ਸ਼ਾਮ ਨੂੰ ਤਿੰਨ ਹਥਿਆਰਬੰਦ ਨਕਾਬਪੋਸ਼ ਬਾਈਕ ’ਤੇ ਸਵਾਰ ਹੋ ਕੇ ਆਏ ਅਤੇ ਜੁਨੇਜਾ ਟ੍ਰੇਡਿੰਗ ਕੰਪਨੀ ਦੇ ਮਾਲਕ ਵਿਨੋਦ ਜੁਨੇਜਾ ਉੱਪਰ ਬੰਦੂਕ ਤਾਣ ਕੇ ਪੈਸਿਆਂ ਵਾਲੇ ਥੈਲੇ ਦੀ ਮੰਗ ਕਰਨ ਲੱਗੇ। ਦੁਕਾਨ ’ਤੇ ਕੰਮ ਕਰਨ ਵਾਲੇ ਮਜ਼ਦੂਰ ਅਮਰੇਸ਼ ਨੇ ਦੱਸਿਆ ਕਿ ਬਦਮਾਸ਼ਾਂ ਨੇ ਦੁਕਾਨ ’ਚ ਆਉਂਦੇ ਹੀ ਖਿੱਚੋਤਾਣ ਸ਼ੁਰੂ ਕਰ ਦਿੱਤੀ। ਇਕ ਬਦਮਾਸ਼ ਦੇ ਹੱਥ ’ਚ ਬਰਫ਼ ਵਾਲਾ ਸੂਆ ਸੀ ਅਤੇ ਦੂਜੇ ਹੱਥ ’ਚ ਬੰਦੂਕ ਸੀ। ਪੈਸਿਆਂ ਦੀ ਮੰਗ ਕਰਦੇ ਹੋਏ ਬਦਮਾਸ਼ਾਂ ਨੇ ਵਿਨੋਦ ਜੁਨੇਜਾ ’ਤੇ ਗੋਲੀ ਚਲਾ ਦਿੱਤੀ। ਗੋਲੀ ਵਿਨੋਦ ਦੇ ਢਿੱਡ ਵਿਚ ਲੱਗੀ। ਇਸ ਤੋਂ ਬਾਅਦ ਬਦਮਾਸ਼ ਦੁਕਾਨ ਤੋਂ ਬਾਹਰ ਨਿਕਲ ਕੇ ਗੋਲੀ ਚਲਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਦੁਕਾਨ ’ਚ ਪੈਸੇ ਨਹੀਂ ਸਨ, ਇਸ ਲਈ ਉਹ ਪੈਸੇ ਤਾਂ ਨਹੀਂ ਲੈ ਕੇ ਜਾ ਸਕੇ ਪਰ ਵਪਾਰੀ ਨੂੰ ਗੋਲੀ ਮਾਰ ਦਿੱਤੀ।
ਉੱਥੇ ਹੀ ਇਸ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਸ ਦੀ ਟੀਮ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਸੀ. ਸੀ. ਟੀ. ਵੀ. ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਸ ਨੂੰ ਕਈ ਸਬੂਤ ਹੱਥ ’ਚ ਲੱਗੇ ਹਨ। ਇਸ ਬਾਰੇ ਘਰੌਂਦਾ ਥਾਣਾ ਮੁਖੀ ਮੋਹਨਲਾਲ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ’ਚ ਤਿੰਨੋਂ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਉਨ੍ਹਾਂ ਨੇ ਮੂੰਹ ਢਕੇ ਹੋਏ ਸਨ। ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਲੱਦਾਖ ਦਾ ਕਸ਼ਮੀਰ ਨਾਲੋਂ ਟੁੱਟਿਆ ਸੰਪਰਕ, ਕਾਰਗਿਲ ਅਤੇ ਜੰਮੂ ਕਸ਼ਮੀਰ ਵਿਚਾਲੇ ਚਲਾਈਆਂ 4 ਉਡਾਣਾਂ
NEXT STORY