ਬੈਂਗਲੁਰੂ- ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁੱਰਪਾ, ਆਈ. ਟੀ. ਖੇਤਰ ਦੇ ਦਿੱਗਜ਼ ਐੱਨ. ਆਰ. ਨਾਰਾਇਣਮੂਰਤੀ ਅਤੇ ਉਨ੍ਹਾਂ ਦੀ ਪਤਨੀ ਸੂਧਾ ਮੂਰਤੀ ਸਮੇਤ ਕਈ ਸ਼ਖ਼ਸੀਅਤਾਂ ਨੇ ਸੂਬਾ ਵਿਧਾਨ ਸਭਾ ਚੋਣਾਂ ਲਈ ਵੋਟ ਪਾਈ। ਤੁਮਕੁਰੂ ਸਥਿਤ ਸਿੱਧਗੰਗਾ ਮੱਠ ਦੇ ਸੰਤ ਸਿੱਧਲਿੰਗ ਸਵਾਮੀਜੀ, ਅਭਿਨੇਤਾ ਰਮੇਸ਼ ਅਰਵਿੰਦ, ਕਾਂਗਰਸ ਦੇ ਸੀਨੀਅਰ ਨੇਤਾ ਜੀ. ਪਰਮੇਸ਼ਵਰ ਅਤੇ ਸੂਬਾ ਸਰਕਾਰ ਦੇ ਮੰਤਰੀਆਂ ਆਰ. ਅਸ਼ੋਕ, ਅਰਾਗਾ ਗਿਆਨੇਂਦਰ, ਸੀ. ਐੱਨ. ਅਸ਼ਥ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਾਂ ਸਵੇਰੇ 7 ਵਜੇ ਤੋਂ ਪੈਣੀਆਂ ਸ਼ੁਰੂ ਹੋ ਗਈਆਂ ਹਨ, ਜੋ ਕਿ ਸ਼ਾਮ 6 ਵਜੇ ਤੱਕ ਪੈਣਗੀਆਂ।
ਇਹ ਵੀ ਪੜ੍ਹੋ- ਕਰਨਾਟਕ ਚੋਣਾਂ: ਅੱਜ ਪੈਣਗੀਆਂ ਵੋਟਾਂ, 2,615 ਉਮੀਦਵਾਰਾਂ ਦੀ ਕਿਸਮਤ EVM 'ਚ ਹੋਵੇਗੀ ਬੰਦ
ਮੁੱਖ ਮੰਤਰੀ ਬੋਮਈ ਨੇ ਹਾਵੇਰੀ ਜ਼ਿਲ੍ਹੇ ਦੇ ਸ਼ਿਵਗਾਂਵ ਵਿਚ ਇਕ ਵੋਟਿਂਗ ਕੇਂਦਰ 'ਤੇ ਵੋਟ ਪਾਈ। ਨਾਰਾਇਣ ਮੂਰਤੀ ਅਤੇ ਸੂਧਾ ਮੂਰਤੀ ਨੇ ਬੈਂਗਲੁਰੂ ਦੇ ਜਯਨਗਰ 'ਚ ਵੋਟ ਪਾਈ। ਸੂਧਾ ਮੂਰਤੀ ਨੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਨਹੀਂ ਕਹਾਂਗੀ ਕਿ ਤੁਸੀਂ ਕਿਸ ਨੂੰ ਵੋਟ ਪਾਓ ਕਿਉਂਕਿ ਹਰ ਕਿਸੇ ਦੀ ਆਪਣੇ ਰਾਏ ਅਤੇ ਫ਼ੈਸਲਾ ਹੁੰਦਾ ਹੈ ਪਰ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਰੋਜ਼ਾਨਾ ਪੀਣ ਨੂੰ ਮਿਲੇਗਾ ਦੁੱਧ, CM ਗਹਿਲੋਤ ਨੇ ਬਜਟ ਨੂੰ ਦਿੱਤੀ ਮਨਜ਼ੂਰੀ
ਭਾਜਪਾ ਦੇ ਦਿੱਗਜ ਨੇਤਾ ਯੇਦੀਯੁਰੱਪਾ ਨੇ ਆਪਣੇ ਪੁੱਤਰਾਂ- ਪਾਰਟੀ ਉਮੀਦਵਾਰ ਬੀ.ਕੇ. ਕਿਉਂ ਵਿਜੇਂਦਰ ਅਤੇ ਸ਼ਿਵਮੋਗਾ ਦੇ ਸੰਸਦ ਮੈਂਬਰ ਬੀ.ਵਾਈ. ਰਾਘਵੇਂਦਰ ਅਤੇ ਪਰਿਵਾਰ ਦੇ ਹੋਰ ਮੈਂਬਰ ਸਵੇਰੇ ਇਕ ਮੰਦਰ ਗਏ ਅਤੇ ਬਾਅਦ ਵਿਚ ਸ਼ਿਵਮੋਗਾ ਜ਼ਿਲ੍ਹੇ ਦੇ ਸ਼ਿਕਾਰੀਪੁਰਾ ਵਿਚ ਵੋਟ ਪਾਈ। ਯੇਦੀਯੁਰੱਪਾ ਨੇ ਵੋਟ ਪਾਉਣ ਮਗਰੋਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਸਵਰਾਜ ਬੋਮਈ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਸੂਬੇ ਭਰ 'ਚ ਮੇਰੀ ਯਾਤਰਾ ਦੇ ਆਧਾਰ 'ਤੇ, ਮੈਂ ਕਹਿ ਰਿਹਾ ਹਾਂ ਕਿ ਅਸੀਂ 125-130 ਸੀਟਾਂ ਜਿੱਤਾਂਗੇ ਅਤੇ ਆਪਣੇ ਦਮ 'ਤੇ ਸਰਕਾਰ ਬਣਾਵਾਂਗੇ।" ਸ਼ਿਕਾਰੀਪੁਰਾ ਵਿਚ ਵਿਜੇਂਦਰ 40,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣਗੇ।
ਇਹ ਵੀ ਪੜ੍ਹੋ- ਕੇਦਾਰਨਾਥ ਯਾਤਰਾ 'ਤੇ ਜਾਣ ਦਾ ਪਲਾਨ ਬਣਾ ਰਹੇ ਸ਼ਰਧਾਲੂਆਂ ਲਈ ਪ੍ਰਸ਼ਾਸਨ ਦੀ ਸਲਾਹ
ਬਾਈਕ ਨੂੰ ਟੱਕਰ ਮਾਰਨ ਪਿੱਛੋਂ ਕੁੜੀ ਦੀ ਲਾਸ਼ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਦੀ ਲੈ ਗਈ ਬੱਸ
NEXT STORY